ਅਜੀਬ ਮਾਮਲਾ! ਔਰਤ ਨੇ ਇਕੱਠੇ 9 ਬੱਚਿਆਂ ਨੂੰ ਦਿੱਤਾ ਜਨਮ, ਪਹਿਲਾਂ ਸੀ ਸੱਤ ਦਾ ਅਨੁਮਾਨ
Wednesday, May 05, 2021 - 10:09 AM (IST)
ਮਾਲੀ (ਬਿਊਰੋ): ਪੱਛਮੀ ਅਫਰੀਕੀ ਦੇਸ਼ ਮਾਲੀ ਦੀ ਸਰਕਾਰ ਨੇ ਦਾਅਵਾ ਕੀਤਾ ਹੈਕਿ ਉਹਨਾਂ ਦੇ ਇੱਥੇ ਇਕ ਔਰਤ ਨੇ ਇਕੱਠੇ 9 ਬੱਚਿਆਂ ਨੂੰ ਜਨਮ ਦਿੱਤਾ ਹੈ। ਔਰਤ ਨੂੰ ਬਿਹਤਰ ਇਲਾਜ ਲਈ ਮੋਰੱਕੋ ਲਿਆਂਦਾ ਗਿਆ ਸੀ। ਭਾਵੇਂਕਿ ਮੋਰੱਕੋ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਹੁਣ ਤੱਕ ਪੁਸ਼ਟੀ ਨਹੀਂ ਕੀਤੀ ਹੈ ਕਿ ਇਕੱਠੇ 9 ਬੱਚਿਆਂ ਨੂੰ ਜਨਮ ਹੋਣ ਦੀ ਗੱਲ ਨੂੰ ਕਾਫੀ ਦੁਰਲੱਭ ਮੰਨਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦੀ ਹਾਲਤ ਫਿਲਹਾਲ ਠੀਕ ਹੈ।
ਇਹ ਹੈ ਪੂਰਾ ਮਾਮਲਾ
ਮਾਲੀ ਸਰਕਾਰ 25 ਸਾਲ ਦੀ ਹਲੀਲੀ ਸਿਸੇ ਨੂੰ ਬਿਹਤਰ ਇਲਾਜ ਲਈ 30 ਮਾਰਚ ਨੂੰ ਮੋਰੱਕੋ ਲੈ ਕੇ ਆਈ ਸੀ। ਸ਼ੁਰੂਆਤ ਵਿਚ ਮੰਨਿਆ ਜਾ ਰਿਹਾ ਸੀ ਕਿ ਔਰਤ 7 ਬੱਚਿਆਂ ਨੂੰ ਜਨਮ ਦੇਵੇਗੀ ਭਾਵੇਂਕਿ 7 ਬੱਚਿਆਂ ਨੂੰ ਇਕੱਠੇ ਜਨਮ ਦੇਣਾ ਵੀ ਦੁਰੱਲਭ ਹੈ ਪਰ 9 ਬੱਚਿਆਂ ਦਾ ਇਕੱਠੇ ਜਨਮ ਲੈਣਾ ਅਤੀ ਦੁਰਲੱਭ ਹੈ। ਉੱਥੇ ਮੋਰਕੱਨ ਅਧਿਕਾਰੀਆਂ ਨੇ ਇਸ ਤਰ੍ਹਾਂ ਦੀ ਕਿਸੇ ਵੀ ਗੱਲ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਸ਼੍ਰੀਲੰਕਾਈ ਨੇਵੀ ਨੇ 86 ਭਾਰਤੀ ਕੀਤੇ ਗ੍ਰਿਫ਼ਤਾਰ, ਲਗਾਏ ਇਹ ਦੋਸ਼
ਸਿਹਤ ਮੰਤਰਾਲੇ ਦੇ ਬੁਲਾਰੇ ਰਾਸ਼ਿਤ ਚੌਧਰੀ ਨੇ ਕਿਹਾ ਕਿ ਉਹਨਾਂ ਨੂੰ ਦੇਸ਼ ਦੇ ਕਿਸੇ ਹਸਪਤਾਲ ਵਿਚ ਅਜਿਹੇ ਜਨਮ ਦੀ ਕੋਈ ਜਾਣਕਾਰੀ ਨਹੀਂ ਹੈ। ਉੱਥੇ ਮਾਲੀ ਸਰਕਾਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਿਸੇ ਨੇ ਸੀਜੇਰੀਅਨ ਸੈਕਸ਼ਨ ਜ਼ਰੀਏ 5 ਕੁੜੀਆਂ ਅਤੇ 4 ਮੁੰਡਿਆਂ ਨੂੰ ਜਨਮ ਦਿੱਤਾ ਹੈ। ਏ.ਐੱਫ.ਪੀ. ਨਾਲ ਗੱਲਬਾਤ ਵਿਚ ਮਾਲੀ ਦੀ ਸਿਹਤ ਮੰਤਰੀ ਫੈਂਟਾ ਸਿਵੀ ਨੇ ਕਿਹਾ ਮਾਂ ਅਤੇ ਬੱਚਿਆਂ ਦੀ ਹਾਲਤ ਹਾਲੇ ਤੱਕ ਚੰਗੀ ਹੈ। ਸਿਵੀ ਨੇ ਜਾਣਕਾਰੀ ਦਿੱਤੀ ਹੈ ਕਿ ਔਰਤ ਕੁਝ ਹਫ਼ਤਿਆਂ ਵਿਚ ਘਰ ਵਾਪਸ ਆਵੇਗੀ।
ਸਥਾਨਕ ਮੀਡੀਆ ਰਿਪੋਰਟਾਂ ਦਾਅਵਾ ਕਰਦੀਆਂ ਹਨ ਕਿ ਡਾਕਟਰ ਸਿਸੇ ਦੀ ਸਿਹਤ ਦੇ ਨਾਲ-ਨਾਲ ਬੱਚਿਆਂ ਦੇ ਬਚਣ ਦੀ ਗੱਲ ਨੂੰ ਲੈਕੇ ਕਾਫੀ ਚਿੰਤਤ ਹੈ। ਮਾਲੀ ਦੇ ਸਿਹਤ ਮੰਤਰਾਲੇ ਨੇ ਬਿਆਨ ਵਿਚ ਕਿਹਾ ਹੈ ਕਿ ਮਾਲੀ ਅਤੇ ਮੋਰੱਕੋ ਦੋਵੇਂ ਥਾਵਾਂ 'ਤੇ ਹੋਈ ਅਲਟਰਾਸਾਊਂਡ ਜ਼ਰੀਏ ਪਤਾ ਚੱਲਿਆ ਸੀ ਕਿ ਸਿਸੇ 7 ਬੱਚਿਆਂ ਨੂੰ ਜਨਮ ਦੇਣ ਜਾ ਰਹੀ ਹੈ।