ਪੁਲਸ ਨੇ ਮਹਿਲਾ ਨਾਲ ਕੀਤੀ ਸੀ ਬਦਸਲੂਕੀ, ਹੁਣ ਮਿਲੇਗਾ 22 ਕਰੋੜ ਰੁਪਏ ਹਰਜਾਨਾ

Tuesday, Dec 14, 2021 - 05:08 PM (IST)

ਪੁਲਸ ਨੇ ਮਹਿਲਾ ਨਾਲ ਕੀਤੀ ਸੀ ਬਦਸਲੂਕੀ, ਹੁਣ ਮਿਲੇਗਾ 22 ਕਰੋੜ ਰੁਪਏ ਹਰਜਾਨਾ

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਇਕ ਗੈਰ ਗੋਰੀ ਮਹਿਲਾ ਨਾਲ ਪੁਲਸ ਨੇ ਬਦਸਲੂਕੀ ਕੀਤੀ ਸੀ। ਇਸ ਘਟਨਾ ਸਬੰਧੀ ਪੀੜਤ ਮਹਿਲਾ ਨੇ ਪੁਲਸ ਖ਼ਿਲਾਫ਼ ਕੋਰਟ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਇਸ ਮਾਮਲੇ ਵਿਚ ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ ਮਹਿਲਾ ਨੂੰ 2.9 ਮਿਲੀਅਨ ਡਾਲਰ (22 ਕਰੋੜ ਰੁਪਏ) ਬਤੌਰ ਹਰਜਾਨਾ ਦੇਣ ਦਾ ਫ਼ੈਸਲਾ ਸੁਣਾਇਆ ਹੈ। ਅੱਜ ਅਸੀਂ ਤੁਹਾਨੂੰ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।

PunjabKesari

ਅਸਲ ਵਿਚ ਇਹ ਮਾਮਲਾ ਅਮਰੀਕਾ ਦੇ ਸ਼ਿਕਾਗੋ ਦਾ ਹੈ ਜਿੱਥੇ ਸਾਲ 2019 ਵਿਚ ਇਕ ਅਪਰਾਧੀ ਦੀ ਤਲਾਸ਼ ਵਿਚ ਕੁਝ ਪੁਲਸ ਅਧਿਕਾਰੀ ਗੈਰ ਗੋਰੀ ਮਹਿਲਾ ਅੰਜਨੇਟ ਯੰਗ ਦੇ ਘਰ ਵਿਚ ਜ਼ਬਰਦਸਤੀ ਦਾਖਲ ਹੋ ਗਏ ਸਨ। ਉਸ ਸਮੇਂ ਯੰਗ ਕੱਪੜੇ ਬਦਲ ਰਹੀ ਸੀ। ਪੁਲਸ ਨੇ ਚੈਕਿੰਗ ਦੌਰਾਨ ਉਸ ਨੂੰ ਇਵੇਂ ਹੀ ਬਿਨਾਂ ਕੱਪੜਿਆਂ ਦੇ ਰੱਖਿਆ ਅਤੇ ਹੱਥਕੜੀ ਪਾ ਦਿੱਤੀ। ਉਸ ਤੋਂ ਕਰੀਬ ਅੱਧਾ ਘੰਟਾ ਤੱਕ ਪੁੱਛਗਿੱਛ ਕੀਤੀ ਗਈ। ਹੱਦ ਤਾਂ ਉਦੋਂ ਹੋ ਗਈ ਜਦੋਂ ਪਤਾ ਚੱਲਿਆ ਕਿ ਪੁਲਸ ਜਿਹੜੇ ਅਪਰਾਧੀ ਨੂੰ ਲੱਭ ਰਹੀ ਸੀ ਉਹ ਯੰਗ ਦੇ ਘਰ ਵਿਚ ਨਹੀਂ ਸਗੋਂ ਗੁਆਂਢ ਦੇ ਘਰ ਵਿਚ ਰਹਿੰਦਾ ਸੀ। ਇਸ ਘਟਨਾ ਤੋਂ ਯੰਗ ਨੇ ਖੁਦ ਨੂੰ ਬਹੁਤ ਜ਼ਿਆਦਾ ਅਪਮਾਨਿਤ ਮਹਿਸੂਸ ਕੀਤਾ। ਇੱਥੇ ਦੱਸ ਦਈਏ ਕਿ ਯੰਗ ਇਕ ਸੋਸ਼ਲ ਵਰਕਰ ਹੈ।

ਪੜ੍ਹੋ ਇਹ ਅਹਿਮ ਖਬਰ -ਅਮਰੀਕਾ 'ਚ ਭਿਆਨਕ ਤੂਫ਼ਾਨ ਕਾਰਨ ਬਿਜਲੀ-ਪਾਣੀ ਦੀ ਸਪਲਾਈ ਠੱਪ, ਹਜ਼ਾਰਾਂ ਲੋਕ ਹੋਏ ਬੇਘਰ (ਤਸਵੀਰਾਂ)

ਇਸ ਘਟਨਾ ਮਗਰੋਂ ਯੰਗ ਨੇ ਫਰਵਰੀ 2021 ਵਿਚ ਇਕ ਮੁਕੱਦਮਾ ਦਾਇਰ ਕੀਤਾ, ਜਿਸ ਵਿਚ ਦੋਸ਼ ਲਗਾਇਆ ਕਿ ਪੁਲਸ ਅਧਿਕਾਰੀਆਂ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਉਸ ਨੂੰ ਅਪਮਾਨਿਤ ਕੀਤਾ। ਮੁਕੱਦਮੇ ਵਿਚ ਯੰਗ ਨੇ 12 ਪੁਲਸ ਕਰਮੀਆਂ 'ਤੇ ਦੋਸ਼ ਲਗਾਏ। ਹੁਣ ਮਾਮਲੇ ਦੀ ਸੁਣਵਾਈ ਦੇ ਬਾਅਦ ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਪੁਲਸ informer ਮਤਲਬ ਮੁਖਬਰ ਦੀ ਸੂਚਨਾ ਦੀ ਪੁਸ਼ਟੀ ਕਰਨ ਵਿਚ ਅਸਫਲ ਰਹੀ ਅਤੇ ਮਹਿਲਾ ਨੂੰ ਬਿਨਾਂ ਕਾਰਨ ਅਪਮਾਨ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਦਾਲਤ ਨੇ ਮਹਿਲਾ ਨੂੰ ਪੁਲਸ ਦੀ ਬਦਸਲੂਕੀ ਲਈ 2.9 ਮਿਲੀਅਨ ਡਾਲਰ ਬਤੌਰ ਹਰਜਾਨਾ ਦੇਣ ਦਾ ਫ਼ੈਸਲਾ ਸੁਣਾਇਆ ਹੈ। ਇਹ ਮਾਮਲਾ ਕਾਫੀ ਚਰਚਾ 'ਚ ਰਿਹਾ ਸੀ। ਹੁਣ ਕਰੀਬ ਦੋ ਸਾਲ ਬਾਅਦ ਔਰਤ ਨੂੰ ਇਨਸਾਫ਼ ਮਿਲਦਾ ਨਜ਼ਰ ਆ ਰਿਹਾ ਹੈ।


author

Vandana

Content Editor

Related News