ਬਿਨਾਂ ਸਟੋਵ ਦੇ ਹੀ ਇਸ ਸ਼ਖਸ ਨੇ ਬਣਾ ਦਿੱਤਾ ਆਮਲੇਟ, ਜਾਣੋ ਕਿਵੇਂ (ਵੀਡੀਓ)

07/26/2017 4:58:53 PM

ਦੁਬਈ— ਦੇਸ਼ ਅਤੇ ਦੁਨੀਆ ਦੇ ਕਈ ਹਿੱਸਿਆਂ ਵਿਚ ਗਰਮੀ ਹਰ ਦਿਨ ਨਵਾਂ ਰਿਕਾਰਡ ਬਣਾ ਰਹੀ ਹੈ। ਕੜਕਦੀ ਗਰਮੀ ਤੋਂ ਹਰ ਕੋਈ ਪ੍ਰੇਸ਼ਾਨ ਹੈ। ਭਿਆਨਕ ਗਰਮੀ ਅਤੇ ਲੂ ਨੇ ਲੋਕਾਂ ਦਾ ਜਿਊਂਣਾ ਮੁਹਾਲ ਕਰ ਦਿੱਤਾ ਹੈ। ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਗਰਮੀ ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਭਿਆਨਕ ਗਰਮੀ ਦੇ ਚੱਲਦੇ ਇਕ ਸ਼ਖਸ ਨੇ ਕੁਝ ਅਜਿਹਾ ਕਰ ਦਿਖਾਇਆ, ਜਿਸ ਨਾਲ ਉਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ।
ਦੁਬਈ ਵਿਚ ਸ਼ੂਟ ਕੀਤੀ ਗਈ ਇਸ ਵੀਡੀਓ ਵਿਚ ਇਕ ਸ਼ਖਸ ਸੜਕ ਉੱਤੇ ਬਿਨਾਂ ਸਟੋਵ ਦੇ ਹੀ ਆਮਲੇਟ ਬਣਾਉਂਦਾ ਦਿਸ ਰਿਹਾ ਹੈ। ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਸ਼ਖਸ ਨੇ ਪਹਿਲਾਂ ਜ਼ਮੀਨ ਉੱਤੇ ਫਰਾਈ-ਪੈਨ ਵਿਚ ਤੇਲ ਪਾ ਕੇ ਰੱਖਿਆ ਫਿਰ ਤੇਲ ਗਰਮ ਹੋ ਜਾਣ ਤੋਂ ਬਾਅਦ ਉਸ ਨੇ ਆਂਡੇ ਨੂੰ ਤੋੜ ਕੇ ਇਸ ਵਿਚ ਪਾਇਆ ਅਤੇ ਲੱਗਭਗ 10 ਮਿੰਟ ਲਈ ਛੱਡ ਦਿੱਤਾ। ਇਸ ਤੋਂ ਬਾਅਦ ਆਮਲੇਟ ਬਣ ਕੇ ਤਿਆਰ ਹੋ ਗਿਆ। ਦੱਸਣਯੋਗ ਹੈ ਕਿ ਉੱਥੇ ਇਨੀਂ ਦਿਨੀਂ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਸੈਫ ਨੇ ਆਮਲੇਟ ਬਣਾਉਣ ਤੋਂ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਇੱਥੇ ਦਾ ਤਾਪਮਾਨ 50 ਡਿਗਰੀ ਸੈਲਸੀਅਸ ਹੈ।
48.1 ਡਿਗਰੀ ਪਹੁੰਚ ਚੁੱਕਿਆ ਹੈ ਤਾਪਮਾਨ
ਵੀਡੀਓ ਨੂੰ 24 ਘੰਟੇ ਦੇ ਅੰਦਰ ਹੀ 30 ਹਜ਼ਾਰ ਨਾਲੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਵੀਡੀਓ ਉੱਤੇ ਇਕ ਯੂਜ਼ਰ ਨੇ ਕੁਮੈਂਟ ਕੀਤਾ, ਜਦੋਂ ਤੁਸੀਂ ਯੂ. ਏ. ਈ ਵਿਚ ਰਹਿੰਦੇ ਹੋ ਤਾਂ ਤੁਹਾਨੂੰ ਖਾਣਾ ਪਕਾਉਣ ਲਈ ਸਟੋਵ ਦੀ ਕੋਈ ਜ਼ਰੂਰਤ ਨਹੀਂ ਹੈ। ਸਥਾਨਕ ਮੌਸਮ ਵਿਭਾਗ ਅਨੁਸਾਰ ਉੱਥੇ ਦਾ ਤਾਪਮਾਨ ਇਨ੍ਹੀਂ ਦਿਨੀਂ 40 ਡਿਗਰੀ ਤੋਂ ਉੱਤੇ ਹੀ ਰਹਿੰਦਾ ਹੈ ਜੋ ਜ਼ਿਆਦਾ ਤੋਂ ਜ਼ਿਆਦਾ 48.1 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਿਆ ਹੈ। ਧਿਆਨ ਦੇਣ ਯੋਗ ਹੈ ਕਿ ਇਸ ਸਾਲ ਉੜੀਸਾ ਦੇ ਟਿਟਲਾਗੜ੍ਹ ਦੀ ਇਕ ਅਜਿਹੀ ਹੀ ਵੀਡੀਓ ਵਾਇਰਲ ਹੋਈ ਸੀ, ਜਦੋਂ ਇਕ ਆਦਮੀ ਨੇ ਇੰਝ ਹੀ ਸੜਕ ਉੱਤੇ ਬਿਨਾਂ ਸਟੋਵ ਦੇ ਆਮਲੇਟ ਬਣਾ ਦਿੱਤਾ ਸੀ।

 

A post shared by fatafeatTV (@fatafeatchannel) on

 


Related News