ਕਾਰੋਬਾਰੀਆਂ ਦੇ ਹੱਕ 'ਚ ਬੋਲੇ ਅਮਨ ਅਰੋੜਾ, 'ਕੋਈ ਸੂਬਾ ਵਪਾਰੀਆਂ ਦੇ ਸਹਿਯੋਗ ਬਿਨਾਂ ਨਹੀਂ ਚੱਲ ਸਕਦਾ' (ਵੀਡੀਓ)
Wednesday, May 29, 2024 - 02:26 PM (IST)
ਜਲੰਧਰ : ਜਲੰਧਰ ਦੇ ਟਾਊਨਹਾਲ 'ਚ ਅੱਜ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਸਾਰੇ ਵਪਾਰੀਆਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਸਭ ਦੇ ਰੂ-ਬ-ਰੂ ਹੋਣ ਲਈ ਪੁੱਜੇ ਹਨ ਕਿਉਂਕਿ ਜਦੋਂ ਦੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਅਰਵਿੰਦ ਕੇਜਰੀਵਾਲ ਸਮੇਂ-ਸਮੇਂ 'ਤੇ ਪੰਜਾਬ ਆਉਂਦੇ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਰਿਕਾਰਡ ਤੋੜ ਗਰਮੀ ਕਾਰਨ 4 ਹੋਰ ਲੋਕਾਂ ਦੀ ਮੌਤ, ਜਾਰੀ ਹੋਇਆ ਹੈ Alert, ਰਹੋ ਬਚ ਕੇ
ਉਨ੍ਹਾਂ ਕਿਹਾ ਕਿ ਪੰਜਾਬ 'ਚ ਮਾਨ ਸਾਹਿਬ ਦੀ ਸਰਕਾਰ ਬਣੀ ਨੂੰ 2 ਸਾਲ ਹੋ ਚੁੱਕੇ ਹਨ ਅਤੇ ਇਨ੍ਹਾਂ 2 ਸਾਲਾਂ 'ਚ ਕਿਸੇ ਵੀ ਵਰਗ ਦੀ ਗੱਲ ਕਰ ਲਈਏ, ਸਾਡੀ ਸਰਕਾਰ ਨੇ ਬਹੁਤ ਲੋਕ ਪੱਖੀ ਕੰਮ ਕੀਤੇ ਹਨ। ਇਹ ਸਭ ਕੁੱਝ ਕਾਰੋਬਾਰੀਆਂ ਦੇ ਯੋਗਦਾਨ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ ਸੀ। ਅਮਨ ਅਰੋੜਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਵਪਾਰੀ ਲੁੱਟ-ਖਸੁੱਟ ਦਾ ਸ਼ਿਕਾਰ ਹੁੰਦੇ ਰਹੇ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਇੰਡਸਟਰੀਅਲ ਪਾਲਿਸੀ ਬਣੀ ਅਤੇ ਹਜ਼ਾਰਾਂ ਵਪਾਰੀਆਂ-ਕਾਰੋਬਾਰੀਆਂ ਦੇ ਸਲਾਹ-ਮਸ਼ਵਰੇ ਨਾਲ ਬਣੀ।
ਇਹ ਵੀ ਪੜ੍ਹੋ : ਪੰਜਾਬ 'ਚ ਦਿਨ ਚੜ੍ਹਦਿਆਂ ਹੀ ਰੂਹ ਕੰਬਾਊ ਵਾਰਦਾਤ, ਪਤੀ ਨੇ ਕੁਹਾੜੀ ਨਾਲ ਵੱਢ 'ਤੀ ਪਤਨੀ
ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜੇਕਰ ਕੋਈ ਸੂਬਾ ਚੱਲਦਾ ਹੈ ਤਾਂ ਸਿਰਫ ਵਪਾਰੀਆਂ ਅਤੇ ਕਾਰੋਬਾਰੀਆਂ ਦੇ ਸਹਿਯੋਗ ਨਾਲ ਚੱਲਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ 'ਚ 252 ਕਰੋੜ ਦਾ ਸਿੱਧਾ ਲਾਭ ਪੰਜਾਬ ਦੇ 45 ਹਜ਼ਾਰ ਵਪਾਰੀਆਂ ਨੂੰ ਹੋਇਆ ਹੈ।
ਇਹ ਤਾਂ ਹੀ ਸੰਭਵ ਹੋ ਸਕਿਆ, ਜਦੋਂ ਨੀਅਤ ਅਤੇ ਨੀਅਤੀ ਸਾਫ਼ ਸੀ। ਇਸ ਤੋਂ ਇਲਾਵਾ 3300 ਕਰੋੜ ਦੀ ਬਿਜਲੀ ਸਬਸਿਡੀ ਪੰਜਾਬ ਦੀ ਇੰਡਸਟਰੀ ਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇੰਨਾ ਲਾਭ ਦੇਣ ਦੇ ਬਾਵਜੂਦ ਵੀ ਪੀ. ਐੱਸ. ਪੀ. ਸੀ. ਐੱਲ. 900 ਕਰੋੜ ਦੇ ਬੇਨਿਫਿੱਟ 'ਚ ਹੋ ਗਿਆ। ਉਨ੍ਹਾਂ ਦੱਸਿਆ ਕਿ 56 ਹਜ਼ਾਰ ਕਰੋੜ ਰੁਪਏ ਦੀ ਨਵੀਂ ਇਨਵੈਸਟਮੈਂਟ ਪੰਜਾਬ 'ਚ ਆ ਰਹੀ ਹੈ, ਜਿਸ ਨਾਲ ਲੱਖਾਂ ਲੋਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਰ ਪੱਖੋਂ ਪੰਜਾਬ ਦਾ ਵਿਕਾਸ ਕਰਨ ਲਈ ਵਚਨਬੱਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8