IND vs PAK: ਇਕ ਸਮੇਂ ਭਾਰਤ ਦੇ ਜਿੱਤਣ ਦੇ ਸੀ ਸਿਰਫ਼ 8 ਫ਼ੀਸਦੀ Chance! ਜਾਣੋ ਕਿਵੇਂ ਪਲਟ ਗਿਆ ਪਾਸਾ

06/10/2024 11:44:14 AM

ਸਪੋਰਟਸ ਡੈਸਕ: ਬੀਤੀ ਰਾਤ ਟੀ-20 ਵਿਸ਼ਵ ਕੱਪ 2024 ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ। ਭਾਰਤ ਨੇ ਨਿਊਯਾਰਕ ਦੇ ਨਾਸਾਊ ਕਾਊਂਟੀ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾ ਦਿੱਤਾ। ਇਸ ਲੋਅ ਸਕੋਰਿੰਗ ਮੁਕਾਬਲੇ ਵਿਚ ਕਈ ਉਤਾਰ-ਚੜ੍ਹਾਅ ਵੇਖਣ ਨੂੰ ਮਿਲੇ। ਕਿਸੇ ਵੇਲੇ ਭਾਰਤੀ ਟੀਮ ਦੀ ਸਥਿਤੀ ਮਜ਼ਬੂਤ ਲੱਗਦੀ ਸੀ ਤਾਂ ਕਦੇ ਮੁਕਾਬਲਾ ਪਾਕਿਸਤਾਨ ਵੱਲ ਝੁਕਦਾ ਨਜ਼ਰ ਆਉਂਦਾ ਸੀ। ਮੈਚ ਦੌਰਾਨ ਇਕ ਸਮਾਂ ਤਾਂ ਅਜਿਹਾ ਸੀ ਕਿ ਜਦੋਂ ਭਾਰਤੀ ਟੀਮ ਦੀ ਜਿੱਤ ਦੇ ਚਾਂਸ ਸਿਰਫ਼ 8 ਫ਼ੀਸਦੀ ਰਹਿ ਗਏ ਸਨ। ਪਾਕਿਸਤਾਨ ਦੇ ਮੁਕਾਬਲਾ ਜਿੱਤਣ ਦੇ ਚਾਂਸ 92 ਫ਼ੀਸਦੀ ਦੱਸੇ ਜਾ ਰਹੇ ਸੀ, ਪਰ ਫ਼ਿਰ ਭਾਰਤੀ ਗੇਂਦਬਾਜ਼ਾਂ ਨੇ ਅਜਿਹਾ ਕਮਾਲ ਕੀਤਾ ਕਿ ਪਾਕਿਸਤਾਨ ਦੀ ਜੇਬ ਵਿਚੋਂ ਜਿੱਤ ਕੱਢ ਕੇ ਭਾਰਤ ਦੀ ਝੋਲੀ ਪਾ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਭਾਰਤ-ਪਾਕਿ ਮੁਕਾਬਲੇ ਨੇ ਵਧਾਇਆ Social Media ਦਾ ਪਾਰਾ! ਦਿੱਗਜ ਖਿਡਾਰੀਆਂ ਤੋਂ ਲੈ ਕੇ ਫੈਨਜ਼ ਨੇ ਦਿੱਤੇ Reaction

ਇਸ ਮੈਚ ਵਿਚ ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲੀ ਪਾਰੀ ਤਕ ਤਾਂ ਪਾਕਿਸਤਾਨ ਦਾ ਇਹ ਫ਼ੈਸਲਾ ਬਿਲਕੁੱਲ ਸਹੀ ਸਾਬਿਤ ਹੁੰਦਾ ਲੱਗ ਰਿਹਾ ਸੀ, ਕਿਉਂਕਿ ਪਹਿਲਾਂ ਬੈਟਿੰਗ ਕਰਨ ਉਤਰੇ ਭਾਰਤੀ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਵਿਚ ਕਾਫ਼ੀ ਸੰਘਰਸ਼ ਕਰਨਾ ਪਿਆ। ਭਾਰਤੀ ਟੀਮ 20 ਓਵਰ ਵੀ ਪੂਰੇ ਨਹੀਂ ਖੇਡ ਸਕੀ ਤੇ 19 ਓਵਰਾਂ ਵਿਚ 119 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਫਿਰ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਨੇ ਮਜ਼ਬੂਤ ਸ਼ੁਰੂਆਤ ਕੀਤੀ ਤੇ ਵਿਕਟਾਂ ਬਚਾਉਂਦੇ ਹੋਏ ਟੀਚੇ ਵੱਲ ਵਧਣਾ ਸ਼ੁਰੂ ਕਰ ਦਿੱਤਾ। ਇਕ ਸਮੇਂ ਤਾਂ ਪਾਕਿਸਤਾਨ ਨੇ 2 ਵਿਕਟਾਂ ਗੁਆ ਕੇ 71 ਦੌੜਾਂ ਬਣਾ ਲਈਆਂ ਸਨ ਤੇ ਉਸ ਨੂੰ ਜਿੱਤ ਲਈ 49 ਗੇਂਦਾਂ ਵਿਚ 49 ਦੌੜਾਂ ਦੀ ਹੀ ਲੋੜ ਸੀ। ਇਸ ਮੌਕੇ 'ਤੇ ਭਾਰਤ ਦੇ ਮੁਕਾਬਲਾ ਜਿੱਤਣ ਦੇ ਚਾਂਸ 8 ਫ਼ੀਸਦੀ ਜਦਕਿ ਪਾਕਿਸਤਾਨ ਦੇ ਜਿੱਤਣ ਦੇ 92 ਫ਼ੀਸਦੀ ਚਾਂਸ ਦੱਸੇ ਜਾ ਰਹੇ ਸਨ। 

ਇਹ ਖ਼ਬਰ ਵੀ ਪੜ੍ਹੋ - ਮਾਮੇ ਦੇ ਘਰ 'ਚ 15 ਸਾਲਾ ਕੁੜੀ ਦਾ ਬੇਰਹਿਮੀ ਨਾਲ ਕਤਲ! ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਇਸ ਮਗਰੋਂ ਵੀ ਭਾਰਤੀ ਗੇਂਦਬਾਜ਼ਾਂ ਨੇ ਹਾਰ ਨਹੀਂ ਮੰਨੀ ਅਤੇ ਜੀ-ਜਾਨ ਨਾਲ ਗੇਂਦਬਾਜ਼ੀ ਜਾਰੀ ਰੱਖੀ। ਇਸ ਮੌਕੇ 'ਤੇ ਜਸਪ੍ਰੀਤ ਬੁਮਰਾਹ ਨੇ ਮੁਹੰਮਦ ਰਿਜ਼ਵਾਨ ਨੂੰ ਬੋਲਡ ਕਰ ਦਿੱਤਾ, ਜਿੱਥੋਂ ਸਾਰਾ ਮੈਚ ਹੀ ਪਲਟ ਗਿਆ। ਇਸ ਤੋਂ ਪਹਿਲਾਂ ਵੀ ਜਸਪ੍ਰੀਤ ਬੁਮਰਾਹ ਨੇ ਬਾਬਰ ਆਜ਼ਮ ਨੂੰ ਆਊਟ ਕਰ ਕੇ ਟੀਮ ਦੀਆਂ ਉਮੀਦਾਂ ਕਾਇਮ ਰੱਖੀਆਂ ਸਨ। ਰਿਜ਼ਵਾਨ ਦੇ ਆਊਟ ਹੁੰਦਿਆਂ ਹੀ ਪਾਕਿਸਤਾਨ ਦੀ ਬੱਲੇਬਾਜ਼ੀ ਢਹਿ-ਢੇਰੀ ਹੋਣੀ ਸ਼ੁਰੂ ਹੋ ਗਈ ਅਤੇ ਭਾਰਤੀ ਗੇਂਦਬਾਜ਼ਾਂ ਨੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਅਖ਼ੀਰਲੇ ਓਵਰ ਵਿਚ ਪਾਕਿਸਤਾਨ ਨੂੰ 20 ਦੌੜਾਂ ਦੀ ਲੋੜ ਸੀ। ਅਰਸ਼ਦੀਪ ਸਿੰਘ ਨੇ ਇਸ ਨੂੰ ਡਿਫੈਂਡ ਕਰਦਿਆਂ 6 ਦੌੜਾਂ ਨਾਲ ਜਿੱਤ ਭਾਰਤੀ ਟੀਮ ਦੀ ਝੋਲੀ ਪਾਈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News