ਅਫਗਾਨਿਸਤਾਨ 'ਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਸ਼ੁਰੂ, ਮਦਦ ਲਈ ਭੇਜੀ ਗਈ 'ਰੇਂਜਰਸ ਟਾਕਸ ਫੋਰਸ'

Friday, Apr 30, 2021 - 04:41 AM (IST)

ਅਫਗਾਨਿਸਤਾਨ 'ਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਸ਼ੁਰੂ, ਮਦਦ ਲਈ ਭੇਜੀ ਗਈ 'ਰੇਂਜਰਸ ਟਾਕਸ ਫੋਰਸ'

ਵਾਸ਼ਿੰਗਟਨ - ਅਮਰੀਕੀ ਫੌਜੀਆਂ ਦੀ ਅਫਗਾਨਿਸਤਾਨ ਵਿਚੋਂ ਵਾਪਸੀ ਸ਼ੁਰੂ ਹੋ ਗਈ ਹੈ। ਵੀਰਵਾਰ ਰਾਤ ਵ੍ਹਾਈਟ ਹਾਊਸ ਨੇ ਇਸ ਦੀ ਪੁਸ਼ਟੀ ਕੀਤੀ। ਵ੍ਹਾਈਟ ਹਾਊਸ ਦੀ ਡਿਪਟੀ ਪ੍ਰੈੱਸ ਸਕੱਤਰ ਕੈਰੀਨ ਜੇਨ ਪਿਅਰ ਨੇ ਆਖਿਆ ਕਿ ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਅਫਗਾਨਿਸਤਾਨ ਵਿਚੋਂ ਸਾਡੇ ਫੌਜੀਆਂ ਦੀ ਵਾਪਸੀ ਸ਼ੁਰੂ ਹੋ ਗਈ ਹੈ ਅਤੇ ਇਹ ਪ੍ਰਕਿਰਿਆ ਜਾਰੀ ਰਹੇਗੀ।

ਪਿਛਲੇ ਹਫਤੇ ਅਮਰੀਕੀ ਰੱਖਿਆ ਮੰਤਰੀ ਜਨਰਲ ਆਸਟਿਨ ਨੇ ਇਸ ਦੇ ਲਈ ਮਨਜ਼ੂਰੀ ਦਿੱਤੀ ਸੀ। ਉਨ੍ਹਾਂ ਤੋਂ ਪਹਿਲਾਂ ਰਾਸ਼ਟਰਪਤੀ ਜੋ ਬਾਈਡੇਨ ਨੇ ਅਮਰੀਕੀ ਸੰਸਦ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਸੀ। ਬਾਈਡੇਨ ਨੇ ਇਸ ਫੈਸਲੇ ਦਾ ਅਮਰੀਕਾ ਦੇ ਕੁਝ ਨੇਤਾਵਾਂ ਨੇ ਵਿਰੋਧ ਕੀਤਾ ਸੀ।

ਇਹ ਵੀ ਪੜ੍ਹੋ - ਭਾਰਤ 'ਚ ਕੋਰੋਨਾ ਦੀ ਤ੍ਰਾਸਦੀ ਵਿਚਾਲੇ US ਨੇ ਭੇਜੀ ਮਦਦ, ਆਕਸੀਜਨ ਸੈਲੰਡਰ ਲੈ ਕੇ ਨਿਕਲੇ 2 ਜਹਾਜ਼

ਸਪੈਂਸ਼ਲ ਰੇਂਜਰਸ ਟੀਮ ਤਾਇਨਾਤ
ਪਿਅਰ ਨੇ ਵ੍ਹਾਈਟ ਹਾਊਸ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਆਖਿਆ ਕਿ ਯੂ. ਐੱਸ. ਸੈਂਟ੍ਰਲ ਕਮਾਂਡ ਨੇ ਫੌਜੀਆਂ ਦੀ ਵਾਪਸੀ ਲਈ ਤਿਆਰੀ ਕੀਤੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਸਭ ਫੌਜੀ ਮਹਿਫੂਜ਼ ਮੁਲਕ ਪਰਤਣ। ਇਸ ਲਈ ਯੂ. ਐੱਸ. ਆਰਮੀ ਰੇਂਜਰਸ ਦੀ ਇਕ ਬਟਾਲੀਅਨ ਅਫਗਾਨਿਸਤਾਨ ਭੇਜੀ ਗਈ ਹੈ। ਇਹ ਫੌਜ ਵਾਪਸੀ ਵਿਚ ਮਦਦ ਕਰੇਗੀ। ਇਹ ਰੇਂਜਰਸ ਸਪੈਸ਼ਨ ਟ੍ਰੇਨਿੰਗ ਲੈ ਚੁੱਕੇ ਹਨ ਅਤੇ ਇਨ੍ਹਾਂ ਨੂੰ ਮਿਸ਼ਨ ਵਾਪਸੀ ਤੋਂ ਬਾਅਦ ਕਿਸ ਤਰ੍ਹਾਂ ਟਰੂਪਸ ਨੂੰ ਵਾਪਸ ਲਿਆਉਣਾ ਹੈ, ਇਸ ਕੰਮ ਵਿਚ ਮਹਾਰਤ ਹਾਸਲ ਹੈ।

ਇਹ ਵੀ ਪੜ੍ਹੋ - ਕੈਨੇਡਾ : ਕੋਰੋਨਾ ਖਿਲਾਫ ਭਾਰਤ ਦੇ ਸਮਰਥਨ ਲਈ ਤਿੰਰਗੇ ਦੇ ਰੰਗ ਰੰਗਿਆ 'Niagara Falls'

ਇਹ ਟੀਮ ਅਫਗਾਨਿਸਤਾਨ ਦੀ ਫੌਜੀ ਅਤੇ ਸੁਰੱਖਿਆ ਏਜੰਸੀਆਂ ਨੂੰ ਆਪਣੇ ਫੌਜੀਆਂ ਨੂੰ ਤਾਇਨਾਤ ਕਰਨ ਅਤੇ ਦੂਜੀ ਸਲਾਹ ਦੇਵੇਗੀ। ਅਮਰੀਕਾ ਵਿਚ 9/11 ਦਾ ਹਮਲਾ 2001 ਵਿਚ ਹੋਇਆ ਸੀ। 11 ਸਤੰਬਰ ਨੂੰ ਇਸ ਦੇ 20 ਸਾਲ ਪੂਰੇ ਹੋ ਰਹੇ ਹਨ। ਇਸ ਹਮਲੇ ਤੋਂ ਬਾਅਦ ਹੀ ਅਮਰੀਕੀ ਫੌਜਾਂ ਇਥੇ ਤਾਇਨਾਤ ਕੀਤੀਆਂ ਗਈਆਂ ਸਨ। ਲਗਭਗ ਸਾਢੇ 4 ਹਜ਼ਾਰ ਅਮਰੀਕੀ ਫੌਜੀ ਇਥੇ ਮੌਜੂਦ ਹਨ।

ਇਹ ਵੀ ਪੜ੍ਹੋ - ਬਾਈਡੇਨ ਦਾ ਵੱਡਾ ਫੈਸਲਾ, 'ਅਮੀਰਾਂ ਤੋਂ ਦੁਗਣਾ ਟੈਕਸ ਵਸੂਲ ਕੇ ਗਰੀਬਾਂ ਤੇ ਸਿੱਖਿਆ 'ਤੇ ਕਰਾਂਗੇ ਖਰਚ'

11 ਸਤੰਬਰ ਤੱਕ ਸਾਰੇ ਫੌਜੀ ਪਰਤਣਗੇ
ਪ੍ਰੈੱਸ ਸਕੱਤਰ ਨੇ ਆਖਿਆ ਕਿ ਰਾਸ਼ਟਰਪਤੀ ਨੇ ਜੋ ਆਦੇਸ਼ ਦਿੱਤਾ ਹੈ, ਉਸ 'ਤੇ ਅਮਲ ਕੀਤਾ ਜਾਵੇਗਾ। ਅਸੀਂ 11 ਸਤੰਬਰ ਤੱਕ ਸਾਰੇ ਫੌਜੀਆਂ ਨੂੰ ਮੁਲਕ ਲਿਆਉਣ ਦਾ ਵਾਅਦਾ ਪੂਰਾ ਕਰਾਂਗੇ। ਇਸ ਲਈ ਜੋ ਜ਼ਰੂਰੀ ਇੰਤਜ਼ਾਮ ਕੀਤੇ ਜਾਣੇ ਹਨ, ਉਹ ਪੂਰੇ ਕਰ ਲਏ ਗਏ ਹਨ। ਇਸ ਗੱਲ ਵਿਚ ਕੋਈ 2 ਰਾਇ ਨਹੀਂ ਕਿ ਇਹ ਕੰਮ ਸੌਖਾ ਹੈ, ਇਸ ਲਈ ਹਰ ਪਹਿਲੂ ਨੂੰ ਧਿਆਨ ਵਿਚ ਰੱਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ - ਕਿਮ ਜੋਂਗ ਨੇ ਚੀਨ ਤੋਂ 'ਘਟੀਆ ਸਮਾਨ' ਖਰੀਦਣ ਵਾਲੇ ਅਧਿਕਾਰੀ ਦੀ ਲੈ ਲਈ ਜਾਨ

ਮੰਗਲਵਾਰ ਅਮਰੀਕੀ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਸੀ। ਇਸ ਅਧੀਨ ਅਫਗਾਨਿਸਤਾਨ ਵਿਚ ਅਮਰੀਕੀ ਅੰਬੈਂਸੀ ਵਿਚ ਤਾਇਨਾਤ ਸਾਰੇ ਅਫਸਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਲਦ ਤੋਂ ਜਲਦ ਮੁਲਕ ਛੱਡਣ ਨੂੰ ਆਖਿਆ ਗਿਆ ਸੀ। ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਏ ਸਮਝੌਤੇ ਅਧੀਨ 1 ਮਈ ਤੱਕ ਜੰਗਬੰਦੀ ਹੈ। ਇਸ ਤੋਂ ਪਹਿਲਾਂ ਅਮਰੀਕਾ ਆਪਣੇ ਸਾਰੇ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ - ਭਾਰਤ ਦੇ ਦੋਸਤ 'ਇਜ਼ਰਾਇਲ' ਨੇ ਕੋਰੋਨਾ ਸੰਕਟ ਵੇਲੇ ਖੋਲ੍ਹਿਆ ਦਿਲ, ਤਨ-ਮਨ-ਧਨ ਨਾਲ ਕਰ ਰਿਹੈ ਮਦਦ


author

Khushdeep Jassi

Content Editor

Related News