ਘੱਟ ਮਾਤਰਾ 'ਚ ਸ਼ਰਾਬ ਪੀਣੀ ਦਿਮਾਗ ਲਈ ਚੰਗੀ : ਅਧਿਐਨ

Saturday, Feb 03, 2018 - 04:05 PM (IST)

ਘੱਟ ਮਾਤਰਾ 'ਚ ਸ਼ਰਾਬ ਪੀਣੀ ਦਿਮਾਗ ਲਈ ਚੰਗੀ : ਅਧਿਐਨ

ਨਿਊਯਾਰਕ— ਇਕ ਅਧਿਐਨ 'ਚ ਦੱਸਿਆ ਗਿਆ ਹੈ ਕਿ ਕੁੱਝ ਮਾਤਰਾ 'ਚ ਸ਼ਰਾਬ ਪੀਣ ਨਾਲ ਦਿਮਾਗ 'ਚੋਂ ਜ਼ਹਰੀਲੀਆਂ ਚੀਜ਼ਾਂ ਨੂੰ ਕੱਢਣ 'ਚ ਮਦਦ ਮਿਲਦੀ ਹੈ ਅਤੇ ਅਲਜ਼ਾਈਮਰ ਦੇ ਮਰੀਜਾਂ ਲਈ ਵੀ ਇਹ ਲਾਭਦਾਇਕ ਹੈ। ਕਈ ਅਧਿਐਨ ਇਹ ਦੱਸ ਚੁੱਕੇ ਹਨ ਕਿ ਵਧੇਰੇ ਮਾਤਰਾ 'ਚ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਹਾਲਾਂਕਿ ਕਈ ਅਧਿਐਨਾਂ ਨੇ ਇਹ ਵੀ ਦੱਸਿਆ ਕਿ ਘੱਟ ਮਾਤਰਾ 'ਚ ਸ਼ਰਾਬ ਪੀਣ ਨਾਲ ਦਿਲ ਸੰਬੰਧੀ ਬੀਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ। ਅਮਰੀਕਾ 'ਚ 'ਯੂਨੀਵਰਸਿਟੀ ਆਫ ਰੋਚੇਸਟਰ' ਦੀ ਪ੍ਰੋਫੈਸਰ ਮੈਕੇਨ ਨੇਡਰਗਾਰਡ ਨੇ ਦੱਸਿਆ ਕਿ ਲੰਬੇ ਸਮੇਂ ਤਕ ਵਧੇਰੇ ਮਾਤਰਾ 'ਚ ਸ਼ਰਾਬ ਪੀਣ ਨਾਲ ਪਾਚਨ ਸ਼ਕਤੀ 'ਤੇ ਉਲਟਾ ਪ੍ਰਭਾਵ ਪੈਂਦਾ ਹੈ। 
ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਸ ਅਧਿਐਨ 'ਚ ਅਸੀਂ ਪਹਿਲੀ ਵਾਰ ਦੱਸਿਆ ਹੈ ਕਿ ਘੱਟ ਮਾਤਰਾ 'ਚ ਸ਼ਰਾਬ ਪੀਣਾ ਦਿਮਾਗ ਦੀ ਸਿਹਤ ਦੇ ਲਈ ਲਾਭਦਾਇਕ ਹੋ ਸਕਦਾ ਹੈ। ਇਹ ਦਿਮਾਗ ਦੀਆਂ ਫਾਲਤੂ ਜਾਣਕਾਰੀਆਂ ਨੂੰ ਹਟਾਉਣ ਦੀ ਸਮਰੱਥਾ ਨੂੰ ਸੁਧਾਰਦਾ ਹੈ। ਇਹ ਅਧਿਐਨ ਜਨਰਲ ਸਾਇੰਟੀਫਿਕ ਰਿਪੋਰਟਸ 'ਚ ਪ੍ਰਕਾਸ਼ਿਤ ਹੋਇਆ ਹੈ। ਇਹ ਗਿਲ ਫੈਟਿਕ ਸਿਸਟਮ 'ਤੇ ਜ਼ੋਰ ਦਿੰਦਾ ਹੈ ਜੋ ਦਿਮਾਗ 'ਚੋਂ ਫਾਲਤੂ ਜਾਣਕਾਰੀ ਕੱਢਣ ਦੀ ਪ੍ਰਕਿਰਿਆ ਹੈ। ਇਹ ਅਧਿਐਨ ਚੂਹੇ 'ਤੇ ਕੀਤਾ ਗਿਆ ਸੀ ਜਿਸ 'ਚ ਸ਼ਰਾਬ ਦੇ ਤੇਜ਼ ਅਤੇ ਲੰਬੇ ਸਮੇਂ ਤਕ ਦੇ ਪ੍ਰਭਾਵ ਦੇਖੇ ਗਏ ਸਨ। 


Related News