ਨੀਲਾਮੀ ''ਚ 11 ਕਰੋੜ ਡਾਲਰ ''ਚ ਵਿਕੀ ਮੋਨੇਟ ਦੀ ਪੇਂਟਿੰਗ

05/15/2019 6:55:22 PM

ਨਿਊਯਾਰਕ— ਫ੍ਰਾਂਸ ਦੇ ਇਕ ਪ੍ਰਭਾਵਵਾਦੀ ਚਿਤਰਕਾਰ ਕਲਾਉਡ ਮੋਨੇਟ ਦੀ ਪੇਂਟਿੰਗ ਨੇ ਇਥੇ ਨੀਲਾਮੀ 'ਚ 11 ਕਰੋੜ ਡਾਲਰ ਤੋਂ ਵੀ ਵੱਧ ਦਾ ਰਿਕਾਰਡ ਬਣਾਇਆ ਹੈ। ਸਮਾਚਾਰ ਏਜੰਸੀ ਇਫੇ ਨਿਊਜ਼ ਮੁਤਾਬਕ ਸਨ 1980 'ਚ ਬਣਾਈ ਗਈ 'ਹੇਅਸਟੈਕਸ' ਸੀਰੀਜ਼ ਦੀ ਪੇਂਟਿੰਗ 'ਮੇਲਸ' ਨੂੰ ਸਭ ਤੋਂ ਜ਼ਿਆਦਾ ਮਸ਼ਹੂਰ ਪ੍ਰਭਾਵਕਾਰੀ ਪੇਂਟਿੰਗ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਸੂਦਬੀਜ ਨੀਲਾਮੀ ਘਰ ਦੇ ਮਾਹਿਰਾਂ ਨੇ ਇਸ ਪੇਂਟਿੰਗ ਦੀ ਕੀਮਤ 5.5 ਕਰੋੜ ਡਾਲਰ ਦੱਸੀ ਸੀ। ਇਹ ਕੀਮਤ ਮੰਗਲਵਾਰ ਨੂੰ ਲੱਗੇ ਇੰਪ੍ਰੈਸ਼ਨਿਸ਼ਟ ਐਂਡ ਮਾਡਰਨ ਆਰਟ ਈਵਨਿੰਗ ਸੇਲ ਦੌਰਾਨ ਬਹੁਤ ਛੇਤੀ ਹੀ ਪਾਰ ਕਰ ਗਈ ਸੀ। 8 ਮਿੰਟ ਤੱਕ ਚੱਲੀ ਲੰਮੀ ਨੀਲਾਮੀ 'ਚ ਛੇ ਬੋਲੀਆਂ ਲਾਉਣ ਵਾਲੇ ਸ਼ਾਮਲ ਸਨ। ਇਸ ਦੌਰਾਨ 'ਮੇਲਸ' 9.7 ਕਰੋੜ ਡਾਲਰ ਦੇ ਮੁੱਲ ਤੱਕ ਪਹੁੰਚ ਗਿਆ ਅਤੇ ਅਖੀਰ ਟੈਕਸ ਅਤੇ ਕਮੀਸ਼ਨ ਸਮੇਤ ਅਨੁਮਾਨ ਤੋਂ ਦੁੱਗਣਾ 11.07 ਕਰੋੜ ਡਾਲਰ 'ਚ ਵੇਚਿਆ ਗਿਆ।


satpal klair

Content Editor

Related News