ਅਜਬ-ਗਜ਼ਬ: ਪਤੀ ਨੂੰ ਖੁਦ ਆਪਣੀਆਂ ਸੌਂਕਣਾਂ ਕੋਲ ਭੇਜਦੀ ਹੈ ਪਤਨੀ

Monday, Mar 27, 2023 - 12:30 PM (IST)

ਅਜਬ-ਗਜ਼ਬ: ਪਤੀ ਨੂੰ ਖੁਦ ਆਪਣੀਆਂ ਸੌਂਕਣਾਂ ਕੋਲ ਭੇਜਦੀ ਹੈ ਪਤਨੀ

ਨਿਊਯਾਰਕ (ਇੰਟ)- ਕਹਿੰਦੇ ਹਨ ਕਿ ਪਤੀ-ਪਤਨੀ ਦਾ ਰਿਸ਼ਤਾ ਅਜਿਹਾ ਹੁੰਦਾ ਹੈ, ਜਿਸ ਵਿਚ ਇਮਾਨਦਾਰੀ ਅਤੇ ਵਫ਼ਾਦਾਰੀ ਹੋਣੀ ਚਾਹੀਦੀ ਹੈ। ਪਿਆਰ ਅਤੇ ਭਰੋਸੇ ਦੇ ਇਸ ਰਿਸ਼ਤੇ ’ਚ ਜੇਕਰ ਕੋਈ ਕਮੀ ਆਏ ਤਾਂ ਇਸ ਨੂੰ ਟੁੱਟਣ ’ਚ ਜ਼ਿਆਦਾ ਸਮਾਂ ਨਹੀਂ ਲੱਗਦਾ। ਹਰ ਜੋੜੇ ਦੀ ਇਹ ਇੱਛਾ ਹੁੰਦੀ ਹੈ ਕਿ ਉਸ ਦਾ ਸਾਥੀ ਉਸ ਦੇ ਪ੍ਰਤੀ ਵਫ਼ਾਦਾਰ ਰਹੇ। ਅਜਿਹੇ ਸਮੇਂ ਜੇਕਰ ਅਸੀਂ ਤੁਹਾਨੂੰ ਅਜਿਹੀ ਪਤਨੀ ਬਾਰੇ ਦੱਸੀਏ, ਜੋ ਖੁਦ ਆਪਣੇ ਪਤੀ ਨੂੰ ਦੂਜੀਆਂ ਔਰਤਾਂ ਕੋਲ ਭੇਜਦੀ ਹੈ ਤਾਂ ਤੁਸੀਂ ਸ਼ਾਇਦ ਹੈਰਾਨ ਰਹਿ ਜਾਓਗੇ।

ਇਹ ਵੀ ਪੜ੍ਹੋ: ਅਮਰੀਕਾ ’ਚ ਖਾਲਿਸਤਾਨ ਸਮਰਥਕਾਂ ਨੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਤੇ ਦੂਤਘਰ ਦੇ ਕਰਮੀਆਂ ਨੂੰ ਧਮਕਾਇਆ

ਇਹ ਅਜੀਬ ਮਾਮਲਾ ਸਾਡੇ ਦੇਸ਼ ਤੋਂ ਹਜ਼ਾਰਾਂ ਮੀਲ ਦੂਰ ਅਮਰੀਕਾ ਦਾ ਹੈ। ਇਥੇ ਪਤਨੀ ਦਾ ਦਾਅਵਾ ਹੈ ਕਿ ਉਹ ਆਪਣੇ ਰਿਸ਼ਤੇ ਨੂੰ ਮਜ਼ਬੂਤ ​​ਰੱਖਣ ਲਈ ਆਪਣੇ ਪਤੀ ਦੀਆਂ ਸਾਰੀਆਂ ਖੁਸ਼ੀਆਂ ਦਾ ਧਿਆਨ ਰੱਖਦੀ ਹੈ। ਅਜਿਹੀਆਂ ਖੁਸ਼ੀਆਂ ਵਿਚੋਂ ਇਕ ਹੈ ਪਤੀ ਦਾ ਦੂਜੀਆਂ ਔਰਤਾਂ ਨਾਲ ਫਲਰਟ ਕਰਨਾ। ਉਸ ਦੀ ਪਤਨੀ ਇਹ ਇੱਛਾ ਵੀ ਪੂਰੀ ਕਰਦੀ ਹੈ ਅਤੇ ਉਹ ਪਤੀ ਨੂੰ ਦੂਜੀਆਂ ਔਰਤਾਂ ਨਾਲ ਸ਼ੇਅਰ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੀ। ਮਿਰਰ ਦੀ ਰਿਪੋਰਟ ਮੁਤਾਬਕ ਮੋਨਿਕਾ ਹਲਟ ਨਾਂ ਦੀ ਔਰਤ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਅਜੀਬ ਵਿਆਹੁਤਾ ਜ਼ਿੰਦਗੀ ਬਾਰੇ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਇਕ ਸਮਰਪਿਤ ਪਤਨੀ ਹੈ ਅਤੇ ਉਸ ਦਾ ਕੰਮ ਆਪਣੇ ਪਤੀ ਦੀ ਦੇਖ਼ਭਾਲ ਕਰਨਾ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਨਗਰ ਕੀਰਤਨ ਦੌਰਾਨ ਹੋਈ ਗੋਲੀਬਾਰੀ, 2 ਲੋਕ ਜ਼ਖ਼ਮੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News