ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ: ਅਧਿਆਪਕਾਂ ਨੂੰ ਮਿਲੀ ਵੱਡੀ ਰਾਹਤ, ਸੂਬੇ ਦੇ DCs ਨੂੰ ਦਿੱਤੇ ਹੁਕਮ

Friday, Sep 25, 2026 - 12:23 PM (IST)

ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ: ਅਧਿਆਪਕਾਂ ਨੂੰ ਮਿਲੀ ਵੱਡੀ ਰਾਹਤ, ਸੂਬੇ ਦੇ DCs ਨੂੰ ਦਿੱਤੇ ਹੁਕਮ

ਅੰਮ੍ਰਿਤਸਰ (ਦਲਜੀਤ)- ਸਕੂਲਾਂ ’ਚ ਪੜ੍ਹਾਈ ਦਾ ਪੱਧਰ ਅਤੇ ਵਿਦਿਆਰਥੀਆਂ ਦੀ ਸਿੱਖਿਆ ਪ੍ਰਭਾਵਿਤ ਨਾ ਹੋਵੇ, ਇਸ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਗੈਰ-ਵਿੱਦਿਅਕ ਕੰਮਾਂ ’ਚ ਲਾਉਣ ਸਬੰਧੀ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਵਿਭਾਗ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਪੱਤਰ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੂੰ ਕਾਨੂੰਨ ਅਨੁਸਾਰ ਮਨਜ਼ੂਰ ਕੰਮਾਂ ਤੋਂ ਇਲਾਵਾ ਕਿਸੇ ਵੀ ਗੈਰ-ਵਿੱਦਿਅਕ ਜਾਂ ਪ੍ਰਸ਼ਾਸਨਿਕ ਕੰਮ ਲਈ ਨਾ ਤਾਂ ਮੰਗਿਆ ਜਾਵੇ ਅਤੇ ਨਾ ਹੀ ਤਾਇਨਾਤ ਕੀਤਾ ਜਾਵੇ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਹਵਾਲਾਤੀ ਦਾ ਕਤਲ, ਚੱਪਲ ਨੂੰ ਲੈ ਕੇ ਹੋਇਆ ਵਿਵਾਦ

ਣਕਾਰੀ ਅਨੁਸਾਰ ਜਾਰੀ ਪੱਤਰ ’ਚ ਵਿਭਾਗ ਨੇ ਕਿਹਾ ਹੈ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੂੰ ਜ਼ਿਲਾ ਅਤੇ ਉਪ-ਮੰਡਲ ਪੱਧਰ ’ਤੇ ਵੱਖ-ਵੱਖ ਪ੍ਰਸ਼ਾਸਨਿਕ ਅਤੇ ਹੋਰ ਗੈਰ-ਅਧਿਆਪਨ ਕੰਮਾਂ ਲਈ ਲੰਮੇ ਸਮੇਂ ਤੱਕ ਤਾਇਨਾਤ ਕੀਤਾ ਜਾ ਰਿਹਾ ਹੈ। ਵਿਭਾਗ ਨੇ ਇਸ ਮਾਮਲੇ ਨੂੰ ਤੁਰੰਤ ਧਿਆਨ ਦੇਣ ਯੋਗ ਦੱਸਦਿਆਂ ਅਜਿਹੀ ਤਾਇਨਾਤੀ ’ਤੇ ਰੋਕ ਲਾਉਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ- ਤਰਨਤਾਰਨ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਨੇ ਮਤਰੇਈ ਮਾਂ ਦਾ ਚਾਕੂਆਂ ਨਾਲ ਕੀਤਾ ਕਤਲ

30 ਸਤੰਬਰ ਤੋਂ ਬਾਅਦ ਅਧਿਆਪਕਾਂ ਨੂੰ ਵਾਪਸ ਸਕੂਲਾਂ ’ਚ ਭੇਜਣ ਦੀ ਹਦਾਇਤ

ਪੱਤਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਦੀ ਪ੍ਰਕਿਰਿਆ ਦਾ ਵੀ ਜ਼ਿਕਰ ਕੀਤਾ ਗਿਆ ਹੈ। ਵਿਭਾਗ ਨੇ ਕਿਹਾ ਹੈ ਕਿ ਵੱਡੀ ਗਿਣਤੀ ’ਚ ਅਧਿਆਪਕਾਂ ਨੂੰ ਇਸ ਕੰਮ ਲਈ ਤਾਇਨਾਤ ਕੀਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਜਾ ਰਹੀਆਂ ਹਨ ਕਿਉਂਕਿ ਇਹ ਪ੍ਰਕਿਰਿਆ 30 ਸਤੰਬਰ 2026 ਨੂੰ ਮੁਕੰਮਲ ਹੋਣੀ ਹੈ, ਇਸ ਲਈ ਇਸ ਤੋਂ ਬਾਅਦ ਲੋੜ ਤੋਂ ਵੱਧ ਸਮੇਂ ਲਈ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਤਾਇਨਾਤ ਨਾ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਮੁੜ ਆਪਣੀਆਂ ਮੁੱਖ ਅਧਿਆਪਨ ਜ਼ਿੰਮੇਵਾਰੀਆਂ ਸੰਭਾਲਣ ਲਈ ਸਕੂਲਾਂ ’ਚ ਭੇਜਿਆ ਜਾਵੇ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਅਧਿਆਪਕਾਂ ਦੀ ਲਗਾਤਾਰ ਸਕੂਲਾਂ ਤੋਂ ਬਾਹਰ ਵੱਖ-ਵੱਖ ਕੰਮਾਂ ਲਈ ਤਾਇਨਾਤੀ ਨਾਲ ਕਲਾਸਾਂ ਦੀ ਪੜ੍ਹਾਈ, ਸਿੱਖਿਆ ਦੀ ਨਿਰੰਤਰਤਾ ਅਤੇ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜੇ ਪ੍ਰਭਾਵਿਤ ਹੋ ਰਹੇ ਹਨ। ਅਧਿਆਪਕ ਦੀ ਮੁੱਖ ਜ਼ਿੰਮੇਵਾਰੀ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਹੈ। ਵਾਰ-ਵਾਰ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਭੇਜਣ ਨਾਲ ਪੜ੍ਹਾਈ ਦਾ ਜੋ ਸਮਾਂ ਖਰਾਬ ਹੁੰਦਾ ਹੈ, ਉਸ ਦੀ ਬਾਅਦ ’ਚ ਪੂਰੀ ਭਰਪਾਈ ਕਰਨਾ ਸੰਭਵ ਨਹੀਂ ਹੁੰਦਾ।

ਇਹ ਵੀ ਪੜ੍ਹੋ- ਪੰਜਾਬ: ਤਿੰਨ ਦਿਨਾਂ ਤੋਂ ਲਾਪਤਾ ਸਰਪੰਚ ਦੀ ਝਾੜੀਆਂ ’ਚੋਂ ਮਿਲੀ ਲਾਸ਼, ਪਰਿਵਾਰ ਵੱਲੋਂ ਕਤਲ ਦਾ ਸ਼ੱਕ

ਸਿਰਫ 3 ਤਰ੍ਹਾਂ ਦੇ ਕੰਮਾਂ ਲਈ ਹੀ ਅਧਿਆਪਕਾਂ ਦੀ ਡਿਊਟੀ ਲੱਗ ਸਕੇਗੀ

ਸਿੱਖਿਆ ਵਿਭਾਗ ਨੇ ਜਾਰੀ ਕੀਤੀਆਂ ਹਦਾਇਤਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਕਾਨੂੰਨ, 2009 ਅਤੇ ਸਬੰਧਤ ਅਦਾਲਤੀ ਹਦਾਇਤਾਂ ਅਨੁਸਾਰ ਅਧਿਆਪਕਾਂ ਨੂੰ ਗੈਰ-ਵਿੱਦਿਅਕ ਕੰਮਾਂ ਲਈ ਤਾਇਨਾਤ ਨਹੀਂ ਕੀਤਾ ਜਾਣਾ ਚਾਹੀਦਾ। ਕਾਨੂੰਨ ਅਨੁਸਾਰ ਅਧਿਆਪਕਾਂ ਨੂੰ ਸਿਰਫ ਚੋਣਾਂ, ਜਨਗਣਨਾ ਅਤੇ ਆਫਤ ਪ੍ਰਬੰਧਨ ਨਾਲ ਸਬੰਧਤ ਕੰਮਾਂ ਲਈ ਹੀ ਤਾਇਨਾਤ ਕੀਤਾ ਜਾ ਸਕਦਾ ਹੈ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਮਨਜ਼ੂਰਸ਼ੁਦਾ ਕੰਮਾਂ ਲਈ ਵੀ ਅਧਿਆਪਕਾਂ ਦੀ ਤਾਇਨਾਤੀ ਘੱਟ ਤੋਂ ਘੱਟ ਲੋੜ ਅਨੁਸਾਰ ਹੀ ਕੀਤੀ ਜਾਵੇ।

ਇਹ ਵੀ ਪੜ੍ਹੋ-2025 ’ਚ ਪੂਰੇ ਪੰਜਾਬ ’ਚ ਫੜੀ 423 ਕਿਲੋ ਹੈਰੋਇਨ, ਹੁਣ ਇਕੱਲੇ ਅੰਮ੍ਰਿਤਸਰ ’ਚ ਹੀ 487 ਕਿਲੋ ਹੋ ਚੁੱਕੀ ਹੈ ਜ਼ਬਤ

ਸਕੂਲ ਸਮੇਂ ਤੋਂ ਬਾਹਰ ਕਰਵਾਈ ਜਾਵੇ ਮਨਜ਼ੂਰਸ਼ੁਦਾ ਡਿਊਟੀ

ਵਿਭਾਗ ਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਜਿੱਥੇ ਵੀ ਸੰਭਵ ਹੋਵੇ, ਮਨਜ਼ੂਰਸ਼ੁਦਾ ਡਿਊਟੀਆਂ ਅਧਿਆਪਕਾਂ ਤੋਂ ਸਕੂਲ ਸਮੇਂ ਤੋਂ ਬਾਹਰ ਜਾਂ ਗੈਰ-ਅਧਿਆਪਨ ਵਾਲੇ ਦਿਨਾਂ ’ਚ ਕਰਵਾਈਆਂ ਜਾਣ। ਇਸ ਤੋਂ ਪਹਿਲਾਂ ਉਪਲੱਬਧ ਗੈਰ-ਅਧਿਆਪਨ ਕਰਮਚਾਰੀਆਂ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇ। ਪੱਤਰ ’ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਿਹੜੇ ਅਧਿਆਪਕ ਪਹਿਲਾਂ ਹੀ ਚੋਣਾਂ ਨਾਲ ਸਬੰਧਤ ਜ਼ਿੰਮੇਵਾਰੀਆਂ ਨਿਭਾ ਰਹੇ ਹਨ, ਉਨ੍ਹਾਂ ’ਤੇ ਇਸ ਦੇ ਨਾਲ ਹੋਰ ਜ਼ਿਲਾ ਪੱਧਰੀ ਗੈਰ-ਸਬੰਧਤ ਕੰਮਾਂ ਦਾ ਵਾਧੂ ਬੋਝ ਨਾ ਪਾਇਆ ਜਾਵੇ।

ਸਰਵੇਖਣ ਤੇ ਤਸਦੀਕ ਦੇ ਕੰਮਾਂ ਲਈ ਵੀ ਅਧਿਆਪਕਾਂ ਦੀ ਮੰਗ ’ਤੇ ਰੋਕ

ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਅਧੀਨ ਆਉਂਦੇ ਜ਼ਿਲਾ ਅਤੇ ਉਪ-ਮੰਡਲ ਪੱਧਰ ਦੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕਰਨ ਕਿ ਅਧਿਆਪਕਾਂ ਨੂੰ ਸਰਵੇਖਣ, ਤਸਦੀਕ ਜਾਂ ਹੋਰ ਆਮ ਪ੍ਰਸ਼ਾਸਨਿਕ ਕੰਮਾਂ ਲਈ ਨਾ ਮੰਗਿਆ ਜਾਵੇ, ਜਦੋਂ ਤੱਕ ਅਜਿਹਾ ਕੰਮ ਕਾਨੂੰਨ ਅਨੁਸਾਰ ਮਨਜ਼ੂਰਸ਼ੁਦਾ ਸ਼੍ਰੇਣੀ ’ਚ ਨਾ ਆਉਂਦਾ ਹੋਵੇ।

ਵਿਸ਼ੇਸ਼ ਮਾਮਲੇ ’ਚ ਸਿੱਖਿਆ ਵਿਭਾਗ ਦੀ ਪਹਿਲਾਂ ਮਨਜ਼ੂਰੀ ਲਾਜ਼ਮੀ

ਸਿੱਖਿਆ ਵਿਭਾਗ ਨੇ ਆਪਣੇ ਹੁਕਮਾਂ ’ਚ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਉਕਤ ਮਨਜ਼ੂਰਸ਼ੁਦਾ ਕੰਮਾਂ ਤੋਂ ਇਲਾਵਾ ਕਿਸੇ ਵਿਸ਼ੇਸ਼ ਮਾਮਲੇ ’ਚ ਅਧਿਆਪਕਾਂ ਦੀ ਤਾਇਨਾਤੀ ਦੀ ਲੋੜ ਪੈਂਦੀ ਹੈ ਤਾਂ ਸਕੂਲ ਸਿੱਖਿਆ ਵਿਭਾਗ ਦੀ ਪਹਿਲਾਂ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ। ਵਿਭਾਗ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਨ੍ਹਾਂ ਹਦਾਇਤਾਂ ਦੀ ਅੱਖਰ-ਅੱਖਰ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਨਵੇਂ ਹੁਕਮਾਂ ਨਾਲ ਅਧਿਆਪਕਾਂ ਨੂੰ ਲੰਮੇ ਸਮੇਂ ਤੱਕ ਸਕੂਲਾਂ ਤੋਂ ਬਾਹਰ ਗੈਰ-ਵਿੱਦਿਅਕ ਕੰਮਾਂ ’ਚ ਲਾਉਣ ਦੀ ਪ੍ਰਥਾ ’ਤੇ ਰੋਕ ਲੱਗਣ ਦਾ ਰਾਹ ਸਾਫ ਹੋ ਗਿਆ ਹੈ ਅਤੇ ਅਧਿਆਪਕਾਂ ਦਾ ਮੁੱਖ ਧਿਆਨ ਮੁੜ ਵਿਦਿਆਰਥੀਆਂ ਦੀ ਪੜ੍ਹਾਈ ਵੱਲ ਕੇਂਦਰਿਤ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News