ਬਲੂਚ ਨੇਤਾ ਅਕਬਰ ਬੁਗਤੀ ਦੀ ਵਿਧਵਾ ਨੇ ਇਮਰਾਨ ਖਾਨ ਦੇ ਭਤੀਜੇ ਖ਼ਿਲਾਫ਼ ਦਰਜ ਕਰਵਾਈ FIR

07/12/2021 2:22:38 PM

ਪੇਸ਼ਾਵਰ- ਬਲੋਚ ਨੇਤਾ ਅਕਬਰ ਬੁਗਤੀ ਦੀ ਵਿਧਵਾ ਸ਼ਹਿਜ਼ਾਦੀ ਨਰਗਿਸ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਭਤੀਜੇ, ਵਕੀਲ ਹਸਨ ਨਿਆਜ਼ੀ ਅਤੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਦੋਸ਼ਾਂ ਤਹਿਤ ਐਫ.ਆਈ.ਆਰ. ਦਰਜ ਕਰਾਈ ਹੈ। ਡੋਨ ਅਨੁਸਾਰ ਵੀਰਵਾਰ ਸਵੇਰੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਈਦ ਅਲੀ ਅੱਬਾਸ ਦੀ  ਅਦਾਲਤ ਵਿਚ ਦੋਸ਼ੀ ਵੱਲੋਂ ਕਥਿਤ ਤੌਰ 'ਤੇ ਹਮਲਾ ਕਰਨ ਤੋਂ ਬਾਅਦ ਨਰਗਿਸ ਦੀ ਸ਼ਿਕਾਇਤ 'ਤੇ ਇਸਲਾਮਪੁਰਾ ਪੁਲਸ ਥਾਣੇ ਵਿਚ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਐਫ.ਆਈ.ਆਰ. ਵਿਚ ਉਸਨੇ ਕਿਹਾ ਕਿ ਹਸਨ ਨਿਆਜ਼ੀ ਅਤੇ ਉਸ ਦੇ ਸਾਥੀਆਂ ਨੇ ਪਹਿਲਾਂ ਉਸ ਦੇ ਵਕੀਲ ਦੀ ਹਾਜ਼ਰੀ ਵਿਚ ਉਸ ਨਾਲ ਬਦਸਲੂਕੀ ਕੀਤੀ ਅਤੇ ਫਿਰ ਉਸ ਦੀ ਜਾਨ ਲੈਣ ਦੇ ਇਰਾਦੇ ਨਾਲ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ।

ਨਰਗਿਸ ਸੰਘੀ ਜਾਂਚ ਏਜੰਸੀ (ਐਫ.ਆਈ.ਏ.), ਲਾਹੌਰ ਦੇ ਅਪਰਾਧ ਮੰਡਲ ਵਿਚ ਆਪਣੇ ਖ਼ਿਲਾਫ਼ ਦਰਜ ਕੀਤੇ ਗਏ ‘ਝੂਠੇ ਕੇਸ’ ਵਿਚ ਜ਼ਮਾਨਤ ਲੈਣ ਲਈ ਅਦਾਲਤ ਵਿਚ ਪੇਸ਼ ਹੋਈ ਸੀ। ਡਾਨ ਦੀ ਰਿਪੋਰਟ ਮੁਤਾਬਕ ਸ਼ਿਕਾਇਤਕਰਤਾ ਨੇ ਐਫ.ਆਈ.ਆਰ. ਵਿਚ ਅੱਗੇ ਕਿਹਾ ਹੈ ਕਿ ਜਦੋਂ ਉਸ ਦੇ ਵਕੀਲ ਨੇ ਦਖ਼ਲ ਦਿੱਤਾ ਤਾਂ ਹਸਨ ਨਿਆਜ਼ੀ ਅਤੇ ਉਸ ਦੇ ਸਾਥੀਆਂ ਸਮੇਤ ਹਮਲਾਵਰਾਂ ਨੇ ਅਦਾਲਤ ਕੰਪਲੈਕਸ ਵਿਚ ਉਨ੍ਹਾਂ 'ਤੇ ਹਮਲਾ ਕੀਤਾ। ਨਰਗਿਸ ਨੇ ਕਿਹਾ ਕਿ ਉਹ ਅਸੁਰੱਖਿਅਤ ਮਹਿਸੂਸ ਕਰ ਰਹੀ ਸੀ ਕਿਉਂਕਿ ਮੁਲਜ਼ਮ ਦਾ ਹਿੰਸਾ ਵਿਚ ਸ਼ਮੂਲੀਅਤ ਹੋਣ ਦਾ ਇਤਿਹਾਸ ਰਿਹਾ ਹੈ। ਉਸ ਨੇ ਕਿਹਾ ਕਿ ਨਿਆਜ਼ੀ ਪੰਜਾਬ ਇੰਸਟੀਚਿਊਟ ਆਫ ਕਾਰਡੀਓਲੌਜੀ ਉੱਤੇ ਹੋਏ ਹਮਲੇ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਸੀ ਅਤੇ ਉਸ ਨੇ ਪੁਲਸ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ।

ਅਕਬਰ ਬੁਗਤੀ, ਜਿਸ ਨੂੰ 'ਬਲੋਚ ਰਾਸ਼ਟਰ ਦੇ ਪਿਤਾ' ਵਜੋਂ ਜਾਣਿਆ ਜਾਂਦਾ ਹੈ, 26 ਅਗਸਤ 2006 ਨੂੰ ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਦੇ ਆਦੇਸ਼ ਤੋਂ ਬਾਅਦ ਬਲੋਚਿਸਤਾਨ ਦੇ ਕੋਹਲੂ ਜ਼ਿਲ੍ਹੇ ਵਿਚ ਫੌਜ ਦੇ ਇਕ ਅਭਿਆਨ ਵਿਚ ਮਾਰੇ ਗਏ ਸਨ। ਉਨ੍ਹਾਂ ਦੀ ਮੌਤ ਨਾਲ ਖੇਤਰ ਵਿਚ ਵਿਆਪਕ ਅਸ਼ਾਂਤੀ ਫੈਲ ਗਈ ਸੀ। 


cherry

Content Editor

Related News