ਆਸਟਰੇਲੀਆ ''ਚ ਯੂਨੀਵਰਸਿਟੀਆਂ ਨੂੰ ਆਖਿਰ ਕਿਉਂ ਮੰਗਣੀ ਪਈ ਚੀਨੀ ਵਿਦਿਆਰਥੀਆਂ ਤੋਂ ਮੁਆਫੀ

03/27/2018 3:23:44 AM

ਸਿਡਨੀ — ਆਸਟਰੇਲੀਆ 'ਚ ਪੜ੍ਹ ਰਹੇ ਚੀਨ ਦੇ ਕਈ ਵਿਦਿਆਰਥੀਆਂ ਦੀ ਸ਼ਿਕਾਇਤ ਹੈ ਕਿ ਯੂਨੀਵਰਸਿਟੀਆਂ ਦੇ ਸਲੈਬਸ 'ਚ ਚੀਨ ਦਾ ਅਪਮਾਨ ਕੀਤਾ ਜਾਂਦਾ ਹੈ। ਉਨ੍ਹਾਂ ਦੀ ਨਰਾਜ਼ਗੀ ਤਿੱਬਤ, ਤਾਈਵਾਨ, ਹਾਂਗਕਾਂਗ ਅਤੇ ਭਾਰਤ-ਚੀਨ ਵਿਵਾਦ ਨਾਲ ਜੁੜੀ ਪੜ੍ਹਾਈ ਦੇ ਵਿਸ਼ਿਆਂ ਨਾਲ ਹੈ। ਕੁਝ ਮਾਮਲੇ ਇੰਨੇ ਵਧੇ ਕਿ ਆਸਟਰੇਲੀਆ ਦੀਆਂ ਯੂਨੀਵਰਸਿਟੀਆਂ ਨੂੰ ਮੁਆਫੀ ਤੱਕ ਮੰਗਣੀ ਪਈ ਹੈ।
ਜਾਣਕਾਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ 'ਚ ਆਸਟਰੇਲੀਆ ਨੂੰ ਮਿਲਣ ਵਾਲੀ ਸਰਕਾਰੀ ਆਰਥਿਕ ਮਦਦ 'ਚ ਕਮੀ ਆਈ ਹੈ ਜਿਸ ਕਾਰਨ ਵਿਦੇਸ਼ੀ ਵਿਦਿਆਰਥੀਆਂ ਤੋਂ ਹੋਣ ਵਾਲੀ ਕਮਾਈ 'ਤੇ ਉਨ੍ਹਾਂ ਦੀ ਨਿਰਭਰਤਾ ਵਧੀ ਹੈ। ਇਸ ਨਾਲ ਆਸਟਰੇਲੀਆ 'ਚ ਬਹਿਸ ਛਿੜ ਗਈ ਕਿ ਚੀਨ ਦੇ ਵਿਦਿਆਰਥੀਆਂ ਦੇ ਇਸ ਰੁਖ ਕਾਰਨ ਯੂਨੀਵਰਸਿਟੀਆਂ 'ਚ ਖੁਲ੍ਹੇ ਬਹਿਸ ਦੇ ਮਾਹੌਲ 'ਤੇ ਅਸਰ ਤਾਂ ਨਹੀਂ ਪੈ ਰਿਹਾ। ਸਰਕਾਰੀ ਅੰਕੜਿਆਂ ਮੁਤਾਬਕ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਆਸਟਰੇਲੀਆ ਆਉਣ ਨਾਲ 1,30,000 ਤੋਂ ਜ਼ਿਆਦਾ ਪੈਦਾ ਹੁੰਦੀਆਂ ਹਨ ਅਤੇ ਇਸ ਨਾਲ ਆਸਟਰੇਲੀਆ ਅਰਥ-ਵਿਵਸਥਾ ਨੂੰ 28 ਅਰਬ ਡਾਲਰ ਤੋਂ ਜ਼ਿਆਦਾ ਦਾ ਫਾਇਦਾ ਹੁੰਦਾ ਹੈ। ਆਸਟਰਲੀਆ ਸਰਕਾਰ ਮੁਤਾਬਕ ਸਾਲ 2017 'ਚ 1,33,000 ਤੋਂ ਜ਼ਿਆਦਾ ਚੀਨੀ ਵਿਦਿਆਰਥੀਆਂ ਨੇ ਆਸਟਰੇਲੀਆ ਦੀਆਂ ਯੂਨੀਵਰਸਿਟੀਆਂ 'ਚ ਉੱਚ ਸਿੱਖਿਆ 'ਚ ਪੜਾਈ ਕਰਨ ਲਈ ਇਥੇ ਪਹੁੰਚੇ ਸਨ। ਇਹ ਗਿਣਤੀ ਕੁਲ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦਾ 38 ਫੀਸਦੀ ਸੀ, ਗਿਣਤੀ ਦੇ ਲਿਹਾਜ਼ ਨਾਲ ਭਾਰਤੀ ਵਿਦਿਆਰਥੀ ਦੂਜੇ ਨੰਬਰ 'ਤੇ ਸਨ। 

PunjabKesari


ਪਿਛਲੇ ਸਾਲ ਅਗਸਤ 'ਚ ਆਸਟਰੇਲੀਆ ਦੀ ਇਕ ਅਖਬਾਰ 'ਚ ਇਕ ਚੀਨੀ ਭਾਸ਼ਾ ਦੀ ਵੈੱਬਸਾਈਟ 'ਤੇ ਗੁਪਤ ਰੂਪ ਨਾਲ ਰਿਕਾਰਡ ਕੀਤਾ ਗਿਆ ਇਕ ਵੀਡੀਓ ਪ੍ਰਕਾਸ਼ਿਤ ਹੋਇਆ ਜਿਸ 'ਚ ਕੁਝ ਵਿਦਿਆਰਥੀ ਭਾਰਤੀ ਮੂਲ ਦੇ ਪ੍ਰੋਫੈਸਰ ਦੇ ਤਾਇਵਾਨ ਨੂੰ ਇਕ ਅਲਗ ਰਾਸ਼ਟਰ ਦੱਸਣ 'ਤੇ ਵਿਰੋਧ ਜਤਾ ਰਹੇ ਸਨ। ਵੀਡੀਓ 'ਚ ਇਕ ਵਿਦਿਆਰਥੀ ਕਹਿੰਦਾ ਹੈ, 'ਤੁਸੀਂ ਵਾਰ-ਵਾਰ ਤਾਈਵਾਨ ਦਾ ਨਾਂ ਲੈ ਰਹੇ ਹੋ ਅਤੇ ਉਸ ਨੂੰ ਇਕ ਦੇਸ਼ ਦੱਸ ਰਹੇ ਹੋ, ਤੁਹਾਡੀਆਂ ਗੱਲਾਂ ਨਾਲ ਸਾਨੂੰ ਅਸੁਵਿਧਾ ਹੋ ਰਹੀ ਹੈ।'
ਇਸ 'ਤੇ ਭਾਰਤੀ ਮੂਲ ਦੇ ਪ੍ਰੋਫੈਸਰ ਕਹਿੰਦਾ ਹੈ ਕਿ, 'ਮੈਂ ਜਿਸ ਥਾਂ ਤੋਂ ਦੇਖ ਰਿਹਾ ਹਾਂ, ਤਾਈਵਾਨ ਇਕ ਵੱਖਰਾ ਦੇਸ਼ ਹੈ। ਜੇਕਰ ਤੁਹਾਨੂੰ ਠੀਕ ਨਹੀਂ ਲੱਗਦਾ ਹੈ ਤਾਂ ਇਹ ਤੁਹਾਡਾ ਵਿਚਾਰ ਹੈ। ਜਿਸ ਤਰ੍ਹਾਂ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਵਿਚਾਰ 'ਤੇ ਕੋਈ ਪ੍ਰਭਾਵ ਪਾਵੇ ਅਤੇ ਤੁਹਾਨੂੰ ਦੂਜਿਆਂ ਦੇ ਵਿਚਾਰਾਂ 'ਤੇ ਪ੍ਰਭਾਵ ਨਹੀਂ ਪਾਉਣਾ ਚਾਹੀਦਾ।' ਇਕ ਹੋਰ ਮਾਮਲੇ 'ਚ ਸਿਡਨੀ ਯੂਨੀਵਰਸਿਟੀ 'ਚ ਭਾਰਤੀ ਮੂਲ ਦੇ ਇਕ ਲੈਕਚਰਾਰ ਨੇ ਜਦੋਂ ਚੀਨ ਦੇ ਦਾਅਵੇ ਵਾਲੇ ਖੇਤਰ ਨੂੰ ਭਾਰਤ ਦਾ ਹਿੱਸਾ ਦੱਸਿਆ ਤਾਂ ਯੂਨੀਵਰਸਿਟੀ 'ਚ ਪੱੜਣ ਵਾਲੇ ਚੀਨੀ ਵਿਦਿਆਰਥੀਆਂ ਨੇ ਇਕ ਸੋਸ਼ਲ ਐਪ 'ਤੇ ਉਸ ਦੀ ਸਖਤ ਨਿੰਦਾ ਕੀਤੀ ਸੀ, ਜਿਸ ਤੋਂ ਬਾਅਦ ਲੈਕਚਰਾਰ ਨੂੰ ਮੁਆਫੀ ਮੰਗਣੀ ਪਈ ਸੀ।

PunjabKesari


ਇਸ ਤੋਂ ਪਹਿਲਾਂ ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਇਕ ਅਧਿਆਪਕ ਨੂੰ ਅੰਗ੍ਰੇਜ਼ੀ ਅਤੇ ਚੀਨੀ ਭਾਸ਼ਾ 'ਚ ਨਕਲ ਖਿਲਾਫ ਇਕ ਚਿਤਾਵਨੀ ਲਿੱਖਣ ਲਈ ਮੁਆਫੀ ਮੰਗਣੀ ਪਈ। ਚੀਨੀ ਭਾਸ਼ਾ ਦੀ ਮੀਡੀਆ 'ਚ ਇਸ ਨੂੰ ਚੀਨੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਵਾਲਾ ਕਦਮ ਦੱਸਿਆ ਗਿਆ। ਮਈ 'ਚ ਮੋਨਾਸ਼ ਯੂਨੀਵਰਸਿਟੀ ਦੇ ਇਕ ਲੈਕਚਰਾਰ ਨੂੰ ਇਕ ਕਿਤਾਬ 'ਚ ਲਿਖੇ ਇਕ ਕਵਿੱਜ਼ ਪੁੱਛਣ 'ਤੇ ਸਸਪੈਂਡ ਕਰ ਦਿੱਤਾ ਗਿਆ। ਕਵਿੱਜ਼ 'ਚ ਕਿਹਾ ਗਿਆ ਸੀ ਕਿ ਚੀਨ ਦੇ ਅਧਿਕਾਰੀ ਸਿਰਫ ਉਸ ਸਮੇਂ ਸੱਚ ਬੋਲਦੇ ਹਨ ਜਦੋਂ ਉਹ ਨਸ਼ੇ 'ਚ ਰਹਿੰਦੇ ਹਨ ਤਾਂ ਫਿਰ ਲਾਪਰਵਾਹ। ਲੈਕਚਰਾਰ ਜੋਨਾਥਨ ਬੇਨੀ ਕਹਿੰਦੇ ਹਨ ਕਿ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਜਦੋਂ ਆਸਟਰੇਲੀਆ ਆਉਣ ਵਾਲੇ ਚੀਨੀ ਵਿਦਿਆਰਥੀ ਚੀਨ ਅਤੇ ਉਸ ਦੀ ਕਮਿਊਨਿਸਟ ਪਾਰਟੀ ਦਾ ਸਮਰਥਨ ਕਰਦੇ ਹਨ। ਉਨ੍ਹਾਂ ਨੂੰ ਉਥੇ ਸਿਖਾਇਆ ਗਿਆ ਹੈ, ਉਨ੍ਹਾਂ ਨੂੰ ਚੀਨ ਦੀ ਸਿੱਖਿਆ ਵਿਵਸਥਾ 'ਚ ਦੱਸਿਆ ਜਾਂਦਾ ਹੈ ਕਿ ਦੂਜੇ ਦੇਸ਼ ਚੀਨ 'ਤੇ ਅਤਿਆਚਾਰ ਕਰ ਰਹੇ ਹਨ ਅਤੇ ਚੀਨ ਨੂੰ ਉਨ੍ਹਾਂ ਤੋਂ ਖਤਰਾ ਹੈ। ਸੱਚਾਈ ਇਹ ਹੈ ਕਿ ਕਈ ਵਿਦਿਆਰਥੀ ਚੀਨ ਦੀ ਨਿੰਦਾ ਬਰਦਾਸ਼ਤ ਕਰ ਲੈਂਦੇ ਹਨ ਪਰ ਸਾਰੇ ਵਿਦਿਆਰਥੀ ਅਜਿਹਾ ਕਰ ਪਾਉਂਦੇ।

PunjabKesari


ਆਸਟਰੇਲੀਆ 'ਚ ਪੱੜ ਰਹੇ ਚੀਨੀ ਵਿਦਿਆਰਥੀਆਂ ਦੀਆਂ ਕਈ ਸੰਸਥਾਵਾਂ ਹਨ, ਇਨ੍ਹਾਂ 'ਚ ਚਾਈਨੀਜ਼ ਸਟੂਡੈਂਟਜ਼ ਐਂਡ ਸਕਾਲਰਸ ਐਸੋਸੀਏਸ਼ਨ (ਸੀ. ਐੱਸ. ਐੱਸ. ਏ.) ਨੂੰ ਸਭ ਤੋਂ ਮਹੱਤਵਪੂਰਣ ਦੱਸਿਆ ਜਾਂਦਾ ਹੈ। ਦੁਨੀਆ ਦੀਆਂ ਕਈ ਯੂਨੀਵਰਸਿਟੀਆਂ 'ਚ ਸੀ. ਐੱਸ. ਐੱਸ. ਏ. ਦੀਆਂ ਬ੍ਰਾਂਚਾਂ ਹਨ ਅਤੇ ਉਹ ਖੁਦ ਨੂੰ ਗੈਕ-ਰਾਜਨੀਤਕ ਅਤੇ ਗੈਰ-ਧਾਰਮਿਕ ਦੱਸਦੀਆਂ ਹਨ ਜਿਨ੍ਹਾਂ ਦਾ ਮਕਸਦ ਸੱਭਿਆਚਾਰਕ ਸਬੰਧਾਂ ਨੂੰ ਵਧਾਉਣਾ ਹੈ। ਆਸਟਰੇਲੀਆ ਦੀ ਮੀਡੀਆ 'ਚ ਦੋਸ਼ ਲੱਗੇ ਹਨ ਕਿ ਇਹ ਸੰਸਥਾਵਾਂ ਚੀਨ ਸਰਕਾਰ ਦੇ ਦੂਤਘਰ ਦੇ ਇਸ਼ਾਰਿਆਂ 'ਤੇ ਕੰਮ ਕਰਦੀਆਂ ਹਨ ਅਤੇ ਦੂਤਘਰ ਇਨ੍ਹਾਂ ਨੂੰ ਆਰਥਿਕ, ਕਾਨੂੰਨੀ ਮਦਦ ਦਿੰਦਾ ਹੈ। ਹੋਰ ਦੋਸ਼ ਲਾਉਂਦੇ ਹੋਏ ਕਿਹਾ ਗਿਆ ਕਿ ਸੰਗਠਨਾਂ ਨਾਲ ਜੁੜੇ ਵਿਦਿਆਰਥੀਆਂ ਦੀਆਂ ਗਤੀਵਿਧੀਆਂ 'ਤੇ ਨਿਗਾਹ ਵੀ ਰੱਖਦੇ ਹਨ। ਆਸਟਰੇਲੀਆ 'ਚ ਵਿਦੇਸ਼ ਵਿਭਾਗ ਅਤੇ ਵਪਾਰ ਦੀ ਪ੍ਰਮੁੱਖ ਫ੍ਰਾਂਸੇਜ ਐਡਮਸੇਨ ਦੇ ਇਕ ਪ੍ਰੋਗਰਾਮ 'ਚ ਕਿਹਾ ਸੀ, 'ਸਾਡੇ ਸਮਾਜ 'ਚ ਕੋਈ ਵੀ ਹੋਵੇ, ਭਾਵੇ ਵਿਦਿਆਰਥੀ, ਰਾਜਨੇਤਾ ਅਤੇ ਜਾਂ ਲੈਕਚਰਾਰ ਹੋਵੇ ਉਨ੍ਹਾਂ ਨੂੰ ਚੁੱਪ ਕਰਾਉਣਾ ਸਾਡੇ ਮੂਲਾਂ ਦਾ ਅਪਮਾਨ ਹੈ। ਜ਼ਬਰਦਸ਼ਤੀ ਚੁੱਪ ਕਰਾਉਣਾ ਸਿੱਖਿਅਕ ਆਜ਼ਾਦੀ ਦੇ ਖਿਲਾਫ ਹੈ।

PunjabKesari


ਆਸਟਰੇਲੀਆ ਦੇ ਸਿੱਖਿਆ ਮੰਤਰੀ ਸਾਇਮਨ ਬਰਮਿੰਘਮ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਉਮੀਦ ਜਤਾਈ ਕਿ ਦੂਜੇ ਦੇਸ਼ ਆਸਟਰੇਲੀਆ 'ਚ ਪੱੜਣ ਵਾਲੇ ਵਿਦਿਆਕਥੀਆਂ ਦੀ ਆਜ਼ਾਦੀ, ਯੂਨੀਵਰਸਿਟੀ ਜਾ ਕੇ ਗਤੀਵਿਧੀ, ਗੱਲਬਾਤ ਦੀ ਆਜ਼ਾਦੀ ਦਾ ਸਨਮਾਨ ਕਰਨਗੇ। ਜਿੱਥੇ ਸੀ. ਐੱਸ. ਐੱਸ. ਏ. ਨੇ ਇਸ ਵਿਸ਼ੇ 'ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ, ਚੀਨੀ ਦੂਤਘਰ ਨੇ ਭੇਜੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ, ਪਰ ਆਸਟਰੇਲੀਆ ਦੀ ਮੀਡੀਆ 'ਚ ਛਪੀਆਂ ਰਿਪੋਰਟਾਂ ਮੁਤਾਬਕ ਦੂਤਘਰ ਦੇ ਇਕ ਸੀਨੀਅਰ ਅਧਿਕਾਰੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਦੂਤਘਰ ਦੇ ਥੋੜੇ ਅਧਿਕਾਰੀ ਹਜ਼ਾਰਾਂ ਵਿਦਿਆਰਥੀਆਂ ਨੂੰ ਕਿਵੇਂ ਕਾਬੂ 'ਚ ਰੱਖ ਸਕਦੇ ਹਨ। ਆਸਟਰੇਲੀਆ 'ਚ ਪੱੜਣ ਵਾਲੇ ਚੀਨ ਦੇ ਵਿਦਿਆਰਥੀ ਜ਼ਿਆਦਾਤਰ ਕਾਮਰਸ ਅਤੇ ਬਿਜਨੈੱਸ ਦੀ ਪੜਾਈ ਕਰਨ ਆਉਂਦੇ ਹਨ।


Related News