ਮੰਤਰੀ ਲਾਲਜੀਤ ਭੁੱਲਰ ਨੇ ਮੰਗੀ ਮੁਆਫੀ, ਦਰਬਾਰ ਸਾਹਿਬ ''ਚ ਬਰਤਨਾਂ ਤੇ ਜੋੜਿਆਂ ਦੀ ਕੀਤੀ ਸੇਵਾ

Tuesday, Apr 23, 2024 - 06:26 PM (IST)

ਮੰਤਰੀ ਲਾਲਜੀਤ ਭੁੱਲਰ ਨੇ ਮੰਗੀ ਮੁਆਫੀ, ਦਰਬਾਰ ਸਾਹਿਬ ''ਚ ਬਰਤਨਾਂ ਤੇ ਜੋੜਿਆਂ ਦੀ ਕੀਤੀ ਸੇਵਾ

ਅੰਮ੍ਰਿਤਸਰ : ਪਿਛਲੇ ਦਿਨੀਂ ਚੋਣ ਰੈਲੀ ਦੌਰਾਨ ਸਵਰਨਕਾਰ ਅਤੇ ਰਾਮਗੜ੍ਹੀਆ ਭਾਈਚਾਰੇ ਖ਼ਿਲਾਫ਼ ਗ਼ਲਤ ਸ਼ਬਦਾਵਲੀ ਵਰਤਣ ਵਾਲੇ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੁਆਫ਼ੀ ਮੰਗ ਲਈ ਹੈ। ਇਸ ਦੌਰਾਨ ਉਹ ਭੁੱਲ ਬਖਸ਼ਾਉਣ ਲਈ ਬਕਾਇਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਉਥੇ ਜੂਠੇ ਬਰਤਨਾਂ ਅਤੇ ਜੋੜਿਆਂ ਦੀ ਸੇਵਾ ਵੀ ਕੀਤੀ। 

ਇਹ ਵੀ ਪੜ੍ਹੋ : 10ਵੀਂ ਦੇ ਨਤੀਜਿਆਂ 'ਚ ਬਾਜ਼ੀ ਮਾਰਨ ਵਾਲੀਆਂ ਧੀਆਂ ਲਈ CM ਮਾਨ ਨੇ ਪਾਈ ਪੋਸਟ

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਜਾਣੇ ਅਣਜਾਣੇ ਵਿਚ ਉਨ੍ਹਾਂ ਦੇ ਮੂੰਹੋਂ ਇਸ ਭਾਈਚਾਰੇ ਖ਼ਿਲਾਫ਼ ਗ਼ਲਤ ਸ਼ਬਦ ਨਿਕਲ ਗਏ ਸਨ, ਇਸ ਲਈ ਉਹ ਅੱਜ ਵੀ ਮੁਆਫ਼ੀ ਮੰਗਦੇ ਹਨ ਅਤੇ ਆਪਣੀ ਭੁੱਲ ਬਖਸ਼ਾਉਣ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਚੋਣ ਰੈਲੀ ਦੌਰਾਨ ਉਨ੍ਹਾਂ ਦੇ ਮੂੰਹੋਂ ਨਿਕਲੇ ਬੋਲਾਂ ਨਾਲ ਜੇ ਕਿਸੇ ਦੀ ਮੰਨ ਨੂੰ ਠੇਸ ਪਹੁੰਚੀ ਹੈ ਤਾਂ ਉਹ ਖ਼ਿਮਾ ਮੰਗਦੇ ਹਨ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਨ੍ਹਾਂ ਨੂੰ ਇੰਨੀ ਕੁ ਸੁਮੱਤ ਬਖਸ਼ਣ ਕਿ ਅੱਗੇ ਤੋਂ ਉਨ੍ਹਾਂ ਦੇ ਮੂੰਹੋਂ ਕਿਸੇ ਵੀ ਭਾਈਚਾਰੇ ਖ਼ਿਲਾਫ਼ ਭੁੱਲ ਕੇ ਵੀ ਕੋਈ ਗ਼ਲਤ ਸ਼ਬਦ ਨਾ ਨਿਕਲੇ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਾਲ ਵਾਪਰਿਆ ਵੱਡਾ ਹਾਦਸਾ, ਕਾਰ ਦੇ ਉੱਡੇ ਪਰਖੱਚੇ

ਉਹ ਆਸ ਕਰਦੇ ਹਨ ਕਿ ਸਮੂਹ ਰਾਮਗੜ੍ਹੀਆ ਅਤੇ ਸਵਰਨਕਾਰ ਭਾਈਚਾਰਾ ਉਨ੍ਹਾਂ ਦੀ ਭੁੱਲ ਨੂੰ ਮੁਆਫ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪੱਟੀ 'ਚ ਸਥਿਤ ਸਵਰਨਕਾਰ ਭਾਈਚਾਰੇ ਦੇ ਗੁਰਦੁਆਰਾ ਸ਼ਹੀਦ ਭਾਈ ਪ੍ਰਤਾਪ ਸਿੰਘ ਜੀ ਵਿਖੇ ਨਤਮਸਤਕ ਹੋ ਕੇ ਆਏ ਹਨ ਅਤੇ ਅੱਜ ਜੱਸਾ ਸਿੰਘ ਰਾਮਗੜ੍ਹੀਆ ਦੇ ਬੁੰਗਾ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਉਨ੍ਹਾਂ ਦੇ ਓਟ ਆਸਰੇ ਨਾਲ ਹੀ ਅੱਗੇ ਵਧਣਗੇ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Gurminder Singh

Content Editor

Related News