ਬ੍ਰਿਟੇਨ: ਕੌਣ ਸਨ ਮਹਾਰਾਣੀ ਐਲਿਜ਼ਾਬੇਥ-II, ਜਿਨ੍ਹਾਂ ਨੇ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ, ਜਾਣੋ ਉਨ੍ਹਾਂ ਬਾਰੇ ਸਭ ਕੁਝ

Friday, Sep 09, 2022 - 05:13 AM (IST)

ਬ੍ਰਿਟੇਨ: ਕੌਣ ਸਨ ਮਹਾਰਾਣੀ ਐਲਿਜ਼ਾਬੇਥ-II, ਜਿਨ੍ਹਾਂ ਨੇ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ, ਜਾਣੋ ਉਨ੍ਹਾਂ ਬਾਰੇ ਸਭ ਕੁਝ

ਲੰਡਨ : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-II ਦਾ ਅੱਜ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਮਹਾਰਾਣੀ ਐਲਿਜ਼ਾਬੇਥ-II ਭਾਰਤ 'ਤੇ ਰਾਜ ਕਰਨ ਵਾਲੀ ਬ੍ਰਿਟੇਨ ਦੀ ਮਹਾਰਾਣੀ ਵਜੋਂ ਜਾਣੀ ਜਾਂਦੀ ਸੀ। ਇਕ ਅਜਿਹੀ ਮਹਾਰਾਣੀ ਜੋ ਆਪਣੀ ਮੌਤ ਤੱਕ ਮਹਾਰਾਣੀ ਹੀ ਰਹੀ। ਬਕਿੰਘਮ ਪੈਲੇਸ ਦੇ ਅਨੁਸਾਰ, ਡਾਕਟਰਾਂ ਵੱਲੋਂ ਮਹਾਰਾਣੀ ਦੀ ਸਿਹਤ 'ਤੇ ਚਿੰਤਾ ਜ਼ਾਹਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਾਲਮੋਰਾ ਵਿੱਚ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਸੀ। ਉਦੋਂ ਤੱਕ ਪ੍ਰਿੰਸ ਚਾਰਲਸ ਡਚੇਸ ਆਫ ਕੋਰਨਵਾਲ ਨਾਲ ਬਾਲਮੋਰਾ ਪਹੁੰਚ ਚੁੱਕੇ ਸਨ। ਡਿਊਕ ਆਫ ਕੈਂਬ੍ਰਿਜ ਵੀ ਪਹੁੰਚੇ ਚੁੱਕੇ ਸਨ ਅਤੇ ਆਖਿਰਕਾਰ ਸ਼ਾਹੀ ਪਰਿਵਾਰ ਨੇ ਮਹਾਰਾਣੀ ਦੇ ਸੰਸਾਰ ਤੋਂ ਚਲੇ ਜਾਣ ਦਾ ਐਲਾਨ ਕਰ ਦਿੱਤਾ।

ਇਕ ਦਿਨ ਪਹਿਲਾਂ ਹੀ ਲਿਜ਼ ਟਰਸ ਨਾਲ ਕੀਤੀ ਸੀ ਮੁਲਾਕਾਤ

PunjabKesari

ਮਹਾਰਾਣੀ ਐਲਿਜ਼ਾਬੇਥ-II ਨੇ ਮੰਗਲਵਾਰ ਨੂੰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਲਿਜ਼ ਟਰਸ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਕੁਝ ਘੱਟ ਹੋ ਗਈ ਸੀ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਲਿਜ਼ ਨਾਲ ਹੱਥ ਮਿਲਾਉਂਦੇ ਹੋਏ ਦੇਖਿਆ ਗਿਆ ਅਤੇ ਮਹਾਰਾਣੀ ਮੁਸਕਰਾ ਰਹੀ ਸੀ। ਸੀਨੀਅਰ ਮੰਤਰੀ ਦੀ ਪ੍ਰੀਵੀ ਕੌਂਸਲ ਦੀ ਵਰਚੁਅਲ ਮੀਟਿੰਗ 'ਚੋਂ ਆਖਰੀ ਪਲਾਂ ਵਿੱਚ ਉਨ੍ਹਾਂ ਦੀ ਗੈਰਹਾਜ਼ਰੀ ਨੇ ਬਿਨਾਂ ਕੁਝ ਕਹੇ ਉਨ੍ਹਾਂ ਦੀ ਸਿਹਤ ਬਾਰੇ ਬਹੁਤ ਕੁਝ ਕਿਹਾ ਸੀ।

ਇਕ ਚੁਲਬੁਲੀ ਛੋਟੀ ਲੜਕੀ, ਜੋ ਬਣੀ ਮਹਾਰਾਣੀ

PunjabKesari

ਮਹਾਰਾਣੀ ਐਲਿਜ਼ਾਬੇਥ-II ਦਾ ਜਨਮ 21 ਅਪ੍ਰੈਲ 1926 ਨੂੰ ਹੋਇਆ ਸੀ। ਉਦੋਂ ਉਨ੍ਹਾਂ ਦੇ ਦਾਦਾ ਜਾਰਜ ਪੰਜਵੇਂ ਦਾ ਰਾਜ ਹੁੰਦਾ ਸੀ। ਉਨ੍ਹਾਂ ਦੇ ਪਿਤਾ ਅਲਬਰਟ, ਜੋ ਬਾਅਦ ਵਿੱਚ ਜਾਰਜ VI ਦੇ ਨਾਂ ਨਾਲ ਜਾਣੇ ਗਏ, ਜਾਰਜ V ਦਾ ਦੂਜਾ ਪੁੱਤਰ ਸੀ। ਉਨ੍ਹਾਂ ਦੀ ਮਾਂ ਐਲਿਜ਼ਾਬੇਥ, ਡਚੇਸ ਆਫ ਯਾਰਕ ਸੀ। ਇੱਥੇ ਹੀ ਬਾਅਦ ਵਿੱਚ ਉਹ ਐਲਿਜ਼ਾਬੇਥ ਵਜੋਂ ਜਾਣੀ ਗਈ। ਉਦੋਂ ਮਹਾਰਾਣੀ ਨੂੰ ਐਲਿਜ਼ਾਬੇਥ-II ਵਜੋਂ ਜਾਣਿਆ ਜਾਣ ਲੱਗਾ।

ਉਨ੍ਹਾਂ ਦੀ ਭੈਣ ਰਾਜਕੁਮਾਰੀ ਮਾਰਗ੍ਰੇਟ ਤੇ ਉਨ੍ਹਾਂ ਨੂੰ ਮਾਂ ਅਤੇ ਇਕ ਅਧਿਆਪਕ ਨੇ ਘਰ ਵਿੱਚ ਪੜ੍ਹਾਇਆ। 1950 ਵਿੱਚ ਉਨ੍ਹਾਂ ਦੀ ਨਾਨੀ ਕ੍ਰਾਫੋਰਡ (Crawford) ਨੇ ਐਲਿਜ਼ਾਬੇਥ ਤੇ ਉਨ੍ਹਾਂ ਦੀ ਭੈਣ 'ਤੇ ਦਿ ਲਿਟਲ ਪ੍ਰਿੰਸੇਸ (The Little Princesses) ਨਾਂ ਦੀ ਇਕ ਬਾਇਓਗ੍ਰਾਫੀ ਲਿਖੀ। ਇਸ ਵਿੱਚ ਉਨ੍ਹਾਂ ਨੇ ਮਹਾਰਾਣੀ ਐਲਿਜ਼ਾਬੇਥ-II ਬਾਰੇ ਦੱਸਿਆ ਗਿਆ ਕਿ ਉਹ ਘੋੜਿਆਂ ਅਤੇ ਘਰੇਲੂ ਕੁੱਤਿਆਂ ਦਾ ਬਹੁਤ ਸ਼ੌਕੀਨ ਸੀ। ਉਹ ਬਹੁਤ ਅਨੁਸ਼ਾਸਿਤ ਅਤੇ ਜ਼ਿੰਮੇਵਾਰ ਸੁਭਾਅ ਵਾਲੀ ਸੀ। ਇਸ ਵਿੱਚ ਉਨ੍ਹਾਂ ਦੀ ਚਚੇਰੀ ਭੈਣ ਮਾਰਗ੍ਰੇਟ ਰੋਡਸ ਨੇ ਉਸ ਨੂੰ ਇਕ ਬੁਲਬੁਲੀ ਛੋਟੀ ਲੜਕੀ, ਪਰ ਬਹੁਤ ਸੰਵੇਦਨਸ਼ੀਲ ਅਤੇ ਕੋਮਲ ਦੱਸਿਆ ਹੈ।

25 ਸਾਲਾਂ 'ਚ ਬਣ ਗਈ ਸੀ ਮਹਾਰਾਣੀ

PunjabKesari

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-II ਅਤੇ ਐਡਿਨਬਰਗ ਦੇ ਡਿਊਕ ਪ੍ਰਿੰਸ ਫਿਲਿਪ ਦਾ ਵਿਆਹ 20 ਨਵੰਬਰ 1947 ਨੂੰ ਹੋਇਆ ਸੀ। ਐਲਿਜ਼ਾਬੇਥ ਦਾ ਪਤੀ ਫਿਲਿਪ ਉਨ੍ਹਾਂ ਦਾ ਦੂਰ ਦਾ ਰਿਸ਼ਤੇਦਾਰ ਸੀ। ਐਲਿਜ਼ਾਬੇਥ ਨੂੰ 13 ਸਾਲ ਦੀ ਉਮਰ ਵਿੱਚ ਉਸ ਨਾਲ ਪਿਆਰ ਹੋ ਗਿਆ ਸੀ। ਸ਼ਾਹੀ ਜੋੜੇ ਦੀ ਇਕ ਝਲਕ ਲਈ ਬਕਿੰਘਮ ਪੈਲੇਸ ਦੇ ਬਾਹਰ ਲੋਕਾਂ ਦੀ ਭੀੜ ਲੱਗ ਗਈ ਸੀ। ਇਸ ਸ਼ਾਹੀ ਜੋੜੇ ਦੇ ਵਿਆਹ ਦੇ ਸਮੇਂ ਭਾਰਤ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਣ ਦੀ ਤਿਆਰੀ ਕਰ ਰਿਹਾ ਸੀ। ਜੋੜੇ ਦੇ ਪਹਿਲੇ ਬੱਚੇ ਪ੍ਰਿੰਸ ਚਾਰਲਸ ਦਾ ਜਨਮ 1948 ਵਿੱਚ ਹੋਇਆ ਸੀ। ਇਸ ਤੋਂ ਬਾਅਦ 1950 ਵਿੱਚ ਬਕਿੰਘਮ ਪੈਲੇਸ 'ਚ ਰਾਜਕੁਮਾਰੀ ਐਨੀ ਦਾ ਜਨਮ ਹੋਇਆ।

PunjabKesari

ਜਦੋਂ ਇਹ ਜੋੜਾ ਆਪਣੇ ਵਿਆਹ ਤੋਂ ਲਗਭਗ 5 ਸਾਲ ਬਾਅਦ 1952 'ਚ ਕੀਨੀਆ ਦੇ ਦੌਰੇ 'ਤੇ ਸੀ ਤਾਂ ਉਨ੍ਹਾਂ ਦੇ ਇਸ ਦੌਰੇ ਦੌਰਾਨ 6 ਫਰਵਰੀ 1952 ਨੂੰ ਬੀਮਾਰ ਚੱਲ ਰਹੇ ਰਾਜਾ ਜਾਰਜ VI ਦੀ ਮੌਤ ਹੋ ਗਈ ਅਤੇ ਉਸ ਦਿਨ ਸਭ ਕੁਝ ਬਦਲ ਗਿਆ। ਉਸ ਸਮੇਂ ਰਾਜਕੁਮਾਰੀ ਐਲਿਜ਼ਾਬੇਥ ਸਿਰਫ 25 ਸਾਲ ਦੀ ਸੀ, ਉਹ ਇਕ ਮਹਾਰਾਣੀ ਦੇ ਰੂਪ ਵਿੱਚ ਦੌਰੇ ਤੋਂ ਵਾਪਸ ਆਈ ਸੀ। ਵੈਸਟਮਿੰਸਟਰ ਐਬੇ ਵਿਖੇ 2 ਜੂਨ 1953 ਨੂੰ ਉਨ੍ਹਾਂ ਦੀ ਤਾਜਪੋਸ਼ੀ ਹੋਈ। ਉਦੋਂ ਤੋਂ ਉਹ 14 ਬ੍ਰਿਟਿਸ਼ ਪ੍ਰਧਾਨ ਮੰਤਰੀਆਂ ਨਾਲ ਕੰਮ ਕਰ ਚੁੱਕੀ ਹੈ, ਹਾਲਾਂਕਿ ਉਹ 15ਵੀਂ ਪ੍ਰਧਾਨ ਮੰਤਰੀ ਲਿਜ਼ ਟਰਸ ਨਾਲ ਕੰਮ ਕਰਨ ਤੋਂ ਪਹਿਲਾਂ ਦੁਨੀਆ ਛੱਡ ਗਈ। ਬ੍ਰਿਟੇਨ ਨੇ ਮਹਾਰਾਣੀ ਦੇ ਸ਼ਾਸਨ ਦੇ 70 ਸਾਲ ਪੂਰੇ ਹੋਣ 'ਤੇ 3 ਮਹੀਨੇ ਪਹਿਲਾਂ ਪਲੈਟੀਨਮ ਜੁਬਲੀ ਮਨਾਈ ਸੀ। ਇਸ ਵਿੱਚ ਲੱਖਾਂ ਲੋਕਾਂ ਨੇ ਹਿੱਸਾ ਲਿਆ ਤੇ ਇਸ ਨੂੰ ਦੁਨੀਆ ਭਰ ਦੇ ਲੋਕਾਂ ਨੇ ਟੀਵੀ 'ਤੇ ਦੇਖਿਆ।

ਮੁਸ਼ਕਿਲਾਂ 'ਚ ਵੀ ਡਟੀ ਰਹਿਣ ਵਾਲੀ ਜ਼ਿੰਦਗੀ ਦੀ ਮਹਾਰਾਣੀ

PunjabKesari

ਆਪਣੇ ਰਾਜ ਦੌਰਾਨ ਉਹ ਵੱਡੀਆਂ-ਵੱਡੀਆਂ ਮੁਸ਼ਕਿਲਾਂ ਤੋਂ ਵੀ ਨਹੀਂ ਘਬਰਾਈ। ਪੀ.ਐੱਮ. ਮਾਰਗ੍ਰੇਟ ਥੈਚਰ ਨਾਲ ਉਨ੍ਹਾਂ ਦੀ ਕਈ ਮਾਮਲਿਆਂ 'ਚ ਨਹੀਂ ਬਣੀ ਪਰ ਫਿਰ ਵੀ ਉਨ੍ਹਾਂ ਨੇ ਸੱਤਾ ਸੰਭਾਲੀ। ਜਦੋਂ 1966 ਵਿੱਚ ਸਾਊਥ ਵੇਲਜ਼ ਅਬਰਫਾਨ ਕੋਲਾ ਖਾਨ ਵਿੱਚ ਜ਼ਮੀਨ ਖਿਸਕ ਗਈ ਸੀ, ਇਸ ਵਿੱਚ 100 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਸੀ। ਉਦੋਂ ਉਨ੍ਹਾਂ ਨੇ ਉੱਥੇ ਦਾ ਦੌਰਾ ਮੁਲਤਵੀ ਕਰ ਦਿੱਤਾ ਪਰ ਇਸ ਲਈ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਸ ਹਾਦਸੇ ਤੋਂ ਕੁਝ ਦਿਨਾਂ ਬਾਅਦ ਉਹ ਉੱਥੇ ਪਹੁੰਚੀ। ਭੈਣ ਰਾਜਕੁਮਾਰੀ ਮਾਰਗ੍ਰੇਟ ਨੇ ਤਲਾਕਸ਼ੁਦਾ ਨਾਲ ਵਿਆਹ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਇਸ ਫੈਸਲੇ ਨੂੰ ਲਗਭਗ ਇਕ ਸਾਲ ਲਈ ਟਾਲ ਦਿੱਤਾ ਸੀ।

ਸ਼ਾਇਦ ਬ੍ਰਿਟੇਨ ਦੇ ਸ਼ਾਹੀ ਪਰਿਵਾਰ 'ਚ ਪ੍ਰਿੰਸ ਚਾਰਲਸ ਅਤੇ ਡਾਇਨਾ ਦੇ ਵਿਆਹ ਤੋਂ ਬਾਅਦ ਅਤੇ ਫਿਰ ਡਾਇਨਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਬ੍ਰਿਟੇਨ ਵਿਚ ਹੀ ਨਹੀਂ ਸਗੋਂ ਦੁਨੀਆ ਭਰ ਦੀ ਆਲੋਚਨਾ ਵੀ ਝੱਲਣੀ ਪਈ ਸੀ। ਡਾਇਨਾ ਦੀ ਮੌਤ ਦਾ ਇਲਜ਼ਾਮ ਵੀ ਸ਼ਾਹੀ ਪਰਿਵਾਰ 'ਤੇ ਲੱਗਾ ਪਰ ਮਹਾਰਾਣੀ ਨੇ ਹਾਰ ਨਾ ਮੰਨਦੇ ਹੋਏ ਜਨਤਕ ਤੌਰ 'ਤੇ ਆਪਣਾ ਦੁੱਖ ਪ੍ਰਗਟ ਕੀਤਾ। ਜਦੋਂ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਘਨ ਮਾਰਕਲ ਨੇ ਬਿਨਾਂ ਕਿਸੇ ਦੇਰੀ ਦੇ ਸ਼ਾਹੀ ਫਰਜ਼ਾਂ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਤਾਂ ਮਹਾਰਾਣੀ ਨੇ ਉਨ੍ਹਾਂ ਨੂੰ ਵਾਪਸ ਲੈ ਲਿਆ ਅਤੇ ਨਾਲ ਹੀ ਉਨ੍ਹਾਂ ਤੋਂ 'ਰਾਇਲ ਹਾਈਨੈਸ ਵਰਗੀਆਂ' ਸਾਰੀਆਂ ਪੋਸਟਾਂ ਵਾਪਸ ਲੈ ਲਈਆਂ।

ਜਦੋਂ ਅਲਵਿਦਾ ਕਹਿ ਗਏ ਸਨ ਜੀਵਨ ਸਾਥੀ

PunjabKesari

ਮਹਾਰਾਣੀ ਐਲਿਜ਼ਾਬੇਥ-II ਅਤੇ ਪ੍ਰਿੰਸ ਫਿਲਿਪ ਦੇ ਵਿਆਹ ਨੂੰ 73 ਸਾਲ ਪੂਰੇ ਹੋਏ ਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਿੰਸ ਫਿਲਿਪ ਨੇ ਉਨ੍ਹਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। 99 ਸਾਲਾ ਪ੍ਰਿੰਸ ਫਿਲਿਪ ਦੀ 9 ਅਪ੍ਰੈਲ 2021 ਨੂੰ ਮੌਤ ਹੋ ਗਈ ਸੀ। ਉਸ ਸਮੇਂ ਦੌਰਾਨ ਇਹ ਸ਼ਾਹੀ ਜੋੜਾ ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਲੰਡਨ ਦੇ ਵਿੰਡਸਰ ਕੈਸਲ ਵਿੱਚ ਰਹਿ ਰਿਹਾ ਸੀ।

ਜਦੋਂ ਰਾਣੀ ਨੇ ਕਿਹਾ- ਮੇਰੀ ਜੀਵਨ ਤੁਹਾਡੀ ਸੇਵਾ ਵਿੱਚ

ਰਾਜਕੁਮਾਰੀ ਐਲਿਜ਼ਾਬੇਥ ਵਜੋਂ ਉਨ੍ਹਾਂ ਨੇ ਆਪਣੇ 21ਵੇਂ ਜਨਮ ਦਿਨ 'ਤੇ ਪਹਿਲੀ ਵਾਰ ਰਾਸ਼ਟਰ ਨੂੰ ਸੰਬੋਧਿਤ ਕੀਤਾ ਸੀ। ਉਨ੍ਹਾਂ ਦਾ ਭਾਸ਼ਣ ਕੇਪ ਟਾਊਨ (Cape Town) ਤੋਂ ਰੇਡੀਓ 'ਤੇ ਪ੍ਰਸਾਰਿਤ ਕੀਤਾ ਗਿਆ ਸੀ। ਉਦੋਂ ਉਨ੍ਹਾਂ ਨੇ ਕਿਹਾ, "ਮੈਂ ਐਲਾਨ ਕਰਦੀ ਹਾਂ ਕਿ ਮੇਰਾ ਜੀਵਨ ਛੋਟਾ ਹੋਵੇ ਜਾਂ ਲੰਬਾ, ਮੈਂ ਹਮੇਸ਼ਾ ਤੁਹਾਡੀ ਸੇਵਾ ਵਿੱਚ ਹੀ ਲੱਗੀ ਰਹਾਂਗੀ।"


author

Mukesh

Content Editor

Related News