WHO ਨੇ ਕਾਂਗੋ ''ਚ ਲੋਕਾਂ ਨੂੰ ਇਬੋਲਾ ਤੋਂ ਬਚਾਉਣ ਲਈ ਸ਼ੁਰੂ ਕੀਤਾ ਟੀਕਾਕਰਨ
Thursday, Oct 14, 2021 - 12:19 AM (IST)
ਲੰਡਨ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਬੁੱਧਵਾਰ ਨੂੰ ਕਿਹਾ ਕਿ ਅਧਿਕਾਰੀਆਂ ਨੇ ਇਬੋਲਾ ਵਿਰੁੱਧ ਪੂਰਬੀ ਕਾਂਗੋ 'ਚ ਲੋਕਾਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਇਸ ਰੋਗ ਨਾਲ ਪਿਛਲੇ ਹਫਤੇ ਇਕ ਬੱਚੇ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਸੀ। ਸੰਯੁਕਤ ਰਾਸ਼ਟਰ ਸਿਹਤ ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ ਇਸ ਰੋਗ ਨਾਲ ਬੱਚੇ ਦੇ ਪਰਿਵਾਰ ਦੇ ਮੈਂਬਰਾਂ ਅਤੇ ਸਿਹਤ ਕਰਮਚਾਰੀਆਂ ਦੇ ਇਨਫੈਕਟਿਡ ਹੋਣ ਦਾ ਜ਼ਿਆਦਾ ਖਤਰਾ ਹੈ।
ਇਹ ਵੀ ਪੜ੍ਹੋ : ਅਮਰੀਕਾ : ਡਾਕ ਵਿਭਾਗ 'ਚ ਹੋਈ ਗੋਲੀਬਾਰੀ, ਹਮਲਾਵਰ ਸਣੇ 3 ਦੀ ਮੌਤ
ਏਜੰਸੀ ਨੇ ਕਿਹਾ ਕਿ ਜ਼ਿਆਦਾ ਖਤਰੇ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਮਰਕ ਕੰਪਨੀ ਵੱਲੋਂ ਨਿਰਮਿਤ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾਵੇਗੀ। ਵਿਸ਼ਵ ਸਿਹਤ ਸੰਗਠਨ ਨੇ ਇਕ ਬਿਆਨ 'ਚ ਕਿਹਾ ਕਿ ਟੀਕੇ ਦੀਆਂ ਇਕ ਹਜ਼ਾਰ ਤੋਂ ਜ਼ਿਆਦਾ ਖੁਰਾਕਾਂ ਕਾਂਗੋ ਦੇ ਉੱਤਰੀ ਕੀਵੂ ਸੂਬੇ ਦੀ ਰਾਜਧਾਨੀ ਗੋਮਾ ਪਹੁੰਚ ਗਈ ਹੈ ਅਤੇ 200 ਖੁਰਾਕਾਂ ਬੇਨੀ ਸ਼ਹਿਰ ਭੇਜੀਆਂ ਗਈਆਂ ਹਨ ਜਿਥੇ ਪਿਛਲੇ ਹਫਤੇ ਇਬੋਲਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਜ਼ਿਕਰਯੋਗ ਹੈ ਕਿ 2018 'ਚ ਯੁੱਧ ਪ੍ਰਭਾਵਿਤ ਖੇਤਰਾਂ 'ਚ ਇਸ ਮਹਾਮਾਰੀ ਨਾਲ 2,200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਸਪੇਨ ਨੇ ਪਾਕਿ ਦੇ ਰਸਤੇ 160 ਅਫਗਾਨਾਂ ਨੂੰ ਕੱਢਿਆ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।