ਨਫਤਾਲੀ ਬੇਨੇਟ ਬਣੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ, ਭਵਿੱਖ ’ਚ ਇਹ ਰਹਿਣਗੀਆਂ ਚੁਣੌਤੀਆਂ
Monday, Jun 14, 2021 - 02:59 PM (IST)
ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਦੇ ਨਵੇਂ ਪ੍ਰਧਾਨ ਮੰਤਰੀ ਦੇ ਤੌਰ ’ਤੇ ਐਤਵਾਰ ਨੂੰ ਨਫਤਾਲੀ ਬੇਨੇਟ ਨੇ ਸਹੁੰ ਚੁੱਕੀ। ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਕਦੇ ਬਹੁਤ ਨਜ਼ਦੀਕੀ ਰਹੇ ਬੇਨੇਟ ਨੇ ਉਨ੍ਹਾਂ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦਿਆਂ ਇਹ ਮੁਕਾਮ ਹਾਸਲ ਕੀਤਾ ਹੈ। ਬੇਨੇਟ ਇਕ ਧਰਮੀ ਯਹੂਦੀ ਹਨ, ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਧਰਮ ਨਿਰਪੱਖ ਹਾਈਟੈੱਕ ਸੈਕਟਰ ’ਚ ਲੱਖਾਂ ਦੀ ਕਮਾਈ ਕੀਤੀ ਹੈ। ਮੁੜ ਵਸੇਬਾ ਅੰਦੋਲਨ ਦੇ ਮੋਹਰੀ ਨੇਤਾ ਰਹੇ ਬੇਨੇਟ ਤੇਲ ਅਵੀਵ ਉਪ-ਨਗਰ ’ਚ ਰਹਿੰਦੇ ਹਨ। ਨੇਤਨਯਾਹੂ ਦੇ 12 ਸਾਲਾਂ ਦੇ ਸ਼ਾਸਨ ਨੂੰ ਖਤਮ ਕਰਨ ਲਈ ਬੇਨੇਟ ਨੇ ਕੇਂਦਰੀ ਅਤੇ ਖੱਬੇ ਧੜਿਆਂ ਨਾਲ ਹੱਥ ਮਿਲਾ ਲਿਆ ਹੈ।
ਇਹ ਵੀ ਪੜ੍ਹੋ : ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੀਨੀਆ ’ਚ ਭਾਰਤੀ ਭਾਈਚਾਰੇ ਨਾਲ ਕੀਤੀ ਗੱਲਬਾਤ
ਉਨ੍ਹਾਂ ਦੀ ਕੱਟੜ ਰਾਸ਼ਟਰਵਾਦੀ ਯਾਮਿਨਾ ਪਾਰਟੀ ਨੇ ਮਾਰਚ ’ਚ ਹੋਈਆਂ ਚੋਣਾਂ ਵਿਚ 120 ਮੈਂਬਰੀ ਨੇਸੈੱਟ (ਇਜ਼ਰਾਈਲ ਦੀ ਸੰਸਦ) ’ਚ ਸਿਰਫ ਸੱਤ ਸੀਟਾਂ ਜਿੱਤੀਆਂ ਸਨ ਪਰ ਉਨ੍ਹਾਂ ਨੇਤਨਯਾਹੂ ਜਾਂ ਉਨ੍ਹਾਂ ਦੇ ਵਿਰੋਧੀਆਂ ਸਾਮ੍ਹਣੇ ਗੋਡੇ ਨਹੀਂ ਟੇਕੇ ਅਤੇ ਉਹ 'ਕਿੰਗਮੇਕਰ' ਵਜੋਂ ਉੱਭਰੇ। ਆਪਣੀ ਧਾਰਮਿਕ ਰਾਸ਼ਟਰਵਾਦੀ ਪਾਰਟੀ ਦੇ ਇਕ ਮੈਂਬਰ ਦੇ ਪਾਰਟੀ ਛੱਡਣ ਦੇ ਬਾਵਜੂਦ ਅੱਜ ਸੱਤਾ ਦਾ ਤਾਜ ਉਨ੍ਹਾਂ ਦੇ ਸਿਰ ਹੈ। ਬੇਨੇਟ ਲੰਬੇ ਸਮੇਂ ਤੱਕ ਨੇਤਨਯਾਹੂ ਦਾ ਸੱਜਾ ਹੱਥ ਰਹੇ ਪਰ ਉਹ ਉਨ੍ਹਾਂ ਦੇ ਗੱਠਜੋੜ ਦੇ ਤੌਰ-ਤਰੀਕਿਆਂ ਤੋਂ ਨਾਖੁਸ਼ ਸਨ। ਸੰਸਦ ’ਚ ਘੱਟ ਬਹੁਮਤ ਹੋਣ ਦੇ ਬਾਵਜੂਦ ਉਹ ਸੱਜੇਪੱਖੀ, ਖੱਬੇਪੱਖੀ ਅਤੇ ਕੇਂਦਰਵਾਦੀ ਪਾਰਟੀਆਂ ਨਾਲ ਗੱਠਜੋੜ ਕਰ ਕੇ ਸਰਕਾਰ ਬਣਾਉਣ ਵਿਚ ਕਾਮਯਾਬ ਰਹੇ ਅਤੇ ਇਸ ਕਰਕੇ ਅੱਗੇ ਦਾ ਰਾਹ ਉਨ੍ਹਾਂ ਲਈ ਸੌਖਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਲੈਬ ’ਚੋਂ ‘ਕੋਰੋਨਾ’ ਦੀ ਉਤਪਤੀ ’ਤੇ ਬੋਰਿਸ ਜੋਹਨਸਨ ਦਾ ਵੱਡਾ ਬਿਆਨ
ਬੈਨੇਟ ਫਿਲਸਤੀਨੀ ਆਜ਼ਾਦੀ ਦੇ ਵਿਰੋਧੀ ਹਨ ਅਤੇ ਕਬਜ਼ੇ ਵਾਲੇ ਪੱਛਮੀ ਕਿਨਾਰੇ ਅਤੇ ਪੂਰਬੀ ਯੇਰੂਸ਼ਲਮ ’ਚ ਯਹੂਦੀ ਬਸਤੀਆਂ ਦੇ ਕੱਟੜ ਸਮਰਥਕ ਹਨ, ਜਿਸ ਨੂੰ ਫਿਲਸਤੀਨੀ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੇ ਬਹੁਤ ਸਾਰੇ ਦੇਸ਼ ਸ਼ਾਂਤੀ ਪ੍ਰਕਿਰਿਆ ’ਚ ਇੱਕ ਵੱਡੀ ਰੁਕਾਵਟ ਵਜੋਂ ਵੇਖਦੇ ਹਨ। ਬੇਨੇਟ ਨੇ ਨੇਤਨਯਾਹੂ ਦੇ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਦਬਾਅ ਹੇਠ ਬਸਤੀਆਂ ਦੇ ਉਸਾਰੀ ਕਾਰਜ ਨੂੰ ਹੌਲੀ ਕਰਨ ਦੇ ਨੇਤਨਯਾਹੂ ਦੇ ਕਦਮ ਦਾ ਬੇਨੇਟ ਨੇ ਜ਼ਬਰਦਸਤ ਵਿਰੋਧ ਕੀਤਾ ਸੀ। ਹਾਲਾਂਕਿ ਆਪਣੇ ਕਾਰਜਕਾਲ ’ਚ ਓਬਾਮਾ ਸ਼ਾਂਤੀ ਪ੍ਰਕਿਰਿਆ ਬਹਾਲ ਕਰਨ ’ਚ ਨਾਕਾਮ ਰਹੇ ਸਨ। ਇਜ਼ਰਾਈਲ ਡੈਮੋਕਰੇਸੀ ਇੰਸਟੀਚਿਊਟ ਦੇ ਮੁਖੀ ਯੋਹਾਨਨ ਪਲੇਜ਼ਨਰ ਨੇ ਕਿਹਾ, ‘‘ਉਹ ਇਕ ਸੱਜੇਪੱਖੀ ਨੇਤਾ ਹਨ, ਸੁਰੱਖਿਆ ਨੂੰ ਲੈ ਕੇ ਸਖ਼ਤ ਹਨ ਪਰ ਉਹ ਇਕ ਵਿਵਹਾਰਿਕ ਸੋਚ ਰੱਖਣ ਵਾਲੇ ਨੇਤਾ ਹਨ।’’