WHO ਨੇ ਯੂਰਪ ਨੂੰ ਕਿਹਾ, 5-14 ਸਾਲ ਉਮਰ ਵਰਗ ਦੇ ਬੱਚਿਆਂ ''ਚ ਕੋਰੋਨਾ ਇਨਫੈਕਸ਼ਨ ਦੀ ਦਰ ਜ਼ਿਆਦਾ
Tuesday, Dec 07, 2021 - 09:14 PM (IST)
ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਯੂਰਪ ਦਫ਼ਤਰ ਨੇ ਮੰਗਲਵਾਰ ਨੂੰ ਕਿਹਾ ਕਿ ਖੇਤਰ 'ਚ 5 ਤੋਂ 14 ਸਾਲ ਉਮਰ ਵਰਗ ਦੇ ਬੱਚਿਆਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦਰ ਸਭ ਤੋਂ ਜ਼ਿਆਦਾ ਹੋ ਗਈ ਹੈ। ਡਬਲਯੂ.ਐੱਚ.ਓ. ਯੂਰਪ ਦੇ ਖੇਤਰੀ ਨਿਰਦੇਸ਼ਕ ਡਾ. ਹੈਂਸ ਕਲੁਗ ਨੇ ਇਹ ਵੀ ਦਲੀਲ ਦਿੱਤੀ ਕਿ ਟੀਕਾਕਰਨ ਦਾ ਹੁਕਮ ਬਿਲਕੁਲ ਇਕ ਅੰਤਿਮ ਉਪਾਅ ਹੋਣਾ ਚਾਹੀਦਾ।
ਇਹ ਵੀ ਪੜ੍ਹੋ : ਮਾਸਕੋ 'ਚ ਗਾਹਕ ਸੇਵਾ ਕੇਂਦਰ 'ਚ ਗੋਲੀਬਾਰੀ, ਦੋ ਦੀ ਮੌਤ
ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਨਾਲ ਹੋਣ ਵਾਲੀ ਮੌਤ ਦਰ ਪਹਿਲੇ ਦੀ ਤੁਲਨਾ 'ਚ ਕਾਫੀ ਘੱਟ ਬਣੀ ਹੋਈ ਹੈ ਪਰ ਉਨ੍ਹਾਂ ਨੇ ਮੱਧ ਏਸ਼ੀਆ ਤੱਕ ਫੈਲੇ ਖੇਤਰ ਦੇ 53 ਦੇਸ਼ਾਂ 'ਚ ਪਿਛਲੇ ਦੋ ਮਹੀਨਿਆਂ 'ਚ ਕੋਰੋਨਾ ਵਾਇਰਸ ਮਾਮਲੇ ਅਤੇ ਮੌਤਾਂ ਦੀ ਗਿਣਤੀ ਦੁਗਣੀ ਰਹੀ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਵਿਆਪਕ ਕਹਿਰ ਨਾਲ ਖਤਰਾ ਬਣਿਆ ਹੋਇਆ ਹੈ ਅਤੇ ਨਵੇਂ ਓਮੀਕ੍ਰੋਨ ਵੇਰੀਐਂਟ ਦੇ ਖੇਤਰ ਦੇ 21 ਦੇਸ਼ਾਂ 'ਚ ਹੁਣ ਤੱਕ 432 ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : UAE ਨੇ ਵੀਕਐਂਡ 'ਚ ਕੀਤਾ ਵੱਡਾ ਬਦਲਾਅ, ਹੁਣ ਕਰਮਚਾਰੀਆਂ ਨੂੰ ਮਿਲੇਗੀ ਢਾਈ ਦਿਨ ਦੀ ਛੁੱਟੀ
ਉਨ੍ਹਾਂ ਨੇ ਕੋਪੇਨਹੇਗਨ, ਡੈਨਮਾਰਕ ਸਥਿਤ ਡਬਲਯੂ.ਐੱਚ.ਓ. ਯੂਰਪ ਹੈੱਡਕੁਆਰਟਰ ਤੋਂ ਪੱਤਰਕਾਰਾਂ ਨੂੰ ਕਿਹਾ ਕਿ ਡੈਲਟਾ ਵੇਰੀਐਂਟ ਹੁਣ ਵੀ ਸਮੁਚੇ ਯੂਰਪ ਅਤੇ ਮੱਧ ਏਸ਼ੀਆ 'ਚ ਭਾਰੂ ਹੈ ਅਤੇ ਅਸੀਂ ਜਾਣਦੇ ਹਾਂ ਕਿ ਕੋਵਿਡ-19 ਟੀਕੇ ਰੋਗ ਦੀ ਗੰਭੀਰਤਾ ਨੂੰ ਘੱਟ ਕਰਨ ਅਤੇ ਇਸ ਨਾਲ ਹੋਣ ਵਾਲੀ ਮੌਤ ਦੇ ਖਤਰੇ ਨੂੰ ਘੱਟ ਕਰਨ 'ਚ ਪ੍ਰਭਾਵੀ ਬਣੇ ਹੋਏ ਹਨ। ਕਲੁਗ ਨੇ ਖੇਤਰ 'ਚ ਬੱਚਿਆਂ 'ਚ ਤੇਜ਼ੀ ਨਾਲ ਇਨਫੈਕਸ਼ਨ ਦੇ ਮਾਮਲੇ ਵਧਣ ਦਰਮਿਆਨ ਦੇਸ਼ਾਂ ਤੋਂ ਬੱਚਿਆਂ ਅਤੇ ਸਕੂਲਾਂ ਨੂੰ ਸੁਰੱਖਿਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕੁਝ ਸਥਾਨਾਂ 'ਤੇ ਬਾਲਗ ਅਤੇ ਬਜ਼ੁਰਗ ਆਬਾਦੀ ਦੀ ਤੁਲਨਾ 'ਚ ਬੱਚਿਆਂ 'ਚ ਇਨਫੈਕਸ਼ਨ ਦੇ ਮਾਮਲੇ ਦੋ ਤੋਂ ਤਿੰਨ ਗੁਣਾ ਜ਼ਿਆਦਾ ਹੈ।
ਇਹ ਵੀ ਪੜ੍ਹੋ : ਐਸਟ੍ਰਾਜ਼ੇਨੇਕਾ ਤੇ ਫਾਈਜ਼ਰ ਟੀਕਿਆਂ ’ਚ ਹੋਰ ਟੀਕਿਆਂ ਦੇ ਮਿਸ਼ਰਣ ਨਾਲ ਹੁੰਦੀ ਹੈ ਮਜ਼ਬੂਤ ਇਮਿਊਨਿਟੀ ਪ੍ਰਤੀਕਿਰਿਆ : ਅਧਿਐਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।