WHO ਨੇ ਮਲੇਰੀਆ ਦੀ ਪਹਿਲੀ ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਲੱਖਾਂ ਬੱਚਿਆਂ ਦੀ ਬਚੇਗੀ ਜਾਨ

Sunday, Oct 10, 2021 - 09:43 PM (IST)

ਇੰਟਰਨੈਸ਼ਨਲ ਡੈਸਕ-ਵਿਸ਼ਵ ਸਿਹਤ ਸੰਗਠਨ ਨੇ 6 ਅਕਤੂਬਰ ਨੂੰ ਬੱਚਿਆਂ ਲਈ ਮਲੇਰੀਆ ਦੀ ਪਹਿਲੀ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਸੰਯੁਕਤ ਰਾਸ਼ਟਰ ਏਜੰਸੀ ਨੇ ਇਸ ਨੂੰ 'ਇਤਿਹਾਸਕ ਪੱਲ' ਕਰਾਰ ਦਿੱਤਾ। ਅਫਰੀਕਾ ਲਈ ਡਬਲਯੂ.ਐੱਚ.ਓ. ਦੇ ਖੇਤਰੀ ਨਿਰਦੇਸ਼ਕ ਡਾ. ਮਾਤਸ਼ੀਦਿਸੋ ਮੋਏਤੀ ਮੁਤਾਬਕ ਆਰ.ਟੀ.ਐੱਸ., ਐੱਸ/ਏ.ਐੱਸ.01 ਵੈਕਸੀਨ, ਜਿਸ ਨੂੰ ਮਾਸਕਿਉਰਿਕਸ ਨਾਂ ਨਾਲ ਜਾਣਿਆ ਜਾਂਦਾ ਹੈ, ਅਫਰੀਕਾ ਲਈ 'ਆਸ਼ਾ ਦੀ ਇਕ ਕਿਰਨ' ਹੈ। ਇਸ ਨੂੰ ਹੁਣ ਬੱਚਿਆਂ ਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਘਾਤਕ ਬੀਮਾਰੀਆਂ 'ਚੋਂ ਇਕ 'ਚੋਂ ਬਚਨ ਲਈ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪਾਕਿ 'ਚ ਡੇਂਗੂ ਦਾ ਕਹਿਰ, ਹਸਪਤਾਲਾਂ 'ਚ ਮਰੀਜ਼ਾਂ ਨੂੰ ਨਹੀਂ ਮਿਲ ਰਹੇ ਬੈੱਡ

ਮਲੇਰੀਆ ਅਤੇ ਗਲੋਬਲ ਬਾਲ ਸਿਹਤ ਮਾਹਿਰ ਡਾ. ਮੀਰੀਅਮ ਕੇ. ਲਾਫਰ ਨੇ ਵੈਕਸੀਨ ਅਤੇ ਡਬਲਯੂ.ਐੱਚ.ਓ. ਦੇ ਐਲਾਨ ਨੂੰ ਲੈ ਕੇ ਜ਼ਰੂਰੀ ਜਾਣਕਾਰੀ ਦਿੱਤੀ ਹੈ। ਦਰਅਸਲ, ਡਬਲਯੂ.ਐੱਚ.ਓ. ਨੇ  ਆਰ.ਟੀ.ਐੱਸ., ਐੱਸ. ਮਲੇਰੀਆ ਵੈਕਸੀਨ ਦੇ ਇਸਤੇਮਾਲ ਦੀ ਸਿਫਾਰਿਸ਼ ਕੀਤੀ ਹੈ ਜਿਸ ਦਾ ਨਿਰਮਾਣ ਦਵਾਈ ਕੰਪਨੀ ਗਲੈਸੋਸਮਿਥਕਲਾਈ ਨੇ ਕੀਤਾ। ਇਹ ਡਬਲਯੂ.ਐੱਚ.ਓ. ਵੱਲੋਂ ਸਿਫਾਰਿਸ਼ ਮਲੇਰੀਆ ਦੀ ਪਹਿਲੀ ਵੈਕਸੀਨ ਹੈ। ਮਲੇਰੀਆ ਦੇ ਜ਼ਿਆਦਾ ਮਾਮਲੇ ਵਾਲੇ ਤਿੰਨ ਉਪ-ਸਹਾਰਾ ਅਫਰੀਕੀ ਦੇਸ਼ਾਂ ਮਲਾਵੀ, ਕੀਨੀਆ ਅਤੇ ਘਾਨਾ 'ਚ ਵੈਕਸੀਨ ਦੇ ਦੋ ਸਾਲ ਦੇ ਪਾਇਲਟ ਅਧਿਐਨ ਦੀ ਸਮੀਖਿਆ ਕੀਤੀ ਗਈ। ਮੁਲਾਂਕਣ ਅਤੇ ਵਪਾਰਕ ਚਰਚਾ ਤੋਂ ਬਾਅਦ ਡਬਲਯੂ.ਐੱਚ.ਓ. ਇਸ ਗੱਲ 'ਤੇ ਸਹਿਮਤ ਹੋਇਆ ਕਿ ਮੱਧਮ ਤੋਂ ਲੈ ਕੇ ਜ਼ਿਆਦਾ ਮਲੇਰੀਆ ਦੇ ਮਾਮਲਿਆਂ ਵਾਲੇ ਖੇਤਰਾਂ ਦੇ ਬੱਚਿਆਂ ਨੂੰ ਵੈਕਸੀਨ ਲੱਗਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਯਮਨ 'ਚ ਕਾਰ ਬੰਬ ਧਮਾਕਾ, 4 ਲੋਕਾਂ ਦੀ ਮੌਤ

ਮਲੇਰੀਆ ਨਾਲ ਹਰ ਸਾਲ ਲੱਖਾਂ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਮੌਤਾਂ ਉਪ-ਸਹਾਰਾ ਅਫਰੀਕਾ 'ਚ ਹੁੰਦੀਆਂ ਹਨ। ਇਹ ਪਹਿਲੀ ਵਾਰ ਹੈ ਕਿ ਖੋਜਕਰਤਾਵਾਂ, ਵੈਕਸੀਨ ਨਿਰਮਾਤਾਵਾਂ ਅਤੇ ਨੀਤੀ ਨਿਰਮਾਤਾਵਾਂ ਨੇ ਸਫਲਤਾਪੂਰਵਕ ਵੈਕਸੀਨ ਦਾ ਨਿਰਮਾਣ ਕੀਤਾ ਹੈ ਜਿਸ ਨੇ ਇਸ ਨੂੰ ਕਲੀਨਿਕਲ ਅਜ਼ਮਾਇਸ਼ਾਂ ਰਾਹੀਂ ਬਣਾਇਆ ਹੈ ਅਤੇ ਨਾ ਸਿਰਫ ਰੈਗੂਲੇਟਰੀ ਪ੍ਰਵਾਨਗੀ ਮਿਲੀ ਹੈ ਸਗੋਂ ਡਬਲਯੂ.ਐੱਚ.ਓ. ਤੋਂ ਵੀ ਮਨਜ਼ੂਰੀ ਹਾਸਲ ਕੀਤੀ ਹੈ। ਇਹ ਵੈਕਸੀਨ ਮਲੇਰੀਆ ਦੇ ਲਗਭਗ 30 ਫੀਸਦੀ ਅਜਿਹੇ ਗੰਭੀਰ ਮਾਮਲਿਆਂ ਨੂੰ ਰੋਕਦੀ ਹੈ ਜਿਸ ਨਾਲ ਮੌਤ ਹੋਣ ਦਾ ਜ਼ਿਆਦਾ ਖ਼ਦਸ਼ਾ ਹੁੰਦਾ ਹੈ।

ਇਹ ਵੀ ਪੜ੍ਹੋ : ਮਾਸਕੋ ਦੇ ਥਿਏਟਰ 'ਚ ਵਾਪਰਿਆ ਹਾਦਸਾ, ਇਕ ਅਦਾਕਾਰ ਦੀ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News