ਜਲੰਧਰ ਦੀ PPR ਮਾਰਕਿਟ 'ਚ ਹੰਗਾਮਾ, ਮੁੰਡੇ ਦੀ ਲਾਹ ਦਿੱਤੀ 'ਪੱਗ', ਵੀਡੀਓ ਵਾਇਰਲ
Friday, Oct 03, 2025 - 01:31 PM (IST)

ਜਲੰਧਰ (ਸੋਨੂੰ)- ਜਲੰਧਰ ਦੀ ਪੀ. ਪੀ. ਆਰ. ਮਾਰਕਿਟ ਅਕਸਰ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ। ਮਾਰਕਿਟ ਵਿਚ ਰੋਜ਼ਾਨਾ ਲੜਾਈ-ਝਗੜੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਦੁਸਹਿਰੇ ਵਾਲੇ ਦਿਨ ਵੀ ਇਸੇ ਤਰ੍ਹਾਂ ਦੀ ਘਟਨਾ ਵਾਪਰੀ। ਇਥੇ ਦੋ ਧਿਰਾਂ ਵਿਚਾਲੇ ਜ਼ਬਰਦਸਤ ਝੜਪ ਹੋਈ। ਝਗੜੇ ਦੌਰਾਨ ਇਕ ਧਿਰ ਨੇ ਕੁਝ ਹੋਰ ਮੈਂਬਰਾਂ ਨੂੰ ਮੌਕੇ 'ਤੇ ਬੁਲਾਇਆ। ਇਕ ਦਰਜਨ ਨੌਜਵਾਨਾਂ ਨੇ ਦੋ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹੰਗਾਮੇ ਵਿੱਚ ਇਕ ਸਿੱਖ ਨੌਜਵਾਨ ਦੀ ਪੱਗ ਤੱਕ ਉਤਾਰ ਦਿੱਤੀ ਗਈ ਅਤੇ ਉਸ ਦੇ ਸਾਥੀ ਦੇ ਕੱਪੜੇ ਵੀ ਪਾੜ ਦਿੱਤੇ ਗਏ। ਇਥੇ ਤੱਕ ਕਿ ਉਸ ਉੱਤੇ ਜੁੱਤੀਆਂ ਵੀ ਮਾਰੀਆਂ ਗਈਆਂ। ਇਸ ਝੜਪ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 4, 5 ਤੇ 6 ਅਕਤੂਬਰ ਲਈ ਵੱਡੀ ਭਵਿੱਖਬਾਣੀ! ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
ਇਹ ਵੀ ਪੜ੍ਹੋ: ਪੰਜਾਬ 'ਚ ਮਹਿਲਾ ਨਾਲ ਤਹਿਖਾਨੇ 'ਚੋਂ ਫੜਿਆ ਗਿਆ 'ਡੇਰਾ ਮੁਖੀ' ! ਅੰਦਰ ਪਿਆ ਸਾਮਾਨ ਵੇਖ ਉੱਡੇ ਹੋਸ਼
ਹੈਰਾਨੀ ਦੀ ਗੱਲ ਹੈ ਕਿ ਪੁਲਸ ਘਟਨਾ ਵਾਲੀ ਥਾਂ 'ਤੇ ਪਹੁੰਚੀ ਪਰ ਸ਼ੁਰੂ ਵਿੱਚ ਪੁਲਸ ਨੇ ਆਪਣੇ ਸਾਹਮਣੇ ਹੋਈ ਤਕਰਾਰ ਨੂੰ ਅਣਗੌਲਿਆ ਕੀਤਾ। ਵਾਇਰਲ ਹੋਈ ਵੀਡੀਓ ਵਿੱਚ ਦੋ ਧਿਰਾਂ ਲੜਦੀਆਂ ਵਿਖਾਈ ਦੇ ਰਹੀਆਂ ਹਨ, ਜਦਕਿ ਇਕ ਪੁਲਸ ਅਧਿਕਾਰੀ ਟਕਰਾਅ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣੇ ਦਸਤਾਵੇਜ਼ ਵੇਖ ਰਿਹਾ ਹੈ। ਇਸ ਘਟਨਾ ਨੇ ਪੀ. ਪੀ. ਆਰ. ਮਾਰਕਿਟ ਵਿੱਚ ਪੁਲਸ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਸਵਾਲਾਂ ਦੇ ਘੇਰੇ ਵਿੱਚ ਲਾ ਦਿੱਤਾ ਹੈ। ਹੁਣ ਵੇਖਣਾ ਇਹ ਹੈ ਕਿ ਇਸ ਮਾਮਲੇ ‘ਚ ਪੁਲਸ ਕੀ ਕਾਰਵਾਈ ਕਰਦੀ ਹੈ।
ਇਹ ਵੀ ਪੜ੍ਹੋ: 'ਡੌਂਕੀ' ਰਸਤੇ ਅਮਰੀਕਾ ਭੇਜਣ ਵਾਲੇ ਏਜੰਟਾਂ ਖ਼ਿਲਾਫ਼ NIA ਦਾ ਵੱਡਾ ਐਕਸ਼ਨ, ਹੈਰਾਨ ਕਰੇਗਾ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8