WHO ਦੀ ਲੋਕਾਂ ਨੂੰ ਸਲਾਹ, ਕੋਰੋਨਾ ਤੋਂ ਬਚਣਾ ਹੈ ਤਾਂ 'ਗਲੇ ਮਿਲਣ' ਤੋਂ ਕਰੋ ਪਰਹੇਜ਼
Tuesday, Dec 08, 2020 - 11:21 AM (IST)
ਜਿਨੇਵਾ (ਭਾਸ਼ਾ) : ਵਿਸ਼ਵ ਸਿਹਤ ਸੰਗਠਨ ਨੇ ਆਪਣੇ ਸੰਦੇਸ਼ ਵਿਚ ਲੋਕਾਂ ਤੋਂ ਛੁੱਟੀਆਂ ਦੌਰਾਨ ਵਿਸ਼ੇਸ਼ ਸਾਵਧਾਨੀ ਵਰਤਣ ਅਤੇ 'ਗਲੇ ਮਿਲਣ' ਤੋਂ ਪਰਹੇਜ ਕਰਣ ਲਈ ਕਿਹਾ ਹੈ। ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਐਮਰਜੈਂਸੀ ਮਾਮਲਿਆਂ ਦੇ ਪ੍ਰਮੁੱਖ ਡਾ. ਮਾਈਕਲ ਰੇਯਾਨ ਨੇ ਸੋਮਵਾਰ ਨੂੰ ਕਿਹਾ ਕਿ ਖ਼ਾਸ ਕਰਕੇ ਅਮਰੀਕਾ ਵਿਚ ਕੋਵਿਡ-19 ਦੇ ਮਾਮਲਿਆਂ ਅਤੇ ਇੰਫੈਕਸ਼ਨ ਤੋਂ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਇਸ ਦਾ ਇਹੀ ਮਤਲੱਬ ਹੈ ਕਿ ਲੋਕਾਂ ਨੂੰ ਇਸ ਸਾਲ ਆਪਣੇ ਰਿਸ਼ਤੇਦਾਰਾਂ ਦੇ ਜ਼ਿਆਦਾ ਕਰੀਬ ਆਉਣ ਤੋਂ ਬਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਭਾਰਤ 'ਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ 'ਚ ਆਏ ਅਮਰੀਕਾ ਦੇ ਕਈ ਸੰਸਦ ਮੈਂਬਰ
ਡਾ. ਰੇਯਾਨ ਨੇ ਕਿਹਾ, 'ਅਮਰੀਕਾ ਵਿਚ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ। ਇਹ ਵਿਆਪਕ ਰੂਪ ਵਿਚ ਫੈਲ ਗਿਆ ਹੈ।' ਉਨ੍ਹਾਂ ਕਿਹਾ, 'ਅਮਰੀਕਾ ਵਿਚ ਵਧੀਆ ਸਿਹਤ ਪ੍ਰਣਾਲੀ ਅਤੇ ਆਧੁਨਿਕ ਤਕਨੀਕ ਹੈ, ਉੱਥੇ ਇਕ ਮਿੰਟ ਵਿਚ ਇੰਫੈਕਸ਼ਨ ਨਾਲ 1 ਤੋਂ 2 ਲੋਕਾਂ ਦੀ ਮੌਤ ਹੋਣਾ ਹੈਰਾਨ ਕਰਨ ਵਾਲੀ ਗੱਲ ਹੈ।' ਰੇਯਾਨ ਨੇ ਕਿਹਾ ਕਿ ਦੁਨੀਆ ਵਿਚ ਕੋਵਿਡ-19 ਦੇ ਕੁਲ ਮਾਮਲਿਆਂ ਦੇ ਇਕ ਤਿਹਾਈ ਮਾਮਲੇ ਅਮਰੀਕਾ ਵਿਚ ਹਨ। ਜਾਨ ਹਾਪਕਿੰਸ ਯੂਨੀਵਰਸਿਟੀ ਅਨੁਸਾਰ ਦੇਸ਼ ਵਿਚ ਇੰਫੈਕਸ਼ਨ ਨਾਲ ਹੁਣ ਤੱਕ 2,80,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੱਤਰਕਾਰ ਸੰਮੇਲਨ ਦੌਰਾਨ ਰੇਯਾਨ ਤੋਂ ਇਹ ਪੁੱਛਿਆ ਗਿਆ ਸੀ ਕਿ ਕੀ 'ਗਲੇ ਮਿਲਣ' ਨੂੰ 'ਕਰੀਬੀ ਸੰਪਰਕ' ਮੰਨਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਵਧੀ ਸ਼ਰਾਬ ਦੀ ਆਦਤ, ਰਿਸਰਚ 'ਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਅੰਕੜੇ
ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕੋਰੋਨਾ ਵਾਇਰਸ ਇੰਫੈਕਸ਼ਨ ਦੇ ਲਿਹਾਜ਼ ਤੋਂ ਉੱਚ ਜੋਖ਼ਮ ਵਾਲੇ ਦੇਸ਼ਾਂ ਵਿਚ ਲੋਕਾਂ ਲਈ 'ਕਰੀਬੀ ਸੰਪਰਕ' ਤੋਂ ਬਚਣ ਦਾ ਸਲਾਹ-ਮਸ਼ਵਰਾ ਜਾਰੀ ਕੀਤਾ ਹੈ। ਕੋਵਿਡ-19 'ਤੇ ਡਬਲਯੂ.ਐਚ.ਓ. ਦੀ ਤਕਨੀਕੀ ਪ੍ਰਮੁੱਖ ਮਾਰਿਆ ਵਾਨ ਕੇਰਖੋਵੇ ਨੇ ਕਿਹਾ ਕਿ ਇੰਫੈਕਸ਼ਨ ਦੇ ਜ਼ਿਆਦਾਤਰ ਮਾਮਲੇ ਇਕੱਠੇ ਭੋਜਨ ਕਰਣ ਅਤੇ ਨਾਲ ਰਹਿਣ ਦੇ ਕਾਰਨ ਹੋਏ ਹਨ। ਹਾਲਾਂਕਿ ਇਹ ਦੱਸ ਪਾਉਣਾ ਮੁਸ਼ਕਲ ਹੈ ਕਿ ਇਹ ਵਾਇਰਸ ਅਸਲ ਵਿਚ ਕਿਸ ਤਰ੍ਹਾਂ ਨਾਲ ਫੈਲਿਆ।
ਇਹ ਵੀ ਪੜ੍ਹੋ: ਕਿਸਾਨਾਂ ਦੀ ਹਿਮਾਇਤ 'ਚ ਐਵਾਰਡ ਵਾਪਸ ਕਰ ਰਹੇ ਖਿਡਾਰੀਆਂ ਦੇ ਸਮਰਥਨ 'ਚ ਆਏ ਯੋਗਰਾਜ ਸਿੰਘ
ਰੇਯਾਨ ਨੇ ਕਿਹਾ, 'ਮਹਾਮਾਰੀ ਨੂੰ ਵੇਖਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ ਲੋਕਾਂ ਤੋਂ ਇਕ-ਦੂਜੇ ਤੋਂ ਦੂਰ ਰਹਿਣ ਅਤੇ ਗਲੇ ਨਾ ਮਿਲਣ ਲਈ ਕਿਹਾ ਹੈ।' ਬ੍ਰਿਟੇਨ ਦੇ ਮੁੱਖ ਚਿਕਿਤਸਾ ਅਧਿਕਾਰੀ ਕ੍ਰਿਸ ਵਹਿਟੀ ਨੇ ਵੀ ਨਵੰਬਰ ਵਿਚ ਬ੍ਰਿਟੀਸ਼ ਨਾਗਰਿਕਾਂ ਨੂੰ ਕਿਹਾ ਸੀ ਕਿ ਜੇਕਰ ਉਹ ਆਪਣੇ ਬਜ਼ੁਰਗ ਰਿਸ਼ਤੇਦਾਰਾਂ ਨੂੰ ਜਿੰਦਾ ਅਤੇ ਤੰਦਰੁਸਤ ਵੇਖਣਾ ਚਾਹੁੰਦੇ ਹਨ ਅਤੇ ਅੱਗੇ ਉਨ੍ਹਾਂ ਨੂੰ ਗਲੇ ਲਗਾਉਣਾ ਚਾਹੁੰਦੇ ਹਨ ਤਾਂ ਇਨ੍ਹਾਂ ਛੁੱਟੀਆਂ ਵਿਚ ਉਨ੍ਹਾਂ ਨੂੰ ਗਲੇ ਮਿਲਣ ਅਤੇ ਚੁੰਮਣ ਤੋਂ ਪਰਹੇਜ ਕਰੋ।
ਨੋਟ : WHO ਦੀ ਇਸ ਸਲਾਹ ਸਬੰਧੀ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।