ਜਦੋਂ ਅਚਾਨਕ ਔਰਤ ਨੇ 3 ਸਾਲਾ ਮਾਸੂਮ ਨੂੰ ਰੇਲ ਪਟੜੀ 'ਤੇ ਦੇ ਦਿੱਤਾ ਧੱਕਾ, ਵੀਡੀਓ ਵਾਇਰਲ

Tuesday, Jan 03, 2023 - 10:31 AM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਓਰੇਗਨ ਸੂਬੇ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ।ਇੱਥੇ ਇਕ ਰੇਲਵੇ ਪਲੇਟਫਾਰਮ 'ਤੇ ਖੜ੍ਹੀ ਅਣਪਛਾਤੀ ਔਰਤ ਨੇ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਰੇਲ ਪਟੜੀ 'ਤੇ ਧੱਕਾ ਦੇ ਦਿੱਤਾ। ਇਸ ਘਟਨਾ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਇਸ 'ਚ ਔਰਤ ਮਾਸੂਮ ਬੱਚੀ ਨੂੰ ਟਰੈਕ 'ਤੇ ਧੱਕਦੀ ਨਜ਼ਰ ਆ ਰਹੀ ਹੈ। ਦੋਸ਼ੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

PunjabKesari

ਇਹ ਦਿਲ ਦਹਿਲਾ ਦੇਣ ਵਾਲੀ ਘਟਨਾ 28 ਦਸੰਬਰ ਨੂੰ ਅਮਰੀਕਾ ਵਿੱਚ ਵਾਪਰੀ। ਵੀਡੀਓ ਕਲਿੱਪ ਨੂੰ ਮਲਟਨੋਮਾਹ ਕਾਉਂਟੀ ਜ਼ਿਲ੍ਹਾ ਅਟਾਰਨੀ ਦਫ਼ਤਰ ਦੁਆਰਾ ਆਪਣੀ ਵੈੱਬਸਾਈਟ 'ਤੇ ਪੋਸਟ ਕੀਤਾ ਗਿਆ। ਜ਼ਿਲ੍ਹਾ ਪ੍ਰੌਸੀਕਿਊਸ਼ਨ ਦਫ਼ਤਰ ਦੇ ਅਨੁਸਾਰ ਇੱਕ 3 ਸਾਲ ਦੀ ਬੱਚੀ ਆਪਣੀ ਮਾਂ ਨਾਲ ਪਲੇਟਫਾਰਮ 'ਤੇ ਖੜ੍ਹੀ ਸੀ, ਜਦੋਂ ਇੱਕ ਅਜਨਬੀ ਔਰਤ ਨੇ ਉਸ ਨੂੰ ਰੇਲ ਪਟੜੀ 'ਤੇ ਧੱਕਾ ਦੇ ਦਿੱਤਾ। ਦੋਸ਼ੀ ਔਰਤ ਦੀ ਪਛਾਣ 32 ਸਾਲਾ ਬ੍ਰਾਇਨਾ ਲੇਸ ਵਰਕਮੈਨ ਵਜੋਂ ਹੋਈ ਹੈ।ਮਾਸੂਮ ਬੱਚੀ ਦੇ ਸਿਰ ਅਤੇ ਚਿਹਰੇ 'ਤੇ ਰੇਲਵੇ ਟਰੈਕ ਅਤੇ ਪੱਥਰਾਂ ਨਾਲ ਗੰਭੀਰ ਸੱਟਾਂ ਲੱਗੀਆਂ ਹਨ। ਹਾਲਾਂਕਿ ਉੱਥੇ ਮੌਜੂਦ ਹੋਰਾਂ ਨੇ ਤੁਰੰਤ ਹਰਕਤ ਵਿੱਚ ਆ ਕੇ ਬੱਚੀ ਨੂੰ ਟਰੇਨ ਦੇ ਆਉਣ ਤੋਂ ਪਹਿਲਾਂ ਹੀ ਪਟੜੀ ਤੋਂ ਹਟਾ ਲਿਆ, ਨਹੀਂ ਤਾਂ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ।

ਘਟਨਾ ਸੀਸੀਟੀਵੀ 'ਚ ਕੈਦ

 

Graphic:
On Dec. 28 at the Gateway Transit Center in Portland, OR, a person shoved a toddler face first into the train tracks. The suspect was apprehended. Antifa & far-left activists in the city have argued against police patrolling public transport, saying it endangers people. pic.twitter.com/H22zL6Zly5

— Andy Ngô 🏳️‍🌈 (@MrAndyNgo) December 30, 2022

ਇਸ ਅਚਾਨਕ ਵਾਪਰੀ ਘਟਨਾ ਨੇ ਉੱਥੇ ਮੌਜੂਦ ਲੋਕਾਂ ਵਿੱਚ ਹਫੜਾ-ਦਫੜੀ ਮਚਾ ਦਿੱਤੀ। ਇਕ ਯਾਤਰੀ ਬਲੇਨ ਡੇਨਲੇ ਨੇ ਸਮਾਚਾਰ ਏਜੰਸੀ NBC 15 ਨੂੰ ਦੱਸਿਆ ਕਿ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਕਿਵੇਂ ਕੋਈ ਬੱਚੇ ਨੂੰ ਟਰੈਕ 'ਤੇ ਸੁੱਟ ਸਕਦਾ ਹੈ। ਇਹ ਸਾਰੀ ਘਟਨਾ ਪਲੇਟਫਾਰਮ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਜਾਂਚ ਤੋਂ ਬਾਅਦ ਪ੍ਰੋਸੀਕਿਊਸ਼ਨ ਆਫਿਸ ਨੇ ਇਸ ਦਾ ਵੀਡੀਓ ਜਾਰੀ ਕੀਤਾ ਹੈ। ਗੰਭੀਰ ਰੂਪ ਨਾਲ ਜ਼ਖਮੀ ਬੱਚੀ ਦੀ ਪਛਾਣ ਪੋਰਟਲੈਂਡ ਦੀ ਰਹਿਣ ਵਾਲੀ ਬੇਘਰ ਲੜਕੀ ਵਜੋਂ ਹੋਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਘਰ ਨੂੰ ਲੱਗੀ ਅੱਗ, ਜ਼ਿੰਦਾ ਸੜੇ 3 ਮਾਸੂਮ, 4 ਦੀ ਹਾਲਤ ਗੰਭੀਰ (ਵੀਡੀਓ)

ਬਿਨਾਂ ਜ਼ਮਾਨਤ ਦੇ ਮੁਕੱਦਮੇ ਦੀ ਸੁਣਵਾਈ

ਮਲਟਨੋਮਾ ਅਟਾਰਨੀ ਦਫਤਰ ਦੇ ਅਨੁਸਾਰ ਦੋਸ਼ੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਖ਼ਿਲਾਫ਼ ਕੁੱਟਮਾਰ ਦੀ ਕੋਸ਼ਿਸ਼, ਜਨਤਕ ਆਵਾਜਾਈ ਵਿੱਚ ਵਿਘਨ ਪਾਉਣ, ਲਾਪਰਵਾਹੀ ਨਾਲ ਜਾਨ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਉਸ ਨੂੰ ਬਿਨਾਂ ਜ਼ਮਾਨਤ ਦੇ ਮੁਕੱਦਮਾ ਚਲਾਇਆ ਜਾਵੇ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News