ਜਦੋਂ ਹਵਾਈ ਜਹਾਜ਼ ਨੂੰ ਧੱਕਾ ਲਾਉਣ ਲਈ ਮਜਬੂਰ ਹੋਏ ਯਾਤਰੀ, ਵੀਡੀਓ ਵਾਇਰਲ

12/03/2021 3:40:22 PM

ਕਾਠਮੰਡੂ (ਬਿਊਰੋ): ਤੁਸੀਂ ਅਕਸਰ ਲੋਕਾਂ ਨੂੰ ਦੋ ਪਹੀਆ ਜਾਂ ਚਾਰ ਪਹੀਆਂ ਵਾਲੀਆਂ ਗੱਡੀ ਨੂੰ ਧੱਕਾ ਲਗਾਉਂਦੇ ਦੇਖਿਆ ਹੋਵੇਗਾ ਪਰ ਨੇਪਾਲ ਤੋਂ ਇਕ ਅਜਿਹਾ ਵੀਡੀਓ ਆਇਆ ਹੈ ਜਿੱਥੇ ਲੋਕ ਹਵਾਈ ਜਹਾਜ਼ ਨੂੰ ਧੱਕਾ ਲਗਾ ਰਹੇ ਹਨ। ਹਵਾਈ ਅੱਡੇ 'ਤੇ ਦਰਜਨਾਂ ਯਾਤਰੀਆਂ ਨੇ ਧੱਕਾ ਲਗਾ ਕੇ ਹਵਾਈ ਜਹਾਜ਼ ਦੀ ਪਾਰਕਿੰਗ ਕਰਾਈ। ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਇਹ ਵੀਡੀਓ ਵਾਇਰਲ ਹੋ ਰਿਹਾ ਹੈ।

ਇਹ ਹੈ ਪੂਰਾ ਮਾਮਲਾ
ਇਹ ਪੂਰੀ ਘਟਨਾ ਬੀਤੇ ਦਿਨ ਨੇਪਾਲ ਦੇ ਬਾਜੁਰਾ ਹਵਾਈ ਅੱਡੇ 'ਤੇ ਵਾਪਰੀ, ਜਿੱਥੇ ਹੁਮਲਾ ਜ਼ਿਲ੍ਹੇ ਦੇ ਸਿਮਿਕੋਟ ਤੋਂ ਆਏ ਤਾਰਾ ਏਅਰਲਾਈਨਜ਼ ਦੇ ਇਕ ਛੋਟੇ ਜਹਾਜ਼ ਨੇ ਹਵਾਈ ਅੱਡੇ ਦੇ ਰਨਵੇਅ 'ਤੇ ਲੈਂਡ ਕੀਤਾ ਪਰ ਉਦੋਂ ਉਸ ਦਾ ਟਾਇਰ ਫੱਟ ਗਿਆ। ਰਿਪੋਰਟ ਮੁਤਾਬਕ ਜਹਾਜ਼ ਦਾ ਪਿਛਲਾ ਟਾਇਰ ਫੱਟ ਗਿਆ ਸੀ, ਜਿਸ ਕਾਰਨ ਉਹ ਰਨਵੇਅ ਤੋਂ ਹੱਟ ਨਹੀਂ ਪਾ ਰਿਹਾ ਸੀ। ਇਹ ਦੇਖਦੇ ਹੋਏ ਹਵਾਈ ਅੱਡੇ 'ਤੇ ਮੌਜੂਦ ਯਾਤਰੀ ਜਹਾਜ਼ ਨੂੰ ਰਨਵੇਅ ਤੋਂ ਹਟਾਉਣ ਲਈ ਸੁਰੱਖਿਆ ਕਰਮੀਆਂ ਨਾਲ ਸ਼ਾਮਲ ਹੋ ਗਏ। ਜਹਾਜ਼ ਨੂੰ ਰਨਵੇਅ ਤੋਂ ਹਟਾਉਣ ਲਈ ਯਾਤਰੀਆਂ ਨੇ ਵੀ ਧੱਕਾ ਲਗਾਇਆ ਅਤੇ ਉਸ ਨੂੰ ਪਾਰਕਿੰਗ ਸਥਲ ਤੱਕ ਲੈ ਗਏ। 

ਪੜ੍ਹੋ ਇਹ ਅਹਿਮ ਖਬਰ-  ਜਦੋਂ ਇੱਕ ਵੱਡਾ 'ਬੱਦਲ' ਸਮੁੰਦਰ 'ਚ ਪਾਣੀ 'ਤੇ ਤੈਰਨ ਲੱਗਾ, ਫੋਟੋਗ੍ਰਾਫਰ ਨੇ ਕੈਦ ਕੀਤਾ ਦੁਰਲੱਭ ਨਜ਼ਾਰਾ

ਅਸਲ ਵਿਚ ਜਦੋਂ ਤੱਕ ਜਹਾਜ਼ ਨੂੰ ਪਾਰਕਿੰਗ ਤੱਕ ਪਹੁੰਚਾਇਆ ਨਹੀਂ ਜਾਣਾ ਸੀ ਉਦੋਂ ਤੱਕ ਕੋਈ ਦੂਜਾ ਜਹਾਜ਼ ਰਨਵੇਅ 'ਤੇ ਲੈਂਡ ਨਹੀਂ ਕਰ ਸਕਦਾ ਸੀ। ਜਦਕਿ ਦੂਜੇ ਜਹਾਜ਼ ਲੈਂਡਿੰਗ ਲਈ ਕਤਾਰ ਵਿਚ ਸਨ। ਅਜਿਹੇ ਵਿਚ ਜਲਦੀ-ਜਲਦੀ ਹਵਾਈ ਅੱਡਾ ਅਥਾਰਿਟੀ ਨੇ ਲੋਕਾਂ ਦੀ ਮਦਦ ਨਾਲ ਰਨਵੇਅ 'ਤੇ ਖੜ੍ਹੇ ਜਹਾਜ਼ ਨੂੰ ਹਟਾਉਣ ਦਾ ਫ਼ੈਸਲਾ ਲਿਆ ਤਾਂ ਜੋ ਰਸਤਾ ਸਾਫ ਹੋ ਸਕੇ।

ਧੱਕਾ ਲਗਾਉਣ ਦਾ ਵੀਡੀਓ ਵਾਇਰਲ
ਇਸ ਮਗਰੋਂ ਹਵਾਈ ਅੱਡਾ ਕਰਮੀਆਂ ਅਤੇ ਯਾਤਰੀਆਂ ਨੇ ਮਿਲ ਕੇ ਤਾਰਾ ਏਅਰਲਾਈਨਜ਼ ਦੇ 9N AVE ਜਹਾਜ਼ ਨੂੰ ਰਨਵੇਅ ਤੋਂ ਪਾਰਕਿੰਗ ਤੱਕ ਧੱਕਾ ਦੇ ਕੇ ਪਹੁੰਚਾਇਆ। ਇਸ ਘਟਨਾ ਨੂੰ ਹਵਾਈ ਅੱਡੇ 'ਤੇ ਮੌਜੂਦ ਕੁਝ ਯਾਤਰੀਆਂ ਨੇ ਮੋਬਾਇਲ ਵਿਚ ਰਿਕਾਰਡ ਕਰ ਲਿਆ ਅਥੇ ਦੇਖਦੇ ਹੀ ਦੇਖਦੇ ਇਹ ਵੀਡੀਓ ਵਾਇਰਲ ਹੋ ਗਿਆ।

 


Vandana

Content Editor

Related News