Shocking! ਪਤੀ ਦਾ DNA ਟੈਸਟ ਦੇਖ ਪਤਨੀ ਨੇ ਮੰਗ ਲਿਆ ਤਲਾਕ, ਪੜ੍ਹੋ ਅਜੀਬੋ-ਗਰੀਬ ਮਾਮਲਾ

Sunday, Oct 01, 2023 - 03:43 AM (IST)

ਇੰਟਰਨੈਸ਼ਨਲ ਡੈਸਕ : ਇਕ ਸਮਾਂ ਸੀ ਜਦੋਂ ਸਾਡੇ ਰਿਸ਼ਤੇ ਵਿਸ਼ਵਾਸ 'ਤੇ ਨਿਰਭਰ ਕਰਦੇ ਸਨ ਪਰ ਆਧੁਨਿਕ ਟੈਕਨਾਲੋਜੀ ਨਾਲ ਸਾਡੀ ਜ਼ਿੰਦਗੀ ਤੋਂ ਵਿਸ਼ਵਾਸ ਦੂਰ ਹੁੰਦਾ ਜਾ ਰਿਹਾ ਹੈ। ਹਾਲਾਤ ਇਹ ਹੋ ਗਏ ਹਨ ਕਿ ਲੋਕ ਆਪਣੇ ਪਰਿਵਾਰਕ ਮੈਂਬਰਾਂ 'ਤੇ ਵੀ ਭਰੋਸਾ ਨਹੀਂ ਕਰਦੇ। ਨਤੀਜੇ ਵਜੋਂ ਰਿਸ਼ਤਿਆਂ ਵਿੱਚ ਦਰਾੜ ਆ ਜਾਂਦੀ ਹੈ। ਡੀਐੱਨਏ ਟੈਸਟ ਵਿਗਿਆਨ ਦਾ ਇਕ ਅਜਿਹਾ ਤੋਹਫ਼ਾ ਹੈ, ਜਿਸ ਦੀ ਮਦਦ ਨਾਲ ਹੁਣ ਲੋਕ ਆਪਣੇ ਚਹੇਤਿਆਂ ਦਾ ਪਤਾ ਲਗਾ ਰਹੇ ਹਨ।

ਇਹ ਵੀ ਪੜ੍ਹੋ : 4400 ਸਾਲਾਂ ਬਾਅਦ ਖੁੱਲ੍ਹਾ ਮਿਸਰ ਦੇ ਪਿਰਾਮਿਡ ਦਾ ਰਹੱਸਮਈ ਕਮਰਾ, ਹੁਣ ਖੁੱਲ੍ਹਣਗੇ ਅਣਸੁਲਝੇ ਰਹੱਸ!

ਅਜਿਹਾ ਹੀ ਇਕ ਮਾਮਲਾ ਇਨ੍ਹੀਂ ਦਿਨੀਂ ਸਾਹਮਣੇ ਆਇਆ ਹੈ, ਜਿੱਥੇ ਡੀਐੱਨਏ ਟੈਸਟ ਕਾਰਨ ਸਾਲਾਂ ਪੁਰਾਣੇ ਵਿਆਹ ਟੁੱਟ ਰਹੇ ਹਨ। ਹਾਲਾਂਕਿ, ਇਸ ਵਿੱਚ ਆਈ ਰਿਪੋਰਟ ਵਿੱਚ ਕੋਈ ਦੋਸ਼ ਨਹੀਂ ਹੈ। ਅੰਗਰੇਜ਼ੀ ਵੈੱਬਸਾਈਟ 'ਮਿਰਰ' 'ਚ ਪ੍ਰਕਾਸ਼ਿਤ ਇਕ ਰਿਪੋਰਟ 'ਚ ਇਕ ਔਰਤ ਨੇ ਆਪਣੀ ਕਹਾਣੀ Reddit 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਦੱਸਿਆ ਕਿ ਉਸ ਦੀ ਸੱਸ ਦੇ ਕਹਿਣ 'ਤੇ ਉਸ ਦੇ ਪਤੀ ਨੇ ਬੱਚਿਆਂ ਦਾ ਡੀਐੱਨਏ ਟੈਸਟ ਕਰਵਾਇਆ ਕਿਉਂਕਿ ਉਸ ਦੀ ਸੱਸ ਨੂੰ ਸ਼ੱਕ ਸੀ ਕਿ ਬੱਚੇ ਉਸ ਦੇ ਲੜਕੇ ਦੇ ਨਹੀਂ ਹਨ ਕਿਉਂਕਿ ਬੱਚਿਆਂ ਦੀ ਦਿੱਖ ਪਤੀ ਨਾਲ ਮੇਲ ਨਹੀਂ ਖਾਂਦੀ ਸੀ।

ਇਹ ਵੀ ਪੜ੍ਹੋ : ਬਾਬਾ ਜਾਂ ਤਾਂ 5 ਕਰੋੜ ਤਿਆਰ ਰੱਖ, ਨਹੀਂ ਤਾਂ ਤੈਨੂੰ ਗੱਡੀ ਚਾੜ੍ਹ ਦੇਣਾ, ਮੰਦਰ ਦੀ ਗੋਲਕ 'ਚੋਂ ਨਿਕਲਿਆ ਧਮਕੀ ਲਿਖਿਆ ਨੋਟ

ਹੈਰਾਨੀ ਵਾਲੀ ਗੱਲ ਇਹ ਹੈ ਕਿ ਪਤੀ ਨੇ ਆਪਣੀ ਮਾਂ ਦੀ ਸਲਾਹ 'ਤੇ ਚੱਲਦਿਆਂ ਪੈਟਰਨਿਟੀ ਟੈਸਟ ਕਰਵਾਇਆ, ਜਿਸ ਦਾ ਨਤੀਜਾ ਬਿਲਕੁਲ ਨਾਰਮਲ ਸੀ ਅਤੇ ਉਹ ਬੱਚੇ ਉਸ ਦੇ ਹੀ ਸਨ। ਇਸ ਸਭ ਦੇ ਬਾਵਜੂਦ ਪਤਨੀ ਨੇ ਫ਼ੈਸਲਾ ਕੀਤਾ ਕਿ ਉਹ ਹੁਣ ਆਪਣੇ ਪਤੀ ਨਾਲ ਨਹੀਂ ਰਹੇਗੀ। ਪਤਨੀ ਦਾ ਗੁੱਸਾ ਦੇਖ ਕੇ ਉਸ ਨੇ ਕਿਹਾ ਕਿ ਪਤੀ ਦਾ ਕਹਿਣਾ ਸੀ ਕਿ ਅਜਿਹਾ ਕਰਕੇ ਉਹ ਆਪਣੀ ਮਾਂ ਨੂੰ ਚੁੱਪ ਕਰਾਉਣਾ ਚਾਹੁੰਦਾ ਸੀ।

ਪਤਨੀ ਨੇ ਕਿਹਾ ਕਿ ਉਹ ਟੈਸਟ ਨੂੰ ਲੈ ਕੇ ਬਿਲਕੁਲ ਵੀ ਚਿੰਤਤ ਨਹੀਂ ਸੀ ਪਰ ਇਹ ਮੇਰਾ ਹੱਕ ਹੈ ਕਿ ਮੈਂ ਕਿਸੇ ਚੀਜ਼ 'ਤੇ ਨਾਰਾਜ਼ਗੀ ਜ਼ਾਹਿਰ ਕਰਾਂ, ਜੋ ਮੈਨੂੰ ਬੁਰਾ ਲੱਗੇ। ਉਨ੍ਹਾਂ ਦੇ ਰਿਸ਼ਤੇ ਦਾ ਆਲਮ ਇਹ ਹੈ ਕਿ ਹੁਣ ਇਹ ਟੁੱਟਣ ਦੀ ਕਗਾਰ 'ਤੇ ਹੈ। ਇੱਥੇ ਸਮੱਸਿਆ ਸਿਰਫ਼ ਸੱਸ ਦੀ ਨਹੀਂ ਸਗੋਂ ਪਤੀ ਦੇ ਵਿਵਹਾਰ ਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News