ਹੱਬਲ ਟੈਲੀਸਕੋਪ ਨੇ ਕੈਦ ਕੀਤੀ ਆਕਾਸ਼ਗੰਗਾਵਾਂ ਦਰਮਿਆਨ ਬ੍ਰਹਿਮੰਡੀ ਸਮਾਇਲੀ

11/05/2018 3:57:31 PM

ਵਾਸ਼ਿੰਗਟਨ— ਪੁਲਾੜ ਏਜੰਸੀ ਨਾਸਾ ਦੇ ਹੱਬਲ ਟੈਲੀਸਕੋਪਟ ਨੇ ਆਕਾਸ਼ਗੰਗਾਵਾਂ ਦੀ ਅਜਿਹੀ ਬਣਾਵਟ ਨੂੰ ਚਿੰਨਤ ਕੀਤਾ ਹੈ ਜੋ ਅਸਮਾਨ 'ਚ ਇਕ ਹੱਸਦੇ ਹੋਏ ਚਿਹਰੇ ਵਰਗਾ ਪ੍ਰਤੀਤ ਹੁੰਦਾ ਹੈ। ਟੈਲੀਸਕੋਪ ਦੇ ਵਾਈਡ ਫੀਲਡ ਕੈਮਰਾ ਥ੍ਰੀ (ਡਬਲਯੂ ਐੱਫ. ਸੀ ਥ੍ਰੀ) ਤੋਂ ਲਈ ਗਈ ਤਸਵੀਰ 'ਚ ਸਾਰੇ ਆਕਾਰਾਂ ਅਤੇ ਰੰਗਾਂ ਦੀਆਂ ਆਕਾਸ਼ਗੰਗਾਵਾਂ ਨਾਲ ਭਰੀ ਪੁਲਾੜ ਦਰਮਿਆਨ ਇਕ ਪੱਟੀ ਦਿਖਾਈ ਦਿੰਦੀ ਹੈ, ਜਿਨ੍ਹਾਂ 'ਚ ਜ਼ਿਆਦਾਤਰ ਗਲੈਕਸੀ ਕਲਸਟਰ ਐੱਸ. ਡੀ. ਐੱਸ. ਐੱਸ. ਜੇ0952+3434 ਨਾਲ ਸੰਬੰਧਤ ਹੈ।

ਨਾਸਾ ਨੇ ਇਕ ਬਿਆਨ 'ਚ ਦੱਸਿਆ ਕਿ ਮੱਧ ਤੋਂ ਥੋੜਾ ਹੇਠਾਂ ਆਕਾਸ਼ਗੰਗਾਵਾਂ ਦੀ ਅਜਿਹੀ ਬਣਾਵਟ ਸੀ ਜੋ ਮੁਸਕਰਾਉਂਦੇ ਹੋਏ ਚਿਹਰੇ ਵਰਗੀ ਲਗਦੀ ਹੈ। ਪੀਲੇ ਰੰਗ ਦੇ 2 ਬਿੰਦੂ ਧਨੁਸ਼ ਦੇ ਆਕਾਰ 'ਚ ਦਿਖਾਈ ਦਿੰਦੀ ਰੌਸ਼ਨੀ ਦੇ ਉੱਪਰ ਚਮਕਦੇ ਹੋਏ ਨਜ਼ਰ ਆਉਂਦੇ ਹਨ। ਹੱਬਲ ਨੇ ਇਹ ਤਸਵੀਰਾਂ ਆਪਣੇ ਉਸ ਯਤਨ ਦੇ ਕ੍ਰਮ 'ਚ ਖਿੱਚੀ, ਜਿਸ 'ਚ ਪੂਰੇ ਬ੍ਰਹਿਮੰਡ 'ਚ ਨਵੇਂ ਸਿਤਾਰੇ ਕਿਵੇਂ ਪੈਦਾ ਹੁੰਦੇ ਹਨ, ਇਹ ਜਾਣਨ ਲਈ ਕੋਸ਼ਿਸ਼ ਕੀਤੀ ਗਈ।


Related News