ਚੋਣਾਂ ਦਰਮਿਆਨ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਾਰਨ ਲੋਕ ਪ੍ਰੇਸ਼ਾਨ

Friday, May 31, 2024 - 10:11 AM (IST)

ਚੋਣਾਂ ਦਰਮਿਆਨ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਾਰਨ ਲੋਕ ਪ੍ਰੇਸ਼ਾਨ

ਦੇਸ਼ ’ਚ ਚੱਲ ਰਹੀਆਂ ਲੋਕ ਸਭਾ ਚੋਣਾਂ ’ਚ ਮਹਿੰਗਾਈ ਚਰਚਾ ਦਾ ਵਿਸ਼ਾ ਬਣ ਕੇ ਉੱਭਰੀ ਹੈ। ਦੇਸ਼ ਦੇ ਕੁਝ ਇਲਾਕਿਆਂ ’ਚ ਪ੍ਰਤੀਕੂਲ ਮੌਸਮ ਦੇ ਨਾਲ-ਨਾਲ ਲੰਬੇ ਸਮੇਂ ਤੱਕ ਜਾਰੀ ਲੂ ਅਤੇ ਮਾਨਸੂਨ ਤੋਂ ਬਾਅਦ ਘੱਟ ਬਾਰਿਸ਼ ਕਾਰਨ 2024 ’ਚ ਮੁੱਖ ਸਬਜ਼ੀਆਂ ਦੀ ਸਪਲਾਈ ’ਚ ਵਿਘਨ ਪਿਆ ਹੈ। ਜ਼ਿਆਦਾਤਰ ਸਬਜ਼ੀਆਂ ਦੀਆਂ ਕੀਮਤਾਂ ’ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਮਾਰਚ 2024 ਤੋਂ ਬਾਅਦ ਆਲੂਆਂ ਦੀ ਕੀਮਤ ’ਚ ਕਾਫੀ ਵਾਧਾ ਹੋਇਆ ਹੈ।

ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕੁਝ ਫ਼ਸਲਾਂ ਦੇ ਖਰਾਬ ਹੋਣ ਕਾਰਨ ਉਤਪਾਦਨ ’ਚ ਕਮੀ ਆਈ ਹੈ। ਇਸ ਤੋਂ ਇਲਾਵਾ ਸਟੋਰੇਜ ਅਤੇ ਟਰਾਂਸਪੋਰਟੇਸ਼ਨ ਦੀ ਲਾਗਤ ਵੀ ਵਧੀ ਹੈ। ਇਸ ਕਾਰਨ ਇਸ ਸਮੇਂ ਆਲੂਆਂ ਦੀ ਕੀਮਤ ਵਧ ਰਹੀ ਹੈ। ਸਬਜ਼ੀਆਂ ਦੀਆਂ ਉੱਚੀਆਂ ਕੀਮਤਾਂ ਕਾਰਨ ਆਉਣ ਵਾਲੇ ਮਹੀਨਿਆਂ ਵਿਚ ਖੁਰਾਕੀ ਮਹਿੰਗਾਈ ਦਰ ਜ਼ਿਆਦਾ ਰਹਿ ਸਕਦੀ ਹੈ। ਕੁਆਂਟਇਕੋ ਰਿਸਰਚ ਨੇ ਇਕ ਨੋਟ ’ਚ ਲਿਖਿਆ ਹੈ, ‘ਗੁਜਰਾਤ ਅਤੇ ਰਾਜਸਥਾਨ ਵਰਗੇ ਕੁਝ ਇਲਾਕਿਆਂ ’ਚ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਪਿਛਲੇ ਕੁਝ ਹਫਤਿਆਂ ’ਚ ਦੇਸ਼ ਦੇ ਕਈ ਇਲਾਕੇ ਹੀਟ ਵੇਵ ਨਾਲ ਪ੍ਰਭਾਵਿਤ ਹੋਏ ਹਨ। ਇਸ ਕਾਰਨ ਸਬਜ਼ੀਆਂ, ਫਲ, ਦੁੱਧ, ਦਾਲਾਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਧੀਆਂ ਹਨ।

ਹਾਲਾਂਕਿ ਮਈ 2024 ’ਚ ਲੂ ਕਾਰਨ ਕੀਮਤਾਂ ’ਤੇ ਪੈਣ ਵਾਲਾ ਦਬਾਅ ਪਿਛਲੇ ਸਾਲਾਂ ਦੇ ਮੁਕਾਬਲੇ ਔਸਤਨ ਘੱਟ ਹੈ। ਸਾਡਾ ਅਨੁਮਾਨ ਹੈ ਕਿ ਲੂ ਦੀ ਗੰਭੀਰਤਾ ਕਾਰਨ ਖਰਾਬ ਹੋਣ ਵਾਲੀਆਂ ਵਸਤੂਆਂ ਦੀ ਮਹਿੰਗਾਈ ਦਰ ’ਚ 200 ਆਧਾਰ ਅੰਕ ਦਾ ਵਾਧਾ ਹੋ ਸਕਦਾ ਹੈ ਅਤੇ ਆਉਣ ਵਾਲੇ ਮਹੀਨਿਆਂ ’ਚ ਪ੍ਰਚੂਨ ਕੀਮਤਾਂ ਦੇ ਆਧਾਰ ’ਤੇ ਮਹਿੰਗਾਈ ਦਰ 25 ਤੋਂ 30 ਆਧਾਰ ਅੰਕ ਵਧ ਸਕਦੀ ਹੈ। ਅੱਗੇ ਦੱਖਣ ਪੱਛਮੀ ਮਾਨਸੂਨ ਤੈਅ ਕਰੇਗਾ ਕਿ ਆਉਣ ਵਾਲੇ ਮਹੀਨਿਆਂ ’ਚ ਸਬਜ਼ੀਆਂ ਦੀ ਕੀਮਤ ਕਿੰਨੀ ਰਹੇਗੀ।

ਜੇਕਰ ਸ਼ੁਰੂਆਤੀ ਮਾਨਸੂਨ ਚੰਗਾ ਰਹਿੰਦਾ ਹੈ ਤਾਂ ਇਸ ਨਾਲ ਸਪਲਾਈ ਵਧਾਉਣ ’ਚ ਮੱਦਦ ਮਿਲੇਗੀ ਅਤੇ ਕੀਮਤਾਂ ਘੱਟ ਹੋਣਗੀਆਂ ਪਰ ਜੇਕਰ ਲੰਬੇ ਸਮੇਂ ਤੱਕ ਸੋਕੇ ਦੀ ਸਥਿਤੀ ਬਣੀ ਰਹਿੰਦੀ ਹੈ ਤਾਂ ਫਸਲਾਂ ਖਰਾਬ ਹੋਣ ਕਾਰਨ ਸਬਜ਼ੀਆਂ ਦੀ ਕੀਮਤ ਵਧੇਗੀ। ਭਾਰਤ ਦੇ ਮਾਮਲੇ ’ਚ ਇਹ ਬਿਲਕੁਲ ਸਹੀ ਹੈ ਕਿਉਂਕਿ ਤਾਜ਼ੇ ਫਲਾਂ ਅਤੇ ਸਬਜ਼ੀਆਂ ਲਈ ਭੰਡਾਰਨ ਅਤੇ ਆਵਾਜਾਈ ਦਾ ਢਾਂਚਾ ਉਤਪਾਦਨ ਦੇ ਮੁਕਾਬਲੇ ਨਾਕਾਫ਼ੀ ਹੈ। ਡਾ. ਵਿਸ਼ਵਾਸ ਚਿਤਲੇ, ਸੀਨੀਅਰ ਪ੍ਰੋਗਰਾਮ ਲੀਡ, ਕੌਂਸਲ ਆਨ ਐਨਰਜੀ, ਇਨਵਾਇਰਮੈਂਟ ਐਂਡ ਵਾਟਰ (ਸੀ.ਈ.ਈ.ਡਬਲਯੂ.) ਨੇ ਇਕ ਨੋਟ ’ਚ ਸੁਝਾਅ ਦਿੱਤਾ ਹੈ ਕਿ ਲੂ ਨੂੰ ਲੈ ਕੇ ਤਿਆਰੀਆਂ ਕਰਨੀਆਂ ਪੈਣਗੀਆਂ, ਜਿਸ ਨਾਲ ਇਸ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ।

ਆਜ਼ਾਦਪੁਰ ਮੰਡੀ ’ਚ ਸਬਜ਼ੀਆਂ ਦੀਆਂ ਕੀਮਤਾਂ (ਰੁਪਏ ਪ੍ਰਤੀ ਕੁਇੰਟਲ)

ਸਬਜ਼ੀ                 27 ਮਈ       ਮਾਰਚ                   ਮਈ

                          2024         2024                 2023

                                        ਦੇ ਮੁਕਾਬਲੇ           ਦੇ ਮੁਕਾਬਲੇ

                                        ਬਦਲਾਅ             ਬਦਲਾਅ

ਪਿਆਜ਼            1,625           10.6                 57.6

ਟਮਾਟਰ           2,060           -5.5                356.8

ਆਲੂ              1,527            63.1               68.7

ਲੌਕੀ             1,500           -28.6              130.8

ਪਰਵਲ            800              -74.6               -70.9

ਬੈਂਗਣ           1,150             -36.7              19.8

ਟਿੰਡਾ           1,150               -42.5             -17.9

ਕਰੇਲਾ           1,700           -60.0             88.9

ਪਾਲਕ           800              14.3                   -27.3

ਭਿੰਡੀ            2,200            -51.1                 69.2

ਬਦਲਾਅ ਫੀਸਦੀ ’ਚ, ਸਰੋਤ ਐਗਰੀਮਾਰਕੀਟ ਡਾਟ ਜੀ.ਓ.ਵੀ. ਡਾਟ ਇਨ


author

Harinder Kaur

Content Editor

Related News