ਪੰਜਾਬ 'ਚ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਚੰਗੀ ਖ਼ਬਰ, ਛੁੱਟੀਆਂ ਦਰਮਿਆਨ ਜਾਰੀ ਹੋਏ ਇਹ ਹੁਕਮ

Monday, Jun 03, 2024 - 12:52 PM (IST)

ਲੁਧਿਆਣਾ (ਵਿੱਕੀ) : ਪੰਜਾਬ ਦੇ ਸਰਕਾਰੀ ਸਕੂਲਾਂ 'ਚ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪੀ. ਐੱਮ. ਪੋਸ਼ਣ ਸਕੀਮ (ਪਹਿਲੇ ਮਿਡ ਡੇਅ ਮੀਲ ਸਕੀਮ) ਦੇ ਅਧੀਨ ਦਿੱਤੇ ਜਾਣ ਵਾਲੇ ਦੁਪਹਿਰ ਦੇ ਭੋਜਨ ਦੇ ਮੈਨਿਊ 'ਚ ਪੰਜਾਬ ਮਿਡ ਡੇਅ ਮੀਲ ਸੋਸਾਇਟੀ ਵੱਲੋਂ ਬਦਲਾਅ ਕੀਤਾ ਗਿਆ ਹੈ। ਇਸ 'ਚ ਦਾਲ ਮਾਹ ਤੇ ਚਨਾ ਸ਼ਾਮਲ ਕੀਤਾ ਗਿਆ ਹੈ। ਇਕ ਜੁਲਾਈ ਤੋਂ ਵਿਭਾਗ ਨਵਾਂ ਮੈਨਿਊ ਲਾਗੂ ਕਰੇਗਾ ਕਿਉਂਕਿ ਹੁਣ ਫਿਲਹਾਲ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ : ਅੱਗ ਵਰ੍ਹਾਊ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਬਦਲਣ ਵਾਲਾ ਹੈ ਮੌਸਮ, ਪੜ੍ਹੋ ਨਵੀਂ Update
ਮਿਡ ਡੇਅ ਮੀਲ ਮੀਨੂ
ਸੋਮਵਾਰ : ਦਾਲ (ਮੌਸਮੀ ਸਬਜ਼ੀ ਮਿਲਾ ਕੇ ਅਤੇ ਰੋਟੀ)
ਮੰਗਲਵਾਰ : ਰਾਜ ਮਾਹ ਅਤੇ ਚਾਵਲ
ਬੁਧਵਾਰ : ਕਾਲੇ/ਸਫੇਦ ਚਣੇ ਆਲੂ ਮਿਲਾ ਕੇ ਅਤੇ ਪੂਰੀ/ਰੋਟੀ
ਵੀਰਵਾਰ : ਕੜ੍ਹੀ ਆਲੂ ਅਤੇ ਪਿਆਜ਼ ਦੇ ਪਕੌੜੇਆਂ ਸਮੇਤ ਅਤੇ ਚਾਵਲ।
ਸ਼ੁੱਕਰਵਾਰ : ਮੌਸਮੀ ਸਬਜ਼ੀ ਅਤੇ ਰੋਟੀ।

ਇਹ ਵੀ ਪੜ੍ਹੋ : ਪੰਜਾਬ ਦੇ ਇਕ ਹੋਰ ਮੰਤਰੀ ਦਾ ਹੋਣ ਜਾ ਰਿਹਾ ਵਿਆਹ, ਇਸ ਤਾਰੀਖ਼ ਨੂੰ ਲੈਣਗੇ ਲਾਵਾਂ (ਵੀਡੀਓ)
ਸ਼ਨੀਵਾਰ : ਦਾਲ ਮਾਹ, ਚਣੇ ਅਤੇ ਚੌਲ, ਮੌਸਮੀ ਫਲ
ਹਫ਼ਤੇ ਵਿਚ ਇਕ ਦਿਨ ਵਿਦਿਆਰਥੀਆਂ ਨੂੰ ਸਵੀਟ ਡਿਸ਼ ਦੇ ਰੂਪ ਵਿਚ ਖੀਰ ਵੀ ਦਿੱਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News