ਜੰਗ ਜਾਰੀ ਰਹਿਣ ’ਤੇ ਯੂਕ੍ਰੇਨ ਦੀ ਮਦਦ ਲਈ ਪੱਛਮੀ ਦੇਸ਼ਾਂ ਦਾ ਸੰਕਲਪ ਹੋਵੇਗਾ ਕਮਜ਼ੋਰ : ਅਧਿਕਾਰੀ
Friday, Jun 10, 2022 - 06:51 PM (IST)
ਕੀਵ-ਯੂਕ੍ਰੇਨ 'ਤੇ ਰੂਸ ਦੇ ਹਮਲੇ ਨੂੰ ਤਿੰਨ ਮਹੀਨੇ ਤੋਂ ਜ਼ਿਆਦਾ ਸਮਾਂ ਹੋਣ ਦਰਮਿਆਨ ਕੀਵ 'ਚ ਅਧਿਕਾਰੀਆਂ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਜੰਗ ਜਾਰੀ ਰਹਿਣ ਨਾਲ ਪੱਛਮੀ ਦੇਸ਼ਾਂ ਦਾ ਯੂਕ੍ਰੇਨ ਦੀ ਮਦਦ ਲਈ ਲਿਆ ਗਿਆ ਸੰਕਲਪ ਕਮਜ਼ੋਰ ਹੋ ਸਕਦਾ ਹੈ। ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਹੁਣ ਤੱਕ ਯੂਕ੍ਰੇਨ ਨੂੰ ਅਰਬਾਂ ਡਾਲਰ ਦੇ ਹਥਿਆਰ ਦਿੱਤੇ ਹਨ।
ਇਹ ਵੀ ਪੜ੍ਹੋ : ਯੂਕ੍ਰੇਨ ਦੀ ਹਵਾਈ ਫੌਜ ਨੇ ਰੂਸੀ ਟਿਕਾਣਿਆਂ ’ਤੇ ਕੀਤੇ 1,100 ਤੋਂ ਜ਼ਿਆਦਾ ਹਵਾਈ ਹਮਲੇ
ਉਥੇ, ਜੰਗ ਕਾਰਨ ਯੂਕ੍ਰੇਨ ਛੱਡ ਕੇ ਯੂਰਪ ਦੇ ਵੱਖ-ਵੱਖ ਦੇਸ਼ਾਂ 'ਚ ਲੱਖਾਂ ਲੋਕਾਂ ਨੇ ਸ਼ਰਨ ਲਈ ਹੈ। ਵੱਖ-ਵੱਖ ਦੇਸ਼ਾਂ ਨੇ ਏਕਤਾ ਦਿਖਾਉਂਦੇ ਹੋਏ ਰੂਸ ਅਤੇ ਇਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਰੁੱਧ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹਨ। ਮਾਹਿਰਾਂ ਨੇ ਖ਼ਦਸ਼ਾ ਜਤਾਇਆ ਹੈ ਕਿ 24 ਫਰਵਰੀ ਨੂੰ ਰੂਸ ਦੇ ਹਮਲੇ ਤੋਂ ਬਾਅਦ ਸ਼ੁਰੂ ਹੋਈ ਜੰਗ ਜਿਨ੍ਹਾਂ ਅਗੇ ਵਧੇਗੀ, ਰੂਸ ਇਸ ਦਾ ਫਾਇਦਾ ਚੁੱਕ ਕੇ ਯੂਕ੍ਰੇਨ 'ਤੇ ਸਮਝੌਤੇ ਲਈ ਦਬਾਅ ਬਣਾ ਸਕਦਾ ਹੈ।
ਇਹ ਵੀ ਪੜ੍ਹੋ : Motorola ਨੇ 5G ਪ੍ਰੋਸੈਸਰ ਨਾਲ ਲਾਂਚ ਕੀਤਾ ਇਹ ਸਮਾਰਟਫੋਨ, ਜਾਣੋ ਸਪੈਸੀਫਿਕੇਸ਼ਨਸ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ