ਪੱਛਮੀ ਜਰਮਨੀ ਦੇ ਹਵਾਈ ਅੱਡਿਆਂ ''ਤੇ ਅੱਤਵਾਦੀ ਹਮਲੇ ਦਾ ਖਦਸ਼ਾ
Friday, Dec 21, 2018 - 10:27 AM (IST)

ਬਰਲਿਨ (ਭਾਸ਼ਾ)— ਪੱਛਮੀ ਜਰਮਨੀ ਵਿਚ ਅੱਤਵਾਦੀ ਹਮਲਿਆਂ ਦੀ ਧਮਕੀ ਦੇ ਮੱਦੇਨਜ਼ਰ ਕਈ ਹਵਾਈ ਅੱਡਿਆਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਕਈ ਅਸਪੱਸ਼ਟ ਮੀਡੀਆ ਰਿਪੋਰਟਾਂ ਵਿਚ ਅੱਤਵਾਦੀ ਹਮਲੇ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਸੀ। ਫੈਡਰਲ ਪੁਲਸ ਦੀ ਬੁਲਾਰਨ ਮੁਤਾਬਕ ਭਾਰੀ ਹਥਿਆਰਾਂ ਨਾਲ ਲੈਸ ਪੁਲਸ ਕਰਮਚਾਰੀਆਂ ਨੇ ਵੀਰਵਾਰ ਨੂੰ ਕਈ ਹਵਾਈ ਅੱਡਿਆਂ 'ਤੇ ਗਸ਼ਤ ਕੀਤੀ। ਬੁਲਾਰਨ ਨੇ ਕਿਹਾ ਕਿ ਅਗਲੇ ਆਦੇਸ਼ ਤੱਕ ਇਨ੍ਹਾਂ ਥਾਵਾਂ 'ਤੇ ਪੁਲਸ ਤਾਇਨਾਤ ਰਹੇਗੀ। ਇਕ ਹਵਾਈ ਅੱਡੇ ਦੀ ਬੁਲਾਰਨ ਨੇ ਕਿਹਾ ਕਿ ਇਸ ਨਾਲ ਉਡਾਣਾਂ 'ਤੇ ਕੋਈ ਅਸਰ ਨਹੀਂ ਪਿਆ ਹੈ। ਜਰਮਨ ਦੀਆਂ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਇਹ ਸੁਰੱਖਿਆ ਕਥਿਤ ਰੂਪ ਨਾਲ ਹਮਲੇ ਦੀ ਯੋਜਨਾ ਵਿਚ ਸ਼ਾਮਲ 4 ਲੋਕਾਂ ਨੂੰ ਦੇਖੇ ਜਾਣ ਦੇ ਬਾਅਦ ਵਧਾਈ ਗਈ ਹੈ। ਭਾਵੇਂਕਿ ਪੁਲਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ।