ਚੀਨ ''ਚ ਮਜ਼ਦੂਰਾਂ ''ਤੇ ਜ਼ੁਲਮ, ਚੰਗਾ ਕੰਮ ਨਾ ਕਰਨ ''ਤੇ ਪਿਲਾ ਰਹੇ ਹਨ ਪਿਸ਼ਾਬ

11/09/2018 2:49:18 AM

ਬੀਜਿੰਗ — ਚੀਨ 'ਚ ਲੋਕਾਂ ਨਾਲ ਅਣਮਨੁੱਖੀ ਵਿਵਹਾਰ ਦੀਆਂ ਇਕ ਤੋਂ ਬਾਅਦ ਇਕ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ ਜਦੋਂ ਇਕ ਹੋਮ ਰੈਨੂਵੇਸ਼ਨ ਕੰਪਨੀ ਨੇ ਕੰਮ ਪੂਰਾ ਨਾ ਕਰਨ 'ਤੇ ਆਪਣੇ ਕਰਮਚਾਰੀਆਂ ਨੂੰ ਪੇਸ਼ਾਬ ਪੀਣ ਅਤੇ ਕੋਕ੍ਰੋਚ ਖਾਣ ਤੱਕ ਲਈ ਮਜ਼ਬੂਰ ਕੀਤਾ ਅਤੇ ਉਨ੍ਹਾਂ ਦੀ ਬੈਲਟ ਨਾਲ ਕੁੱਟਮਾਰ ਕੀਤੀ ਗਈ।
ਚੀਨ ਦੀ ਸਟੇਟ ਮੀਡੀਆ ਨੇ ਚੀਨ ਦੀ ਸ਼ੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਵੀਡੀਓ ਅਤੇ ਤਸਵੀਰ ਦੇ ਹਵਾਲੇ ਤੋਂ ਦੱਸਿਆ ਹੈ ਕਿ ਦੂਜੇ ਕਾਮਿਆਂ ਦੇ ਸਿਰ ਦੇ ਵਾਲ ਲਹਾ ਦਿੱਤੇ ਗਏ। ਉਨ੍ਹਾਂ ਨੂੰ ਟਾਇਲਟ ਬਾਓਲ 'ਚੋਂ ਪਾਣੀ-ਪੀਣ ਨੂੰ ਮਜ਼ਬੂਰ ਕੀਤਾ ਗਿਆ ਅਤੇ ਤਨਖਾਹ ਵੀ ਨਹੀਂ ਦਿੱਤੀ ਗਈ। ਸਜ਼ਾ ਦੇ ਤੌਰ 'ਤੇ ਇਹ ਅਣਮਨੁੱਖੀ ਵਿਵਹਾਰ ਦੂਜੇ ਸਟਾਫ ਦੇ ਸਾਹਮਣੇ ਜਨਤਕ ਤੌਰ 'ਤੇ ਕੀਤਾ ਗਿਆ।
ਚੀਨ ਦੇ ਦੱਖਣੀ-ਪੱਛਮੀ ਸੂਬੇ ਗਾਇਜੋ 'ਚ ਸਥਿਤ ਕੰਪਨੀ ਦੀ ਨੌਕਰੀ ਛੱਡਣ ਤੋਂ ਬਾਅਦ ਕਾਮਿਆਂ ਨੇ ਇਨ੍ਹਾਂ ਘਟਨਾਵਾਂ ਦੀ ਜਾਣਕਾਰੀ ਦਿੱਤੀ ਹੈ। ਗਲਤੀ ਨਾਲ ਫਾਰਮਲ ਕੱਪੜੇ ਜਾਂ ਬੂਟ ਪਾਏ ਬਿਨਾਂ ਦਫਤਰ ਆਉਣ ਵਾਲਿਆਂ 'ਤੇ 50 ਯੂਆਨ ਫਾਈਨ ਵੀ ਲਾਇਆ ਗਿਆ। ਸਟੇਟ ਮੀਡੀਆ ਦਾ ਕਹਿਣਾ ਹੈ ਕਿ ਇਨ੍ਹਾਂ ਸਜ਼ਾਵਾਂ ਤੋਂ ਬਾਅਦ ਵੀ ਜ਼ਿਆਦਾਤਰ ਸਟਾਫ ਨੇ ਨੌਕਰੀ ਨਹੀਂ ਛੱਡੀ। ਇਕ ਲੋਕਲ ਪਬਲਿਕ ਸਕਿਊਰਿਟੀ ਬਿਊਰੋ ਨੇ ਸ਼ੋਸ਼ਲ ਮੀਡੀਆ ਪੋਸਟ ਮੁਤਾਬਕ ਕੰਪਨੀ ਦੇ 3 ਮੈਨੇਜਰਾਂ ਨੂੰ ਇਸ ਅਣਮਨੁੱਖੀ ਵਿਵਹਾਰ ਲਈ 5-10 ਦਿਨਾਂ ਦੀ ਜੇਲ ਹੋਈ ਹੈ। ਐਕਟੀਵਿਸਟ ਚੀਨ 'ਚ ਲੇਬਰ ਕੰਡੀਸ਼ਨ ਦੇ ਖਰਾਬ ਹੋਣ ਦਾ ਦਾਅਵਾ ਕਰਦੇ ਰਹਿੰਦੇ ਹਨ।


Related News