ਚੀਨ ਨਾਲ ਮੁਕਾਬਲਾ ਚਾਹੁੰਦੇ ਹਾਂ, ਸੰਘਰਸ਼ ਨਹੀਂ : ਬਾਈਡੇਨ
Thursday, Nov 10, 2022 - 12:40 PM (IST)
ਵਾਸ਼ਿੰਗਟਨ (ਭਾਸ਼ਾ)– ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਕਿ ਉਹ ਚੀਨ ਨਾਲ ਮੁਕਾਬਲਾ ਚਾਹੁੰਦੇ ਹਨ, ਸੰਘਰਸ਼ ਨਹੀਂ। ਇਸ ਮਹੀਨੇ ਦੇ ਅਖੀਰ ’ਚ ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ ’ਚ ਜੀ-20 ਸ਼ਿਖਰ ਸੰਮੇਲਨ ਤੋਂ ਇਲਾਵਾ ਬਾਈਡੇਨ ਦੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ।
ਬਾਈਡੇਨ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਬੈਠਕ ’ਚ ਰਾਸ਼ਟਰੀ ਹਿੱਤਾਂ ਤੇ ‘ਰੈੱਡ ਲਾਈਨ’ ’ਤੇ ਚਰਚਾ ਹੋਣ ਦੀ ਉਮੀਦ ਹੈ। ਅਮਰੀਕੀ ਰਾਸ਼ਟਰਪਤੀ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ, ‘‘ਮੈਂ ਉਨ੍ਹਾਂ ਨਾਲ ਕਈ ਵਾਰ ਮੁਲਾਕਾਤ ਕੀਤੀ ਹੈ ਤੇ ਕਿਹਾ ਹੈ ਕਿ ਮੈਂ ਮੁਕਾਬਲਾ ਚਾਹੁੰਦਾ ਹਾਂ, ਨਾ ਕਿ ਸੰਘਰਸ਼। ਇਸ ਲਈ ਗੱਲਬਾਤ ਦੌਰਾਨ ਮੈਂ ਇਸ ’ਤੇ ਚਰਚਾ ਕਰਨਾ ਚਾਹਾਂਗਾ ਕਿ ਸਾਡੀ ‘ਰੈੱਡ ਲਾਈਨ’ ਕੀ ਹੈ। ਇਸ ਗੱਲ ਨੂੰ ਸਮਝਣਗੇ ਕਿ ਉਹ ਚੀਨ ਦੇ ਰਾਸ਼ਟਰੀ ਹਿੱਤ ਲਈ ਕਿਸ ਨੂੰ ਮਹੱਤਵਪੂਰਨ ਮੰਨਦੇ ਹਨ। ਮੇਰੀ ਅਮਰੀਕਾ ਦੇ ਮਹੱਤਵਪੂਰਨ ਹਿੱਤਾਂ ਬਾਰੇ ਕੀ ਰਾਏ ਹੈ। ਨਾਲ ਹੀ ਇਹ ਯਕੀਨੀ ਕਰਾਂਗੇ ਕਿ ਉਨ੍ਹਾਂ (ਹਿੱਤਾਂ) ਦਾ ਇਕ-ਦੂਜੇ ਨਾਲ ਕੋਈ ਟਕਰਾਅ ਨਾ ਹੋਵੇ।’’
ਇਹ ਖ਼ਬਰ ਵੀ ਪੜ੍ਹੋ : ਹੌਂਸਲੇ ਨੂੰ ਸਲਾਮ : ਧੀ ਲਈ ਪੈਰਾਂ ਨਾਲ ਬਣਾਉਂਦੀ ਹੈ ਖਾਣਾ ਇਹ ਮਾਂ, ਇੰਝ ਸਾਂਭਦੀ ਹੈ ਘਰ (ਤਸਵੀਰਾਂ)
ਬਾਈਡੇਨ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਅਸੀਂ ਨਿਰਪੱਖ ਵਪਾਰ ਤੇ ਖੇਤਰ ਦੇ ਹੋਰ ਦੇਸ਼ਾਂ ਨਾਲ ਸਬੰਧਾਂ ਸਮੇਤ ਕਈ ਮੁੱਦਿਆਂ ’ਤੇ ਗੱਲਬਾਤ ਕਰਨਗੇ।’’
ਬਾਈਡੇਨ ਨੇ ਇਕ ਹੋਰ ਸਵਾਲ ਦੇ ਜਵਾਬ ’ਚ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਚੀਨ, ਰੂਸ ਜਾਂ ਉਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦਾ ਬਹੁਤ ਜ਼ਿਆਦਾ ਸਨਮਾਨ ਕਰਦਾ ਹੈ। ਉਨ੍ਹਾਂ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਉਹ ਇਕ-ਦੂਜੇ ਨੂੰ ਇਕ ਵਿਸ਼ੇਸ਼ ਗਠਜੋੜ ਦੇ ਤੌਰ ’ਤੇ ਦੇਖ ਰਹੇ ਹਨ। ਸੱਚ ਤਾਂ ਇਹ ਹੈ ਕਿ ਉਹ ਥੋੜ੍ਹੀ ਦੂਰੀ ਬਣਾ ਕੇ ਰੱਖ ਰਹੇ ਹਨ। ਮੈਨੂੰ ਲੱਗਦਾ ਹੈ ਕਿ ਅਜੇ ਇਹ ਦੇਖਣਾ ਬਾਕੀ ਹੈ ਕਿ ਸ਼ੀ ਜਿਨਪਿੰਗ ਕੀ ਫ਼ੈਸਲਾ ਕਰਦੇ ਹਨ, ਕੀ ਉਹ ਆਪਣੇ ਸ਼ੁਰੂਆਤੀ ਫ਼ੈਸਲਾ ਦਾ ਸਮਰਥਨ ਕਰਦੇ ਹਨ ਜਾਂ ਉਹ ਚਾਹੁੰਦੇ ਹਨ ਕਿ ਵਿਸ਼ਵ ’ਚ ਚੀਨ ਦੀ ਫੌਜ ਸਭ ਤੋਂ ਵਿਸ਼ਾਲ ਤੇ ਅਰਥਵਿਵਸਥਾ ਸਭ ਤੋਂ ਮਜ਼ਬੂਤ ਹੋਵੇ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।