ਅਸੀਂ ਪੁਤਿਨ ਨੂੰ ਇਹ ਜੰਗ ਨਹੀਂ ਜਿੱਤਣ ਦੇ ਸਕਦੇ : ਜਰਮਨ ਚਾਂਸਲਰ

05/26/2022 8:43:23 PM

ਦਾਵੋਸ-ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਨੇ ਵੀਰਵਾਰ ਨੂੰ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕ੍ਰੇਨ 'ਚ ਜੰਗ ਜਿੱਤਣ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੇ ਰੂਸੀ ਈਂਧਨ 'ਤੇ ਕਿਸੇ ਵੀ ਤਰ੍ਹਾਂ ਦੀ ਨਿਰਭਰਤਾ ਨੂੰ ਖਤਮ ਕਰਨ ਦੀ ਵੀ ਮੰਗ ਕੀਤੀ। ਸਵਿਟਜ਼ਰਲੈਂਡ ਦੇ ਦਾਵੋਸ ਸ਼ਹਿਰ 'ਚ ਵਿਸ਼ਵ ਆਰਥਿਕ ਮੰਚ (ਡਬਲਯੂ.ਈ.ਐੱਫ.) ਦੀ ਸਾਲਾਨਾ ਬੈਠਕ 2022 ਦੇ ਅੰਤਿਮ ਦਿਨ ਆਪਣੇ ਵਿਸ਼ੇਸ਼ ਸੰਬੋਧਨ 'ਚ ਸੋਲਜ਼ ਨੇ ਕਿਹਾ ਕਿ ਨਾ ਸਿਰਫ਼ ਯੂਕ੍ਰੇਨ ਦੀ ਸਾਖ ਦਾਅ 'ਤੇ ਹੈ ਸਗੋਂ ਇਕ ਅਜਿਹੀ ਪ੍ਰਣਾਲੀ ਜੋ ਕਾਨੂੰਨ ਦੇ ਅਧੀਨ ਹੈ, ਹਿੰਸਾ 'ਤੇ ਪਾਬੰਦੀ ਲਾਉਂਦੀ ਹੈ ਅਤੇ ਸੁਤੰਤਰਤਾ, ਸੁਰੱਖਿਆ ਅਤੇ ਖੁਸ਼ਹਾਲ ਦੀ ਗਾਰੰਟੀ ਦਿੰਦੀ ਹੈ, ਉਹ ਵੀ ਦਾਅ 'ਤੇ ਹੈ।

ਇਹ ਵੀ ਪੜ੍ਹੋ : ਸਰਕਾਰ ਵੱਲੋਂ ਜੂਨ ਮਹੀਨੇ ਤੱਕ 5,000 ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਉਣ ਦਾ ਟੀਚਾ : ਕੁਲਦੀਪ ਧਾਲੀਵਾਲ

ਉਨ੍ਹਾਂ ਕਿਹਾ ਕਿ ਇਸ ਬਹੁਧਰੁਵੀ ਦੁਨੀਆ 'ਚ ਵਧਦੇ ਪ੍ਰਭਾਵ ਵਾਲੇ ਦੇਸ਼ ਬਹੁਤ ਜ਼ਿਆਦਾ ਰਾਜਨੀਤਿਕ ਹਿੱਸੇਦਾਰੀ ਦੀ ਮੰਗ ਕਰ ਰਹੇ ਹਨ। ਇਹ ਕੋਈ ਖਤਰਾ ਨਹੀਂ ਹੈ। ਅਸੀਂ ਸਹਿਯੋਗ ਦੇ ਨਵੇਂ ਰਸਤੇ ਖੋਲ੍ਹਾਂਗੇ। ਯੂਕ੍ਰੇਨ ਵਿਰੁੱਧ ਰੂਸ ਦੇ ਹਮਲੇ ਦਾ ਵਿਰੋਧ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਡਾ ਟੀਚਾ ਸਪੱਸ਼ਟ ਹੈ-ਅਸੀਂ ਪੁਤਿਨ ਨੂੰ ਇਹ ਜੰਗ ਜਿੱਤਣ ਨਹੀਂ ਦੇ ਸਕਦੇ ਹਾਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲ ਤਬਦੀਲੀ, ਨਵੀਨੀਕਰਨ ਅਤੇ ਮੁੜਨਿਰਮਾਣ ਦੇ ਹੋਣਗੇ ਅਤੇ ਉਹ ਯੂਰਪ ਦੇ ਬਿਹਤਰ ਭਵਿੱਖ ਦੀ ਉਮੀਦ ਕਰ ਰਹੇ ਹਨ। 

ਇਹ ਵੀ ਪੜ੍ਹੋ :ਚੀਨ ਦੇ ਫੌਜੀ ਅਭਿਆਸ ਤੋਂ ਬਾਅਦ ਜਾਪਾਨ ਤੇ ਅਮਰੀਕਾ ਨੇ ਉਡਾਣ ਲੜਾਕੂ ਜਹਾਜ਼

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News