ਵੇਵ-ਸਰਫਿੰਗ ਦੌਰਾਨ ਹਾਦਸਾ, ਜ਼ਖਮੀ ਹੋਏ ਬ੍ਰਿਟਿਸ਼ ਸਰਫਰ ਕਾਟਨ

Friday, Nov 10, 2017 - 09:53 AM (IST)

ਲੰਡਨ,(ਬਿਊਰੋ)— ਬ੍ਰਿਟੇਨ ਦੇ ਇਕ ਸਰਫਰ ਦੀ ਪੁਰਤਗਾਲ ਦੇ ਸਮੁੰਦਰ ਤੱਟ ਉੱਤੇ ਸਰਫਿੰਗ ਦੌਰਾਨ ਪਿੱਠ ਦੀ ਹੱਡੀ ਟੁੱਟ ਗਈ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਰਤਗਾਲ ਦੇ ਨੈਜਾਰੇ ਵਿਚ ਐਂਡਰਿਊ ਕਾਤਰ ਸਰਫਿੰਗ ਕਰ ਰਹੇ ਸਨ। ਅਚਾਨਕ 50 ਫੁੱਟ ਉੱਚੀਆਂ ਲਹਿਰਾਂ ਵਿਚ ਉਹ ਘਿਰ ਗਏ ਅਤੇ ਹਾਦਸੇ ਵਿਚ ਉਸ ਦੀ ਪਿੱਠ ਦੀ ਹੱਡੀ ਟੁੱਟ ਗਈ। ਕਾਟਨ ਬਰੋਂਟਨ ਦੇ ਰਹਿਣ ਵਾਲੇ ਹੈ ਅਤੇ ਉਨ੍ਹਾਂ ਦੇ ਨਾਮ ਵੇਵ-ਸਰਫਿੰਗ ਦਾ ਵਿਸ਼ਵ ਰਿਕਾਰਡ ਦਰਜ਼ ਹੈ। ਇਕ ਰਿਪੋਰਟ ਮੁਤਾਬਕ, ਕਾਟਨ ਜਦੋਂ ਪੁਰਤਗਾਲ ਦੇ ਸਮੁੰਦਰ ਤੱਟ ਕੋਲ ਵੇਵ-ਸਰਫਿੰਗ ਕਰ ਰਹੇ ਸਨ, ਤੱਦ ਉਨ੍ਹਾਂ ਨਾਲ ਇਹ ਹਾਦਸਾ ਹੋਇਆ। ਖੁੱਦ ਨੂੰ ਬਚਾਉਣ ਲਈ ਉਹ ਆਪਣੇ ਸਰਫਿੰਗ ਬੋਰਡ ਤੋਂ ਕੁੱਦ ਗਏ। ਬਾਅਦ ਵਿਚ ਉਨ੍ਹਾਂ ਨੂੰ ਬਚਾਇਆ ਗਿਆ ਅਤੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਕਾਟਨ ਨੇ ਕਿਹਾ, ਮੈਂ ਬੋਰਡ ਤੋਂ ਕੁੱਦ ਗਿਆ। ਮੈਂ ਘੱਟ ਹੀ ਅਜਿਹਾ ਕਰਦਾ ਹਾਂ। ਮੈਂ ਤੁਰੰਤ ਇਜੈਕਟ ਬਟਨ ਦਬਾਇਆ ਅਤੇ ਸੋਚਿਆ ਕਿ ਕੁਝ ਵੀ ਹੋਵੇ ਪਰ ਇੱਥੋਂ ਨਿਕਲ ਕੇ ਭੱਜਾ। ਇਸ ਤੋਂ ਬਾਅਦ ਇਹ ਸਭ ਹੋਇਆ ਅਤੇ ਮੈਂ ਹਸਪਤਾਲ 'ਚ ਹਾਂ।


Related News