ਲਾਈਵ ਖਬਰਾਂ ਪੜ੍ਹ ਰਹੇ ਪੱਤਰਕਾਰ ਨਾਲ ਵਾਪਰ ਗਿਆ ਭਾਣਾ, ਕੈਮਰੇ 'ਚ ਹੋਇਆ ਕੈਦ
Friday, Aug 04, 2017 - 09:43 AM (IST)
ਰੂਸ— ਬੁੱਧਵਾਰ ਨੂੰ ਪੈਰਟੂਪਰਸ ਡੇਅ ਸੈਲੀਬ੍ਰੇਸ਼ਨ ਦੀ ਰਿਪੋਟਿੰਗ ਕਰ ਰਹੇ ਇਕ ਪੱਤਰਕਾਰ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ ਜਦ ਇਕ ਨਸ਼ੇੜੀ ਵਿਅਕਤੀ ਨੇ ਉਸ ਦੇ ਘਸੁੰਨ ਮਾਰ ਦਿੱਤਾ। ਘਟਨਾ ਰੂਸ ਦੀ ਹੈ, ਜਦ ਮਾਸਕੋ 'ਚ ਖੜ੍ਹਾ ਇਹ ਰਿਪੋਰਟਰ ਲਾਈਵ ਸੀ ਅਤੇ ਖਬਰਾਂ ਦੱਸ ਹੀ ਰਿਹਾ ਸੀ। ਇਸੇ ਦੌਰਾਨ ਇਕ ਨਸ਼ੇੜੀ ਆਇਆ ਅਤੇ ਗਾਲਾਂ ਕੱਢਣ ਲੱਗ ਗਿਆ।

ਇਹ ਪੱਤਰਕਾਰ ਰੂਸ ਦੀ ਨਿਊਜ਼ ਏਜੰਸੀ ਐੱਨ.ਟੀ.ਵੀ 'ਚ ਖਬਰਾਂ ਪੜ੍ਹ ਰਿਹਾ ਸੀ। ਇਹ ਦੋਸ਼ੀ ਵਾਰ-ਵਾਰ ਦੋਹਰਾ ਰਿਹਾ ਸੀ,''ਅਸੀਂ ਯੁਕਰੇਨ ਲੈ ਕੇ ਰਹਾਂਗੇ।'' ਇਸ 'ਤੇ ਜਦ ਰਿਪੋਰਟਰ ਸ਼ਾਂਤ ਰਿਹਾ ਤਾਂ ਉਸ ਨੇ ਮੁੱਕਾ ਮਾਰ ਦਿੱਤਾ। ਫਿਰ ਕਹਿਣ ਲੱਗਾ,'' ਤੂੰ ਕੌਣ ਹੁੰਦਾ ਹੈ ਮੇਰੇ ਨਾਲ ਗੱਲ ਕਰਨ ਵਾਲਾ। ਜੇ ਤੂੰ ਮੇਰੇ ਨਾਲ ਗੱਲ ਕਰੇਂਗਾ ਤਾਂ ਮੈਂ ਤੈਨੂੰ ਬੁਰੀ ਤਰ੍ਹਾਂ ਨਾਲ ਕੁੱਟਾਂਗਾ।'' ਇਸ ਵਿਅਕਤੀ ਦੀ ਟੀ-ਸ਼ਰਟ 'ਤੇ ਓ. ਪੀ. ਐੱਲ. ਓ. ਟੀ. ਲਿਖਿਆ ਸੀ ਜੋ ਕਿ ਅੱਤਵਾਦੀ ਸੰਗਠਨ ਦਾ ਨਾਂ ਹੈ।

ਇਸ ਸੰਗਠਨ ਨੇ ਪੂਰਬੀ ਯੁਕਰੇਨ ਦੀ ਇਕ ਪ੍ਰਸ਼ਾਸਨਿਕ ਇਮਾਰਤ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਨਸ਼ੇੜੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਇਸ ਘਟਨਾ ਦੌਰਾਨ ਨਿਊਜ਼ਰੂਮ 'ਚ ਬੈਠੀ ਐਂਕਰ ਵੀ ਇਸ ਕਾਰਨ ਘਬਰਾ ਗਈ।
