ਵਾਰਿਸ ਭਰਾਵਾਂ ਦਾ ਲੈਸਟਰ ''ਚ ਵਿਸ਼ੇਸ਼ ਸਨਮਾਨ

Thursday, Jun 22, 2017 - 04:37 AM (IST)

ਲੰਡਨ (ਰਾਜਵੀਰ ਸਮਰਾ)— ਪਲਾਜ਼ਮਾ ਰਿਕਾਰਡਜ਼ ਦੀ ਦੇਖ-ਰੇਖ ਹੇਠ ਯੂ.ਕੇ ਦੇ ਵੱਖ-ਵੱਖ ਸ਼ਹਿਰਾਂ 'ਚ ਹੋ ਰਹੇ ਵਾਰਿਸ ਭਰਾਵਾਂ ਦੇ ਪੰਜਾਬੀ ਵਿਰਸਾ 2017 ਦੇ ਸਬੰਧ 'ਚ ਇੰਗਲੈਂਡ ਪੁੱਜੇ ਵਾਰਿਸ ਭਰਾਵਾਂ ਤੇ ਪਲਾਜ਼ਮਾ ਰਿਕਾਰਡਜ਼ ਦੇ ਐਮ. ਡੀ. ਦੀਪਕ ਬਾਲੀ ਦਾ ਅੱਜ ਲੈਸਟਰ ਦੇ ਜੀ ਐਨ. ਜੀ. ਫੁੱਟਬਾਲ ਕਲੱਬ ਦੀਆਂ ਗਰਾਓੂਡਾਂ 'ਚ ਪੁੱਜਣ 'ਤੇ ਕਲੱਬ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਜੀ ਐਨ. ਜੀ. ਫੁੱਟਬਾਲ ਕਲੱਬ ਦੇ ਕੋਆਰਡੀਨੇਟਰ ਕੁਲਵਿੰਦਰ ਸਿੰਘ ਜੌਹਲ ਅਤੇ ਕਲੱਬ ਦੇ ਪ੍ਰਧਾਨ ਡਾ: ਚਰਨਪ੍ਰੀਤ ਸਿੰਘ ਨੇ ਗਾਇਕ ਮਨਮੋਹਣ ਵਾਰਿਸ, ਕਮਲ ਹੀਰ ਅਤੇ ਸੰਗਤਾਰ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਦੀ ਸਾਫ਼-ਸੁਥਰੀ ਅਤੇ ਸਮਾਜ ਨੂੰ ਸਹੀ ਸੇਧ ਦੇਣ ਵਾਲੀ ਗਾਇਕੀ ਦੀ ਪ੍ਰਸੰਸਾ ਕੀਤੀ। ਇਸ ਮੌਕੇ ਡਾ: ਚਰਨਪ੍ਰੀਤ ਸਿੰਘ, ਕੁਲਵਿੰਦਰ ਸਿੰਘ ਜੌਹਲ, ਸੁਖਵਿੰਦਰ ਸਿੰਘ ਢੇਸੀ ਤੇ ਹੋਰ ਕਲੱਬ ਪ੍ਰਬੰਧਕਾਂ ਵੱਲੋਂ ਗਾਇਕ ਮਨਮੋਹਣ ਵਾਰਿਸ, ਕਮਲ ਹੀਰ, ਸੰਗਤਾਰ, ਦੀਪਕ ਬਾਲੀ, ਪ੍ਰਮੋਟਰ ਟੋਨੀ ਬੈਂਸ ਅਤੇ ਅਮਰਜੀਤ ਧਾਮੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਇਸ ਮੌਕੇ ਵਾਰਿਸ ਭਰਾਵਾਂ ਵੱਲੋਂ ਜੀ ਐਨ. ਜੀ. ਫੁੱਟਬਾਲ ਦੀ ਲੋਗੋ ਵਾਲੀ ਟੀ. ਸ਼ਰਟ ਵੀ ਜਾਰੀ ਕੀਤੀ ਗਈ।


Related News