ਹਮਾਸ-ਇਜ਼ਰਾਈਲ ਦੀ ਜੰਗ ਕਾਰਨ ਵਧੀਆਂ ਤੇਲ ਦੀਆਂ ਕੀਮਤਾਂ, ਚਿੰਤਾ ''ਚ ਦੁਨੀਆ ਭਰ ਦੇ ਬਾਜ਼ਾਰ
Tuesday, Oct 10, 2023 - 05:35 PM (IST)
ਬਿਜ਼ਨੈੱਸ ਡੈਸਕ - ਪੱਛਮੀ ਏਸ਼ੀਆ ਵਿੱਚ ਇਜ਼ਰਾਈਲ ਸੰਘਰਸ਼ ਦੇ ਵਿਚਕਾਰ ਭਾਰਤੀ ਉਦਯੋਗ ਨੇ ਚੁਣੌਤੀਆਂ ਦਾ ਸਾਹਮਣਾ ਕਰਨ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਈਂਧਨ ਦੀਆਂ ਕੀਮਤਾਂ ਵਧਣ ਨਾਲ ਸਾਰੀਆਂ ਕੰਪਨੀਆਂ ਦੀ ਲਾਗਤ ਵਧਣ ਦੀ ਸੰਭਾਵਨਾ ਲੱਗ ਰਹੀ ਹੈ, ਜਿਸ ਨਾਲ ਮਹਿੰਗਾਈ ਵੀ ਵਧ ਸਕਦੀ ਹੈ। ਇਜ਼ਰਾਈਲ 'ਤੇ ਹਮਾਸ ਦੇ ਹਮਲੇ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਧ ਗਈਆਂ, ਜਿਸ ਕਾਰਨ ਦੁਨੀਆ ਭਰ ਦੇ ਬਾਜ਼ਾਰਾਂ 'ਚ ਉਦਾਸੀ ਫੈਲੀ ਹੋਈ ਹੈ।
ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ
ਅਡਾਨੀ ਪੋਰਟਸ ਅਤੇ ਸਨ ਫਾਰਮਾਸਿਊਟੀਕਲਜ਼ ਵਰਗੀਆਂ ਕੁਝ ਕੰਪਨੀਆਂ ਨੂੰ ਛੱਡ ਕੇ ਜ਼ਿਆਦਾਤਰ ਭਾਰਤੀ ਕੰਪਨੀਆਂ ਦੇ ਇਜ਼ਰਾਈਲ ਨਾਲ ਸਿੱਧੇ ਸਬੰਧ ਨਹੀਂ ਹਨ। ਅਡਾਨੀ ਪੋਰਟਸ ਨੇ ਇਸ ਸਾਲ 1.2 ਅਰਬ ਡਾਲਰ 'ਚ ਹਾਈਫਾ ਪੋਰਟਸ ਨੂੰ ਐਕੁਆਇਰ ਕੀਤਾ ਸੀ। ਹਾਲਾਂਕਿ, ਓਐਨਜੀਸੀ ਅਤੇ ਰਿਲਾਇੰਸ ਇੰਡਸਟਰੀਜ਼ ਵਰਗੀਆਂ ਭਾਰਤੀ ਤੇਲ ਅਤੇ ਗੈਸ ਉਤਪਾਦਕ ਕੰਪਨੀਆਂ ਨੂੰ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਬਹੁਤ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ - Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ
ਅਡਾਨੀ ਪੋਰਟਸ ਅਤੇ SEZ ਦੇ ਬੁਲਾਰੇ ਨੇ ਕਿਹਾ, 'ਅਸੀਂ ਮੌਜੂਦਾ ਵਿੱਤੀ ਸਾਲ 'ਚ ਹਾਈਫਾ ਬੰਦਰਗਾਹ 'ਤੇ 1 ਤੋਂ 12 ਮਿਲੀਅਨ ਟਨ ਕਾਰਗੋ ਨੂੰ ਹੈਂਡਲ ਕਰਨ ਦਾ ਟੀਚਾ ਰੱਖਿਆ ਹੈ ਅਤੇ ਕੰਪਨੀ ਨੂੰ ਕੁੱਲ 37 ਤੋਂ 39 ਮਿਲੀਅਨ ਟਨ ਕਾਰਗੋ ਨੂੰ ਸੰਭਾਲਣ ਦੀ ਉਮੀਦ ਹੈ। ਅਸੀਂ ਕਾਰੋਬਾਰ ਵਿੱਚ ਵਿਘਨ ਦੀ ਸੰਭਾਵਨਾ ਨੂੰ ਦੂਰ ਕਰਨ ਲਈ ਇੱਕ ਵਿਕਲਪਿਕ ਯੋਜਨਾ ਨਾਲ ਤਿਆਰ ਹਾਂ, ਜੋ ਸਾਨੂੰ ਕਿਸੇ ਵੀ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਮਦਦ ਕਰੇਗਾ। ਹਾਲਾਂਕਿ, ਓਐਨਜੀਸੀ ਅਤੇ ਰਿਲਾਇੰਸ ਇੰਡਸਟਰੀਜ਼ ਵਰਗੀਆਂ ਭਾਰਤੀ ਤੇਲ ਅਤੇ ਗੈਸ ਉਤਪਾਦਕ ਕੰਪਨੀਆਂ ਨੂੰ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਬਹੁਤ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8