ਵਾਪਸ ਘਰ ਜਾਣਾ ਚਾਹੁੰਦੀ ਹੈ ਆਈ. ਐੱਸ. ਅੱਤਵਾਦੀ ਬਣੀ ਇਹ ਲੜਕੀ

07/26/2017 12:12:24 PM

ਬਰਨਿਲ— ਇਸਲਾਮ ਧਰਮ ਅਪਣਾਉਣ ਤੋਂ ਬਾਅਦ ਜਰਮਨ ਤੋਂ ਭੱਜ ਕੇ ਇਰਾਕ ਪਹੁੰਚੀ ਨੌਜਵਾਨ ਲੜਕੀ ਨੂੰ ਉੱਥੋ ਦੇ ਸੁਰੱਖਿਆ ਬਲਾਂ ਨੇ ਹਿਰਾਸਤ ਵਿਚ ਲੈ ਲਿਆ ਹੈ। ਇਰਾਕ ਵਿਚ ਸੁਰੱਖਿਆ ਬਲਾਂ ਦੀ ਹਿਰਾਸਤ ਵਿਚ ਆਈ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਜੁੜੀ ਜਰਮਨ ਦੀ 16 ਸਾਲ ਦੀ ਨੌਜਵਾਨ ਲੜਕੀ ਨੂੰ ਆਈ. ਐੱਸ. ਵਿਚ ਸ਼ਾਮਲ ਹੋਣ 'ਤੇ ਪਛਤਾਵਾ ਹੈ। ਨਾਬਾਲਿਗ ਲੜਕੀ ਹੁਣ ਆਪਣੇ ਪਰਿਵਾਰ ਕੋਲ ਵਾਪਸ ਜਾਣਾ ਚਾਹੁੰਦੀ ਹੈ। ਜਰਮਨ ਅਖਬਾਰ ਨੇ 16 ਸਾਲ ਦੀ ਲਿੰਡਾ ਡਬਲਿਊ ਨਾਲ ਗੱਲਬਾਤ ਕਰ ਕੇ ਦੱਸਿਆ ਕਿ ਲਿੰਡਾ ਹੁਣ ਲੜਾਈ, ਹਥਿਆਰ ਅਤੇ ਸੰਘਰਸ਼ ਤੋਂ ਕਾਫ਼ੀ ਦੂਰ ਜਾਣਾ ਚਾਹੁੰਦੀ ਹੈ। ਲਿੰਡਾ ਨੇ ਆਪਣੇ ਆਈ. ਐੱਸ. ਵਿਚ ਸ਼ਾਮਲ ਹੋਣ ਨੂੰ ਵੱਡੀ ਗਲਤੀ ਦੱਸਿਆ ਹੈ।
ਹੁਣ ਉਹ ਆਪਣੇ ਘਰ ਵਾਪਸ ਜਾਣਾ ਚਾਹੁੰਦੀ ਹੈ। ਜਰਮਨ ਦੇ ਸੁਰੱਖਿਆ ਨਿਯਮਾਂ ਦੀ ਵਜ੍ਹਾ ਨਾਲ ਲੜਕੀ ਦਾ ਉਪ-ਨਾਂ ਨਹੀਂ ਦੱਸਿਆ ਗਿਆ ਹੈ। ਅਖਬਾਰ ਨੇ ਦੱਸਿਆ ਕਿ ਲੜਕੀ ਹੁਣ ਬਗਦਾਦ ਦੇ ਇੱਕ ਫੌਜੀ ਹਸਪਤਾਲ ਵਿਚ ਭਰਤੀ ਹੈ। ਲੜਕੀ ਦੇ ਖੱਬੇ ਪੈਰ ਵਿਚ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ।


Related News