ਆਸਟਰੇਲੀਆ ''ਚ ਚੱਲੀਆਂ ਤੇਜ਼ ਹਵਾਵਾਂ, ਢਹਿ-ਢੇਰੀ ਹੋਈ ਇਮਾਰਤ ਦੀ ਕੰਧ

04/08/2017 5:40:20 PM

ਸਿਡਨੀ— ਆਸਟਰੇਲੀਆ ਦੇ ਸੂਬੇ ਵਿਕਟੋਰੀਆ ''ਚ ਤੇਜ਼ ਹਵਾਵਾਂ ਚੱਲਣ ਕਾਰਨ ਇਕ ਇਮਾਰਤ ਦੀ ਕੰਧ ਢਹਿ-ਢੇਰੀ ਹੋ ਗਈ। ਐਮਰਜੈਂਸੀ ਕਰੂ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮ 5 ਵਜੇ ਦੇ ਕਰੀਬ ਤੇਜ਼ ਹਵਾਵਾਂ ਕਾਰਨ ਇਮਾਰਤ ਨੁਕਸਾਨੀ ਗਈ ਪਰ ਇਸ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਤੋਂ ਇਲਾਵਾ ਇਕ ਵੱਡਾ ਦਰੱਖਤ ਟੁੱਟ ਕੇ ਕਾਰ ''ਤੇ ਆ ਡਿੱਗਾ, ਜਿਸ ਕਾਰਨ ਇਕ 20 ਸਾਲਾ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ, ਉਸ ਦੇ ਮੱਥੇ ਹਲਕੀ ਸੱਟ ਲੱਗੀ ਪਰ ਉਸ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ। ਕਈ ਲੋਕਾਂ ਵਲੋਂ ਸੋਸ਼ਲ ਮੀਡੀਆ ''ਤੇ ਆਸਮਾਨ ''ਚ ਕੜਕਦੀ ਬਿਜਲੀ, ਕਾਲੇ ਛਾਏ ਬੱਦਲਾਂ ਦੀਆਂ ਤਸਵੀਰਾਂ ਨੂੰ ਪੋਸਟ ਕੀਤਾ ਗਿਆ। 
ਦੱਸਣ ਯੋਗ ਹੈ ਕਿ ਆਸਟਰੇਲੀਆ ਦੇ ਮੌਸਮ ਵਿਭਾਗ ਵਲੋਂ ਖਰਾਬ ਮੌਸਮ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਵਿਭਾਗ ਨੇ ਚਿਤਾਵਨੀ ਦਿੱਤੀ ਸੀ ਕਿ ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਵਿਕਟੋਰੀਆ ਦੇ ਗਿਪਸਲੈਂਡ, ਉੱਤਰੀ-ਪੂਰਬੀ ਅਤੇ ਪੱਛਮੀ-ਦੱਖਣੀ ਗਿਪਸਲੈਂਡ ''ਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਸੀ ਕਿ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

Tanu

News Editor

Related News