ਕੰਧ ਨਾਲ ਲੁੱਕ ਕੇ ਬੈਠਾ ਹੋਇਆ ਸੀ ਸੱਪ, ਇੰਝ ਕੱਢਿਆ ਬਾਹਰ

11/11/2017 4:58:19 PM

ਟਾਊਨਸਵਿਲੇ(ਬਿਊਰੋ)— ਆਸਟ੍ਰੇਲੀਆ ਦੇ ਟਾਊਨਸਵਿਲੇ ਵਿਚ ਇਕ ਘਰ ਦੇ ਬਾਥਰੂਮ ਵਿਚ ਜ਼ਹਿਰੀਲਾ ਸੱਪ ਮਿਲਣ ਨਾਲ ਸਨਸਨੀ ਫੈਲ ਗਈ । ਸੱਪ ਨੂੰ ਬਾਹਰ ਕੱਢਣ ਲਈ ਘਰ ਦਾ ਇਕ ਹਿੱਸਾ ਤੱਕ ਤੋੜਣਾ ਪਿਆ। ਦਰਅਸਲ ਘਰ ਦੇ ਮਾਲਿਕ ਨੇ ਬਾਥਰੂਮ ਦੀ ਕੰਧ ਵਿਚਕਾਰ ਬਣੇ ਇਕ ਗੈਪ ਵਿਚ ਲੁੱਕੇ ਬੈਠੇ ਸੱਪ ਨੂੰ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਨੇ ਤੁਰੰਤ ਸਨੇਕ ਕੈਚਰ ਨੂੰ ਇਸ ਦੀ ਸੂਚਨਾ ਦਿੱਤੀ।
ਸੱਪ ਬਾਥਰੂਮ ਦੀ ਕੰਧ ਨਾਲ ਛੱਡੇ ਗੈਪ ਵਿਚ ਫੱਸਿਆ ਹੋਇਆ ਸੀ, ਇਹ ਇੰਨਾ ਲੰਬਾ ਸੱਪ ਸੀ ਕਿ ਇਸ ਨੂੰ ਉਥੋਂ ਕੱਢਣਾ ਬਹੁਤ ਮੁਸ਼ਕਲ ਹੋ ਰਿਹਾ ਸੀ। ਇਸ ਲਈ ਸਨੇਕ ਕੈਚਰ ਨੇ ਬਾਥਰੂਮ ਦੇ ਇੱਕ ਹਿੱਸੇ ਨੂੰ ਤੁੜਵਾਇਆ ਜਿਸ ਤੋਂ ਬਾਅਦ ਇਸ ਖਤਰਨਾਕ ਸੱਪ ਨੂੰ ਫੜਿਆ ਜਾ ਸਕਿਆ। ਸੱਪ ਫੜਨ ਆਏ ਸ਼ਖਸ ਨੇ ਦੱਸਿਆ ਕਿ ਇਹ ਸੱਪ ਦੁਨੀਆ ਉੱਤੇ ਮੌਜੂਦ ਤੀਜੇ ਸਭ ਤੋਂ ਜ਼ਹਿਰੀਲੇ ਸੱਪਾਂ ਵਿਚੋਂ ਇਕ ਹੈ। ਹਾਲਾਂਕਿ ਇਹ ਸ਼ੁਰੂਆਤ ਵਿਚ ਖੁਦ ਕਿਸੇ ਨੂੰ ਨਹੀਂ ਡੱਸਤੇ ਹਨ, ਕਿਉਂਕਿ ਇਨ੍ਹਾਂ ਦਾ ਸੁਭਾਅ ਕਾਫ਼ੀ ਸ਼ਰਮੀਲਾ ਹੁੰਦਾ ਹੈ।


Related News