7 ਜੂਨ ਨੂੰ ਸੈਨੇਟ ਕਰੇਗੀ ਮਾਰੀਜੁਆਨਾ ਸਬੰਧੀ ਬਿੱਲ ''ਤੇ ਵੋਟਿੰਗ

02/17/2018 4:24:25 AM

ਓਟਾਵਾ - ਕੈਨੇਡੀਅਨਾਂ ਨੂੰ ਕਾਨੂੰਨੀ ਤੌਰ 'ਤੇ ਮਾਰੀਜੁਆਨਾ ਖਰੀਦਣ ਲਈ ਹੁਣ ਅਗਸਤ ਦੇ ਸ਼ੁਰੂ ਤੱਕ ਜਾਂ ਸਤੰਬਰ ਦੇ ਆਖਿਰ ਤੱਕ ਉਡੀਕ ਕਰਨੀ ਹੋਵੇਗੀ। ਇਕ ਡੀਲ ਮੁਤਾਬਕ ਸੈਨੇਟਰਜ਼ ਨੇ ਹੁਣ 7 ਜੂਨ ਨੂੰ ਇਸ ਬਿੱਲ 'ਤੇ ਫਾਈਨਲ ਵੋਟਿੰਗ ਕਰਨ ਦਾ ਫੈਸਲਾ ਕੀਤਾ ਹੈ। ਇਹ ਪਤਾ ਲੱਗਣ 'ਤੇ ਕਿ ਸੈਨੇਟ ਵੱਲੋਂ ਸੀ-45 ਬਿੱਲ ਪਾਸ ਕਰ ਦਿੱਤਾ ਗਿਆ ਹੈ ਅਤੇ ਸ਼ਾਹੀ ਸਹਿਮਤੀ ਵੀ ਜਲਦ ਮਿਲ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਪ੍ਰੋਵਿੰਸ਼ੀਅਲ ਅਤੇ ਟੈਰੇਟੋਰੀਅਲ ਸਰਕਾਰਾਂ ਨੂੰ ਰਿਟੇਲ ਵਿੱਕਰੀ ਸ਼ੁਰੂ ਕਰਨ ਲਈ ਸ਼ਾਹੀ ਸਹਿਮਤੀ ਲਈ 8 ਤੋਂ 12 ਹਫਤਿਆਂ ਦਾ ਸਮਾਂ ਲੱਗੇਗਾ।
ਇਕ ਪਾਸੇ ਜਿੱਥੇ ਟਰੂਡੋ ਸਰਕਾਰ ਜੁਲਾਈ ਤੱਕ ਇਸ ਨੂੰ ਕਾਨੂੰਨੀ ਮਾਨਤਾ ਦੇਣ ਦੀ ਤਿਆਰੀ ਕਰ ਰਹੀ ਸੀ ਪਰ ਸੈਨੇਟ ਦੀ ਸਮਾਂਸਾਰਣੀ ਤੋਂ ਭਾਵ ਹੈ ਕਿ ਹੁਣ ਕਾਨੂੰਨੀ ਤੌਰ 'ਤੇ ਮਾਰੀਜੁਆਨਾ ਅਗਸਤ ਦੇ ਸ਼ੁਰੂ ਤੱਕ ਖਰੀਦੇ ਜਾਣ ਲਈ ਉਪਲਬਧ ਨਹੀਂ ਹੋਵੇਗੀ ਅਤੇਜ਼ਿਕਰਯੋਗ ਹੈ ਕਿ ਇਕ ਮਹੀਨਾ ਬਾਅਦ ਵੀ ਅਜਿਹਾ ਨਾ ਹੋ ਪਾਵੇ। ਸੈਨੇਟ 'ਚ ਸਰਕਾਰ ਦੇ ਨੁਮਾਇੰਦੇ ਸੈਨੇਟਰ ਪੀਟਰ ਹਾਰਡਰ ਵੱਲੋਂ ਸੈਨੇਟ ਦੇ ਹੋਰਨਾਂ ਧਿਰਾਂ ਨਾਲ ਕੀਤੀ ਡੀਲ ਤੋਂ ਇਹੋ ਸਾਹਮਣੇ ਆਇਆ ਹੈ ਕਿ ਬਿੱਲ ਸੀ-45 'ਤੇ ਸ਼ੁਰੂਆਤੀ ਬਹਿਸ 22 ਮਾਰਚ ਤੱਕ ਚੱਲੇਗੀ।
ਹਾਰਡਰ ਨੇ ਇਸ ਹਫਤੇ ਦੇ ਸ਼ੁਰੂ 'ਚ ਇਹ ਐਲਾਨ ਕੀਤਾ ਕਿ ਇਹ ਮਿਥੀ ਹੋਈ ਡੈੱਡਲਾਈਨ ਤੋਂ 3 ਹਫਤੇ ਬਾਅਦ ਦਾ ਸਮਾਂ ਹੈ। ਉਨ੍ਹਾਂ ਇਹ ਧਮਕੀ ਵੀ ਦਿੱਤੀ ਸੀ ਕਿ ਜੇ ਸੈਨੇਟਰਜ਼ ਆਪਣੀ ਮਰਜ਼ੀ ਨਾਲ ਇਸ ਨੂੰ 1 ਮਾਰਚ ਤੱਕ ਖਤਮ ਕਰਨ ਲਈ ਰਾਜ਼ੀ ਨਹੀਂ ਹੁੰਦੇ ਤਾਂ ਉਹ ਦੂਜੇ ਪੜਾਅ ਦੀ ਬਹਿਸ ਨੂੰ ਖਤਮ ਕਰ ਸਕਦੇ ਹਨ। ਵਾਧੂ ਦੇ 3 ਹਫਤਿਆਂ 'ਚ 2 ਹਫਤਿਆਂ ਦੀਆਂ ਪਾਰਲੀਆਮੈਂਟਰੀ ਛੁੱਟੀਆਂ ਵੀ ਸ਼ਾਮਲ ਹਨ। ਇਸ ਲਈ ਹਕੀਕਤ 'ਚ ਸੈਨੇਟਰਜ਼ ਨੂੰ ਬਹਿਸ ਲਈ ਸਿਰਫ 3 ਦਿਨ ਹੀ ਵਾਧੂ ਮਿਲਣਗੇ।
ਇਸ 'ਤੇ ਕੰਜ਼ਰਵੇਟਿਵ ਸੈਨੇਟ ਲੀਡਰ ਲੈਰੀ ਸਮਿੱਥ ਨੇ ਇਕ ਬਿਆਨ 'ਚ ਆਖਿਆ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਟਾਈਮ ਦੀ ਬਚਤ ਕਰ ਲਈ ਹੈ ਅਤੇ ਇਸ ਨਾਲ ਹੁਣ ਸੈਨੇਟ ਨੂੰ ਮਾਰੀਜੁਆਨਾ ਬਿੱਲ ਦਾ ਮੁਕੰਮਲ ਮੁਲਾਂਕਣ ਕਰਨ ਦਾ ਸਮਾਂ ਮਿਲ ਗਿਆ ਹੈ। ਦੂਜੀ ਰੀਡਿੰਗ ਤੋਂ ਬਾਅਦ ਇਸ ਬਿੱਲ ਨੂੰ 5 ਵੱਖੋ ਵੱਖਰੀਆਂ ਸੈਨੇਟ ਕਮੇਟੀਆਂ ਕੋਲ ਬਿੱਲ ਦੇ ਵੱਖ ਵੱਖ ਪਹਿਲੂਆਂ ਦੀ ਜਾਂਚ ਲਈ ਭੇਜਿਆ ਜਾਵੇਗਾ ਅਤੇ ਫਿਰ ਇਸ ਬਿੱਲ ਫਾਈਨਲ ਡੀਬੇਟ ਤੇ 7 ਜੂਨ ਨੂੰ ਵੋਟਿੰਗ ਲਈ ਸੈਨੇਟ ਕੋਲ ਆ ਜਾਵੇਗਾ।


Related News