ਜਹਾਜ਼ਾਂ ''ਚ ਆਸਾਨੀ ਨਾਲ ਨਹੀਂ ਫੈਲਦਾ ਵਾਇਰਸ ਪਰ ਬਚਾਅ ਦੀ ਲੋੜ : ਅਮਰੀਕੀ ਮਾਹਰ

05/27/2020 11:14:52 AM

ਵਾਸ਼ਿੰਗਟਨ- ਅਮਰੀਕਾ ਦੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਨੇ ਕੋਵਿਡ-19 'ਤੇ ਆਪਣੇ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਕਿ ਜ਼ਿਆਦਾਤਰ ਵਾਇਰਸ ਤੇ ਹੋਰ ਸੰਕਰਮਣ ਆਸਾਨੀ ਨਾਲ ਜਹਾਜ਼ਾਂ ਵਿਚ ਨਹੀਂ ਫੈਲਦੇ। ਦਿਸ਼ਾ-ਨਿਰਦੇਸ਼ਾਂ ਵਿਚ ਕਿਸੇ ਜਹਾਜ਼ ਅੰਦਰ ਦੋ ਯਾਤਰੀਆਂ ਵਿਚਕਾਰ ਵਾਲੀ ਸੀਟ ਨੂੰ ਖਾਲੀ ਰੱਖ ਕੇ ਸਮਾਜਕ ਦੂਰੀ ਦਾ ਪਾਲਣ ਕਰਨ ਦੀ ਸਿਫਾਰਸ਼ ਨਹੀਂ ਕੀਤੀ ਗਈ।

ਕੋਰੋਨਾ ਕਾਰਨ ਅਮਰੀਕਾ ਵਿਚ ਹਵਾਈ ਆਵਾਜਾਈ ਲਗਭਗ ਠੱਪ ਹੋ ਗਈ ਹੈ। ਸੀ. ਡੀ. ਸੀ. ਨੇ ਵਿਦੇਸ਼ਾਂ ਤੋਂ ਆ ਰਹੇ ਸਾਰੇ ਯਾਤਰੀਆਂ ਨੂੰ 14 ਦਿਨਾਂ ਤੱਕ ਜ਼ਰੂਰੀ ਵੱਖਰੇ ਰੱਖਣ ਦੀ ਹਿਦਾਇਤ ਦਿੱਤੀ ਹੈ। ਸੀ. ਡੀ. ਸੀ. ਨੇ ਹਵਾਈ ਯਾਤਰੀਆਂ ਲਈ ਆਪਣੇ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ,"ਜ਼ਿਆਦਾਤਰ ਵਾਇਰਸ ਹਵਾ ਦੇ ਪ੍ਰਸਾਰ ਕਾਰਨ ਜਹਾਜ਼ਾਂ 'ਤੇ ਆਸਾਨੀ ਨਾਲ ਨਹੀਂ ਫੈਲਦੇ। ਜਹਾਜ਼ ਵਿਚ ਹਵਾ ਸਾਫ ਹੋ ਕੇ ਆਉਂਦੀ ਹੈ।" ਹਾਲਾਂਕਿ ਇਸ ਦੇ ਨਾਲ ਹੀ ਸੀ. ਡੀ. ਸੀ. ਨੇ ਕਿਹਾ ਕਿ ਕੋਰੋਨਾ ਸੰਕਟ ਕਾਲ ਵਿਚ ਹਵਾਈ ਯਾਤਰੀ ਖਤਰੇ ਤੋਂ ਮੁਕਤ ਨਹੀਂ ਹਨ ਅਤੇ ਉਸ ਨੇ ਅਮਰੀਕੀਆਂ ਨੂੰ ਜਿੰਨਾ ਸੰਭਵ ਹੋ ਸਕੇ, ਓਨੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਉਸ ਨੇ ਕਿਹਾ ਕਿ ਯਾਤਰੀਆਂ ਨੂੰ ਹਵਾਈ ਯਾਤਰਾ ਵਿਚ ਸੁਰੱਖਿਆ ਜਾਂਚ ਦੀਆਂ ਕਤਾਰਾਂ ਅਤੇ ਹਵਾਈ ਅੱਡਾ ਟਰਮੀਨਲਾਂ 'ਤੇ ਖੜ੍ਹੇ ਹੋਣਾ ਪੈਂਦਾ ਹੈ, ਜਿਸ ਨਾਲ ਤੁਸੀਂ ਦੂਜੇ ਲੋਕਾਂ ਦੇ ਕਰੀਬੀ ਸੰਪਰਕ ਵਿਚ ਆ ਸਕਦੇ ਹਨ ਅਤੇ ਵਾਰ-ਵਾਰ ਸਤ੍ਹਾ ਨੂੰ ਹੱਥ ਲੱਗਦੇ ਹ। ਖਚਾਖਚ ਭਰੇ ਜਹਾਜ਼ਾਂ ਵਿਚ ਸਮਾਜਕ ਦੂਰੀ ਵਰਤਣਾ ਮੁਸ਼ਕਲ ਹੈ ਤੇ ਤੁਹਾਨੂੰ ਕੁਝ ਘੰਟਿਆਂ ਤੱਕ ਦੂਜਿਆਂ ਤੋਂ 6 ਫੁੱਟ ਦੀ ਦੂਰੀ 'ਤੇ ਬੈਠਣਾ ਪੈਂਦਾ ਹੈ। ਇੰਝ ਕੋਰੋਨਾ ਫੈਲਣ ਦਾ ਖਤਰਾ ਬਹੁਤ ਵੱਧ ਜਾਂਦਾ ਹੈ। ਸੀ. ਡੀ. ਸੀ. ਨੇ ਸਿਫਾਰਸ਼ ਕੀਤੀ ਹੈ ਕਿ ਜੇਕਰ ਜਹਾਜ਼ ਵਿਚ ਯਾਤਰਾ ਦੌਰਾਨ ਜਾਂ ਉਸ ਦੇ ਬਾਅਦ ਬੀਮਾਰੀ ਵਾਲੇ ਯਾਤਰੀ ਦੀ ਪਛਾਣ ਹੋਵੇ ਤਾਂ ਜਹਾਜ਼ ਨੂੰ ਸਾਫ ਕਰਨ, ਕੂੜਾ ਸੁੱਟਣ ਅਤੇ ਪੀ. ਪੀ. ਈ. ਪਾਉਣ ਵਰਗੀਆਂ ਜ਼ਰੂਰੀ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। 
 


Lalita Mam

Content Editor

Related News