ਜੰਗ ਵਿਚ ਬੱਚਿਆਂ ਵਿਰੁੱਧ ਹਿੰਸਾ 2023 ’ਚ ਸਿਖਰ ’ਤੇ ਪਹੁੰਚੀ : ਸੰਯੁਕਤ ਰਾਸ਼ਟਰ

Thursday, Jun 13, 2024 - 11:28 AM (IST)

ਸੰਯੁਕਤ ਰਾਸ਼ਟਰ (ਏਜੰਸੀ)-ਦੁਨੀਆ ਭਰ ਵਿਚ ਵਧ ਰਹੀਆਂ ਜੰਗ ਦੀਆਂ ਘਟਨਾਵਾਂ ਵਿਚ ਫਸੇ ਬੱਚਿਆਂ ਵਿਰੁੱਧ ਹਿੰਸਾ 2023 ਵਿਚ ਸਿਖਰ ’ਤੇ ਪਹੁੰਚ ਗਈ। ਸੰਯੁਕਤ ਰਾਸ਼ਟਰ ਦੀ ਇਕ ਨਵੀਂ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਅਨੁਸਾਰ ਇਜ਼ਰਾਈਲ ਅਤੇ ਫਿਲਸਤੀਨ ਦੇ ਇਲਾਕਿਆਂ ਨੂੰ ਲੈ ਕੇ ਸੂਡਾਨ, ਮਿਆਂਮਾਰ ਅਤੇ ਯੂਕ੍ਰੇਨ ਵਿਚ ਵੱਡੀ ਗਿਣਤੀ ’ਚ ਕਤਲੇਆਮ ਹੋਇਆ ਅਤੇ ਕਈ ਲੋਕ ਜ਼ਖ਼ਮੀ ਹੋਏ।

ਇਹ ਵੀ ਪੜ੍ਹੋ-ਛਬੀਲ ਪੀਣ ਲਈ ਸੜਕ ਪਾਰ ਕਰ ਰਹੇ ਮੁੰਡੇ ਨਾਲ ਵਾਪਰਿਆ ਭਾਣਾ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ

ਇਕ ਤੋਂ ਬਾਅਦ ਇਕ ਜੰਗ ’ਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਖ਼ਿਲਾਫ਼ ਹਿੰਸਾ ਦੇ ਮਾਮਲਿਆਂ ’ਚ 21 ਫੀਸਦੀ ਦਾ ਹੈਰਾਨ ਕਰਨ ਵਾਲਾ ਵਾਧਾ ਹੋਇਆ ਹੈ, ਜਿਸ ਵਿਚ ਕਾਂਗੋ, ਬੁਰਕੀਨਾ ਫਾਸੋ, ਸੋਮਾਲੀਆ ਅਤੇ ਸੀਰੀਆ ਦੇ ਮਾਮਲਿਆਂ ਦਾ ਵੀ ਹਵਾਲਾ ਦਿੱਤਾ ਗਿਆ ਹੈ।  ਪਹਿਲੀ ਵਾਰ, ਸੰਯੁਕਤ ਰਾਸ਼ਟਰ ਦੀ ਰਿਪੋਰਟ ਨੇ ਇਜ਼ਰਾਈਲੀ ਬਲਾਂ ਨੂੰ ਉਨ੍ਹਾਂ ਦੇਸ਼ਾਂ ਦੀ ਬਲੈਕਲਿਸਟ ਵਿੱਚ ਰੱਖਿਆ ਹੈ ਜੋ ਬੱਚਿਆਂ ਦੀ ਹੱਤਿਆ ਅਤੇ ਅਪੰਗਤਾ ਅਤੇ ਸਕੂਲਾਂ ਅਤੇ ਹਸਪਤਾਲਾਂ 'ਤੇ ਹਮਲਾ ਕਰਨ ਲਈ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ। 

ਇਹ ਵੀ ਪੜ੍ਹੋ- ਅਸਮਾਨ ਤੋਂ ਵਰ੍ਹ ਰਹੀ ਅੱਗ ਵਾਂਗ ਲੂ, ਤਾਪਮਾਨ 46 ਡਿਗਰੀ ਤੋਂ ਪਾਰ, ਲੋਕ ਘਰਾਂ ’ਚ ਰਹਿਣ ਲਈ ਹੋਏ ਮਜ਼ਬੂਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News