ਕਾਰੋਬਾਰੀ ਵਿਨੋਦ ਖੋਸਲਾ ਭਾਰਤ ''ਚ ਆਕਸੀਜਨ ਸਪਲਾਈ ਲਈ ਦੇਣਗੇ 1 ਕਰੋੜ ਡਾਲਰ

Monday, May 03, 2021 - 10:55 AM (IST)

ਕਾਰੋਬਾਰੀ ਵਿਨੋਦ ਖੋਸਲਾ ਭਾਰਤ ''ਚ ਆਕਸੀਜਨ ਸਪਲਾਈ ਲਈ ਦੇਣਗੇ 1 ਕਰੋੜ ਡਾਲਰ

ਹਿਊਸਟਨ (ਭਾਸ਼ਾ) ਭਾਰਤੀ ਮੂਲ ਦੇ ਅਮਰੀਕੀ ਅਰਬਪਤੀ ਕਾਰੋਬਾਰੀ ਵਿਨੋਦ ਖੋਸਲਾ ਭਾਰਤ ਵਿਚ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਦੀ ਸਪਲਾਈ ਲਈ 1 ਕਰੋੜ ਡਾਲਰ ਦੀ ਰਾਸ਼ੀ ਦਾਨ ਕਰਨਗੇ। ਭਾਰਤ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਲਗਾਤਾਰ ਵਾਧੇ ਦੇ ਮੱਦੇਨਜ਼ਰ ਸਨ ਮਾਈਕ੍ਰੋਸਿਸਟਮਜ਼ ਦੇ ਸਹਿ-ਸੰਸਥਾਪਕ ਖੋਸਲਾ ਭਾਰਤੀ ਹਸਪਤਾਲਾਂ ਵਿਚ ਆਕਸੀਜਨ ਸਪਲਾਈ ਲਈ ਲਗਾਤਾਰ ਮਦਦ ਕਰ ਰਹੇ ਹਨ। ਉਹਨਾਂ ਨੇ ਐਤਵਾਰ ਨੂੰ ਟਵੀਟ ਕੀਤਾ ਕਿ ਲੋਕਾਂ ਦੇ ਜੀਵਨ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਹੋਰ ਦੇਰੀ ਕਰਨ ਨਾਲ ਹੁਣ ਹੋਰ ਲੋਕਾਂ ਦੀ ਮੌਤ ਹੋਵੇਗੀ।

ਪੜ੍ਹੋ ਇਹ ਅਹਿਮ ਖਬਰ- ਚੀਨ ਨੂੰ ਝਟਕਾ, ਆਸਟ੍ਰੇਲੀਆ ਦੇ ਬਾਅਦ ਹੁਣ ਹੋਰ ਦੇਸ਼ ਵੀ BRI ਪ੍ਰਾਜੈਕਟ ਤੋਂ ਹਟ ਸਕਦੇ ਹਨ ਪਿੱਛੇ

ਖੋਸਲਾ ਨੇ ਕਿਹਾ,''ਭਾਰਤ ਨੂੰ ਦੇਣ ਲਈ ਇਹ ਲੋੜੀਂਦੀ ਨਹੀਂ ਹੈ।ਉਹਨਾਂ ਨੂੰ ਰੋਜ਼ਾਨਾ ਪੂਰੇ ਭਾਰਤ ਦੇ ਗੈਰ ਲਾਭਕਾਰੀ ਅਤੇ ਹਸਪਤਾਲਾਂ ਤੋਂ 200000 ਆਕਸੀਜਨ ਕੰਨਸਨਟ੍ਰੇਟਰ, 15000 ਸਿਲੰਡਰ, 500 ਆਈ.ਸੀ.ਯੂ. ਬੈੱਡ, 100 ਵੈਂਟੀਲੈਟਰ, 10000 ਬੈੱਡ ਦੇ ਕੋਵਿਡ ਸੈਂਟਰ ਲਈ ਅਪੀਲ ਕੀਤੀ ਜਾ ਰਹੀ ਹੈ। ਸਾਨੂੰ ਤੁਰੰਤ ਬਹੁਤ ਕੁਝ ਕਰਨ ਦੀ ਲੋੜ ਹੈ।''

PunjabKesari

ਉਹਨਾਂ ਨੇ ਦੱਸਿਆ ਕਿ ਖੋਸਲਾ ਪਰਿਵਾਰ 'ਗਿਵ ਇੰਡੀਆ' ਪਹਿਲ ਦੇ ਤਹਿਤ 1 ਕਰੋੜ ਡਾਲਰ ਦੀ ਰਾਸ਼ੀ ਦੇਵੇਗਾ ਅਤੇ ਉਹ ਹੋਰ ਲੋਕਾਂ ਤੋਂ ਵੀ ਤੁਰੰਤ ਮਦਦ ਕਰਨ ਦੀ ਆਸ ਕਰਦੇ ਹਨ। ਭਾਰਤ ਹਾਲੇ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਅਤੇ ਰੋਜ਼ਾਨਾ 3 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਕਈ ਹਸਪਤਾਲਾਂ ਵਿਚ ਆਕਸੀਜਨ ਅਤੇ ਬੈੱਡਾਂ ਦੀ ਕਮੀ ਹੈ।

PunjabKesari

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News