ਵਿਜੇ ਮਾਲਿਆ ਦੀ ਹਵਾਲਗੀ ਮਾਮਲੇ ਦੀ ਸੁਣਵਾਈ ਅੱਜ ਤੋਂ

Monday, Dec 04, 2017 - 04:55 AM (IST)

ਵਿਜੇ ਮਾਲਿਆ ਦੀ ਹਵਾਲਗੀ ਮਾਮਲੇ ਦੀ ਸੁਣਵਾਈ ਅੱਜ ਤੋਂ

ਲੰਡਨ (ਭਾਸ਼ਾ)-ਬੈਂਕਾਂ ਦੇ ਕਰੋੜਾਂ ਰੁਪਏ  ਲੈ ਕੇ ਨਾ ਮੋੜਨ ਵਾਲੇ ਸੰਕਟਗ੍ਰਸਤ ਭਾਰਤੀ ਉਦਯੋਗਪਤੀ ਵਿਜੇ ਮਾਲਿਆ ਨੂੰ ਭਾਰਤ ਭੇਜਣ ਸਬੰਧੀ ਮਾਮਲੇ 'ਚ ਸੁਣਵਾਈ 4 ਦਸੰਬਰ ਤੋਂ ਲੰਡਨ 'ਚ ਇਕ ਅਦਾਲਤ 'ਚ ਸ਼ੁਰੂ ਹੋਵੇਗੀ। ਮਾਲਿਆ ਇਸ ਸੁਣਵਾਈ ਲਈ ਵੈਸਟਮਨਿਸਟਰ ਮੈਜਿਸਟ੍ਰੇਟ ਕੋਰਟ 'ਚ ਹਾਜ਼ਰ ਰਹਿਣਗੇ। ਭਾਰਤ 'ਚ ਧੋਖਾਦੇਹੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਾਲਿਆ ਇਸ ਵੇਲੇ ਇਥੇ ਜ਼ਮਾਨਤ 'ਤੇ ਹਨ। ਉਹ ਮਾਰਚ 2016 'ਚ ਭਾਰਤ ਤੋਂ ਭੱਜ ਕੇ ਇਥੇ ਬ੍ਰਿਟੇਨ 'ਚ ਆ ਗਿਆ ਸੀ। ਮਾਮਲੇ ਦੀ ਸੁਣਵਾਈ 14 ਦਸੰਬਰ ਤਕ ਚੱਲੇਗੀ।


Related News