ਓਂਟਾਰੀਓ : ਕੋਵਿਡ-19 ਕਾਰਨ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਲੀ, ਹਰ ਅੱਖ ਹੋਈ ਨਮ

Tuesday, Jun 16, 2020 - 11:22 AM (IST)

ਓਂਟਾਰੀਓ : ਕੋਵਿਡ-19 ਕਾਰਨ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਲੀ, ਹਰ ਅੱਖ ਹੋਈ ਨਮ

ਕੈਲਗਰੀ- ਓਂਟਾਰੀਓ ਦੇ ਓਰਚਡ ਵਿਲਾ ਕੇਅਰ ਹੋਮ ਵਿਚ ਸੋਮਵਾਰ ਸ਼ਾਮ ਨੂੰ ਕੋਵਿਡ-19 ਕਾਰਨ ਜਾਨ ਗੁਆਉਣ ਵਾਲਿਆਂ ਦੀ ਯਾਦ ਵਿਚ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦਿੱਤੀ ਗਈ। ਇੱਥੇ 78 ਲੋਕਾਂ ਨੂੰ ਸ਼ਰਧਾਂਲੀ ਦੇਣ ਲਈ ਲੋਕ ਇਕੱਠ ਹੋਏ ਪਰ ਉਨ੍ਹਾਂ ਸਮਾਜਕ ਦੂਰੀ ਬਣਾਈ ਰੱਖੀ ਤੇ ਮਾਸਕ ਪਾ ਕੇ ਨਮ ਅੱਖਾਂ ਨਾਲ ਆਪਣਿਆਂ ਨੂੰ ਸ਼ਰਧਾਂਜਲੀ ਦਿੱਤੀ।

PunjabKesari

ਕੋਵਿਡ-19 ਦੇ ਮੂੰਹ ਵਿਚ ਗਏ ਆਪਣੇ ਪਿਆਰਿਆਂ ਦੀਆਂ ਤਸਵੀਰਾਂ ਗਲ ਨਾਲ ਲਾ ਕੇ ਹੱਥਾਂ ਵਿਚ ਮੋਮਬੱਤੀਆਂ ਫੜ ਕੇ ਪਰਿਵਾਰ ਵਾਲੇ ਖੜ੍ਹੇ ਸਨ। ਤੁਹਾਨੂੰ ਦੱਸ ਦਈਏ ਕਿ ਓਰਚਰਡ ਵਿਲਾ ਉਨ੍ਹਾਂ ਕੇਅਰ ਹੋਮਜ਼ ਵਿਚੋਂ ਇਕ ਹੈ, ਜਿੱਥੇ ਸਥਿਤੀ ਵਿਗੜਨ ਕਾਰਨ ਮਿਲਟਰੀ ਨੂੰ ਸੱਦਿਆ ਗਿਆ ਸੀ।

PunjabKesari

ਇੱਥੇ 340 ਆਮ ਲੋਕ ਤੇ ਸਟਾਫ ਕੋਰੋਨਾ ਦੀ ਲਪੇਟ ਵਿਚ ਸਨ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਮਰੀਜ਼ਾਂ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖਿਆ ਗਿਆ ਤੇ ਕਾਫੀ ਲਾਪਰਵਾਹੀ ਵਰਤੀ ਗਈ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋਈ। ਕੈਥੀ ਪਾਰਕਸ ਨਾਂ ਦੀ ਕੁੜੀ ਨੇ ਦੱਸਿਆ ਕਿ ਉਸ ਨੇ ਕੋਰੋਨਾ ਕਾਰਨ ਆਪਣੇ ਪਿਤਾ ਨੂੰ ਗੁਆਇਆ ਹੈ ਤੇ ਉਸ ਨੂੰ ਜੋ ਘਾਟਾ ਪਿਆ ਹੈ, ਉਹ ਕਦੇ ਪੂਰਾ ਨਹੀਂ ਹੋ ਸਕੇਗੇ।


author

Lalita Mam

Content Editor

Related News