ਸਾਲ 2025 ਦੀ Top Newcomer ਬਣੀ ਕੈਨੇਡਾ ਦੀ 19 ਸਾਲਾ ਟੈਨਿਸ ਸਟਾਰ ਵਿਕਟੋਰੀਆ ਮਬੋਕੋ
Tuesday, Dec 16, 2025 - 09:04 AM (IST)
ਵੈਨਕੂਵਰ (ਮਲਕੀਤ ਸਿੰਘ)- ਕੈਨੇਡਾ ਦੀ ਉੱਭਰਦੀ ਟੈਨਿਸ ਖਿਡਾਰਣ ਵਿਕਟੋਰੀਆ ਮਬੋਕੋ ਨੂੰ ਵੂਮਨਜ਼ ਟੈਨਿਸ ਅਸੋਸੀਏਸ਼ਨ ਵੱਲੋਂ ਸਾਲ 2025 ਦੀ ‘ਟਾਪ ਨਿਊਕਮਰ’ ਐਲਾਨਣ ਦਾ ਅਹਿਮ ਫੈਸਲਾ ਲਿਆ ਗਿਆ ਹੈ। ਇਹ ਐਲਾਨ ਉਕਤ ਐਸੋਸੀਏਸ਼ਨ ਵੱਲੋਂ ਸਾਲ ਦੇ ਅਖੀਰ ’ਚ ਜਾਰੀ ਕੀਤੇ ਜਾਂਦੇ ਇਨਾਮਾਂ ਦੀ ਸੂਚੀ ਦੌਰਾਨ ਕੀਤਾ ਗਿਆ ਹੈ।
19 ਸਾਲਾ ਵਿਕਟੋਰੀਆ ਮਬੋਕੋ ਲਈ ਇਹ ਸਾਲ ਬੇਹੱਦ ਖ਼ਾਸ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਤੋਂ ਪਹਿਲਾਂ ਮੌਂਟਰਿਅਲ 'ਚ ਹੋਏ ਨੈਸ਼ਨਲ ਬੈਂਕ ਓਪਨ ਟੂਰਨਾਮੈਂਟ ਦੌਰਾਨ ਉਸ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ, ਜਿਸ ਮਗਰੋਂ ਕੌਮਾਂਤਰੀ ਪੱਧਰ 'ਤੇ ਉਸ ਦੀ ਪਛਾਣ ਹੋਰ ਮਜ਼ਬੂਤ ਹੋਣ ਦੇ ਨਾਲ ਨਾਲ ਕੈਨੇਡਾ ਦੀ ਟੈਨਿਸ ਨੂੰ ਬੁਲੰਦੀਆਂ ਦੀ ਦਿਸ਼ਾ ਚ ਨਵਾਂ ਹੁਲਾਰਾ ਮਿਲਿਆ ਸੀ।
ਇਸ ਸਨਮਾਨ ਨਾਲ ਕੈਨੇਡਾ ਦੇ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਅਤੇ ਇਸ ਮਗਰੋਂ ਖੇਡ ਜਗਤ ਦੇ ਮਾਹਰਾਂ ਵੱਲੋਂ ਮਬਾਕੋ ਨੂੰ ਕੈਨੇਡਾ ਦੀ ਟੈਨਿਸ ਦਾ ਭਵਿੱਖ ਮੰਨਦਿਆਂ ਉਸ ਤੋਂ ਵੱਡੀਆਂ ਪ੍ਰਾਪਤੀਆਂ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ।
