ਹੁਣ ਕੈਨੇਡਾ ਲਈ ਠਾਹ-ਠਾਹ ਲੱਗਣਗੇ ਵੀਜ਼ੇ, ਦਿਨਾਂ ''ਚ ਲੱਗੇਗੀ ਮੋਹਰ

Tuesday, Feb 17, 2026 - 05:28 PM (IST)

ਹੁਣ ਕੈਨੇਡਾ ਲਈ ਠਾਹ-ਠਾਹ ਲੱਗਣਗੇ ਵੀਜ਼ੇ, ਦਿਨਾਂ ''ਚ ਲੱਗੇਗੀ ਮੋਹਰ

ਟੋਰਾਂਟੋ: ਕੈਨੇਡਾ ਜਾਣ ਦੇ ਚਾਹਵਾਨ ਭਾਰਤੀਆਂ ਲਈ ਰਾਹਤ ਦੀ ਖ਼ਬਰ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਦੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵਿੱਚ ਲੱਗਣ ਵਾਲਾ ਸਮਾਂ ਲਗਾਤਾਰ ਘਟ ਰਿਹਾ ਹੈ।
ਤਾਜ਼ਾ ਜਾਣਕਾਰੀ ਮੁਤਾਬਕ, ਹੁਣ ਭਾਰਤੀ ਲੋਕਾਂ ਨੂੰ ਵਿਜ਼ਟਰ ਵੀਜ਼ਾ 78 ਦਿਨਾਂ ਵਿੱਚ ਜਾਰੀ ਕੀਤੇ ਜਾ ਰਹੇ ਹਨ, ਜਦਕਿ ਪਾਕਿਸਤਾਨੀ ਨਾਗਰਿਕਾਂ ਨੂੰ ਇਸ ਲਈ 58 ਦਿਨ ਉਡੀਕ ਕਰਨੀ ਪੈਂਦੀ ਹੈ। ਜ਼ਿਕਰਯੋਗ ਹੈ ਕਿ ਦਸੰਬਰ ਮਹੀਨੇ ਦੌਰਾਨ ਭਾਰਤ ਤੋਂ ਵਿਜ਼ਟਰ ਵੀਜ਼ਾ ਅਰਜ਼ੀਆਂ ਦਾ ਉਡੀਕ ਸਮਾਂ 90 ਦਿਨਾਂ ਤੋਂ ਵੱਧ ਸੀ। ਜੇਕਰ ਕੋਈ ਵਿਅਕਤੀ ਕੈਨੇਡਾ ਵਿੱਚ ਮੌਜੂਦਗੀ ਦੌਰਾਨ ਵਿਜ਼ਟਰ ਵੀਜ਼ਾ ਲੈਂਦਾ ਹੈ, ਤਾਂ ਉਸ ਦੀ ਪ੍ਰੋਸੈਸਿੰਗ ਸਿਰਫ਼ 21 ਦਿਨਾਂ ਵਿੱਚ ਹੋ ਰਹੀ ਹੈ।

ਸਟੱਡੀ ਵੀਜ਼ਾ ਅਤੇ ਵਰਕ ਪਰਮਿਟ 

ਭਾਰਤੀ ਵਿਦਿਆਰਥੀਆਂ ਲਈ ਵੀ ਚੰਗੀ ਖ਼ਬਰ ਹੈ, ਕਿਉਂਕਿ ਉਹਨਾਂ ਦੀਆਂ ਸਟੱਡੀ ਵੀਜ਼ਾ ਅਰਜ਼ੀਆਂ ਹੁਣ 4 ਹਫ਼ਤਿਆਂ ਦੇ ਅੰਦਰ ਪ੍ਰੋਸੈਸ ਹੋ ਰਹੀਆਂ ਹਨ, ਜਦਕਿ ਪਾਕਿਸਤਾਨੀ ਵਿਦਿਆਰਥੀਆਂ ਲਈ ਇਹ ਸਮਾਂ 7 ਹਫ਼ਤੇ ਹੈ। ਇਸੇ ਤਰ੍ਹਾਂ ਭਾਰਤੀਆਂ ਲਈ ਵਰਕ ਪਰਮਿਟ ਦਾ ਉਡੀਕ ਸਮਾਂ 8 ਹਫ਼ਤੇ ਹੈ, ਪਰ ਪਾਕਿਸਤਾਨੀ ਲੋਕਾਂ ਲਈ ਇਹ ਸਮਾਂ 20 ਹਫ਼ਤਿਆਂ ਤੋਂ ਵਧ ਕੇ 30 ਹਫ਼ਤੇ ਹੋ ਗਿਆ ਹੈ। ਹਾਲਾਂਕਿ, ਸੁਪਰ ਵੀਜ਼ਾ ਦੇ ਮਾਮਲੇ ਵਿੱਚ ਭਾਰਤੀਆਂ ਨੂੰ 213 ਦਿਨਾਂ ਦੀ ਲੰਬੀ ਉਡੀਕ ਕਰਨੀ ਪੈ ਰਹੀ ਹੈ।

ਪਰਮਾਨੈਂਟ ਰੈਜ਼ੀਡੈਂਸੀ (PR) ਅਤੇ ਨਾਗਰਿਕਤਾ ਵਿੱਚ ਦੇਰੀ ਦੂਜੇ ਪਾਸੇ, ਪੱਕੀ ਰਿਹਾਇਸ਼ ਅਤੇ ਨਾਗਰਿਕਤਾ ਦੀ ਉਡੀਕ ਕਰ ਰਹੇ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ:
• ਕੈਨੇਡੀਅਨ ਐਕਸਪੀਰੀਐਸ ਕਲਾਸ ਅਧੀਨ ਅਰਜ਼ੀਆਂ ਦੀ ਗਿਣਤੀ ਵਧ ਕੇ 34,200 ਹੋ ਗਈ ਹੈ।
• ਸਿਟੀਜ਼ਨਸ਼ਿਪ (ਨਾਗਰਿਕਤਾ) ਦੀ ਪ੍ਰੋਸੈਸਿੰਗ ਵਿੱਚ ਹੁਣ ਔਸਤਨ 14 ਮਹੀਨੇ ਲੱਗ ਰਹੇ ਹਨ, ਅਤੇ ਇਸ ਕਤਾਰ ਵਿੱਚ 3 ਲੱਖ 13 ਹਜ਼ਾਰ ਤੋਂ ਵੱਧ ਪ੍ਰਵਾਸੀ ਖੜ੍ਹੇ ਹਨ।
• ਫੈਮਿਲੀ ਸਪੌਂਸਰਸ਼ਿਪ ਅਧੀਨ ਬਾਹਰ ਰਹਿ ਰਹੇ ਜੀਵਨ ਸਾਥੀ ਦੀ ਅਰਜ਼ੀ 'ਤੇ ਔਸਤਨ 15 ਮਹੀਨੇ ਲੱਗ ਰਹੇ ਹਨ।
ਪਾਸਪੋਰਟ ਸੇਵਾਵਾਂ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਬਰਕਰਾਰ ਹੈ। ਨਿੱਜੀ ਤੌਰ 'ਤੇ ਪੇਸ਼ ਹੋ ਕੇ ਨਵਾਂ ਪਾਸਪੋਰਟ 10 ਦਿਨਾਂ ਵਿੱਚ ਅਤੇ ਡਾਕ ਰਾਹੀਂ 20 ਦਿਨਾਂ ਵਿੱਚ ਬਣ ਕੇ ਆ ਰਿਹਾ ਹੈ।


author

DILSHER

Content Editor

Related News