ਕੈਨੇਡਾ ਦੀ ਮਹਿਲਾ ਸਪੀਡ ਸੁਕੇਟਿੰਗ ਟੀਮ ਨੇ ਮੁੜ ਜਿੱਤਿਆ ਸੋਨ ਤਮਗਾ

Wednesday, Feb 18, 2026 - 03:46 AM (IST)

ਕੈਨੇਡਾ ਦੀ ਮਹਿਲਾ ਸਪੀਡ ਸੁਕੇਟਿੰਗ ਟੀਮ ਨੇ ਮੁੜ ਜਿੱਤਿਆ ਸੋਨ ਤਮਗਾ

ਵੈਨਕੂਵਰ (ਮਲਕੀਤ ਸਿੰਘ) – ਇਟਲੀ ਵਿੱਚ ਹੋ ਰਹੀਆਂ ਸਰਦ ਰੁੱਤ ਦੀਆਂ ਖੇਡਾਂ ਦੌਰਾਨ ਕੈਨੇਡਾ ਦੀ ਮਹਿਲਾ ਸਪੀਡ ਸੁਕੀਟਿੰਗ ਮੁਕਾਬਲੇ ਦੌਰਾਨ ਕੈਨੇਡਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਗਾਤਾਰ ਦੂਜੀ ਵਾਰ ਸੋਨ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ।

ਇਸ ਇਤਿਹਾਸਕ ਜਿੱਤ ਵਿੱਚ ਇਜ਼ਾਬੇਲ ਵਾਈਡਮੈਨ, ਵੈਲੇਰੀ ਮਾਲਤੇ ਅਤੇ ਈਵਨੀ ਬਲੋਡਿਨ ਨਾਂ ਦੀਆਂ ਖਿਡਾਰਣਾਂ ਨੇ ਪੂਰੀ ਦੌੜ ਦੌਰਾਨ ਇਕਸਾਰ ਰਫ਼ਤਾਰ ਬਣਾਈ ਰੱਖੀ ਅਤੇ ਆਖ਼ਰੀ ਪਲਾਂ ਵਿੱਚ ਮੁਕਾਬਲੇਦਾਰ ਟੀਮਾਂ ਨੂੰ ਪਿੱਛੇ ਛੱਡ ਦਿੱਤਾ।

ਖੇਡ ਮਾਹਿਰਾਂ ਅਨੁਸਾਰ ਟੀਮ ਦੀ ਯੋਜਨਾਬੱਧ ਤਿਆਰੀ, ਸਖ਼ਤ ਮਿਹਨਤ ਅਤੇ ਅਨੁਸ਼ਾਸਨ ਇਸ ਕਾਮਯਾਬੀ ਦੇ ਮੁੱਖ ਕਾਰਨ ਰਹੇ। ਇਸ ਜਿੱਤ ਨਾਲ ਕੈਨੇਡਾ ਨੇ ਮਹਿਲਾ ਸਪੀਡ ਸਕੇਟਿੰਗ ਮੁਕਾਬਲਿਆਂ ਵਿੱਚ ਆਪਣਾ ਦਬਦਬਾ ਫਿਰ ਸਾਬਤ ਕਰ ਦਿਖਾਇਆ ਹੈ।

ਕੈਨੇਡਾ ਭਰ ਵਿੱਚ ਇਸ ਜਿੱਤ ਨੂੰ ਲੈ ਕੇ ਖੁਸ਼ੀ ਦੀ ਲਹਿਰ ਦੌੜ ਗਈ ਹੈ। ਖੇਡ ਪ੍ਰੇਮੀ, ਸਮਾਜਿਕ ਸੰਸਥਾਵਾਂ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।
 


author

Inder Prajapati

Content Editor

Related News