ਕੈਨੇਡਾ ’ਚ ਪ੍ਰਦਰਸ਼ਨਕਾਰੀਆਂ ’ਤੇ ਚੜ੍ਹਿਆ ਵਾਹਨ, ਕਈ ਜ਼ਖਮੀ
Monday, Feb 07, 2022 - 09:29 AM (IST)
ਓਟਾਵਾ (ਵਾਰਤਾ)– ਕੈਨੇਡਾ ’ਚ ਮੈਨੀਟੋਬਾ ਸੂਬੇ ਦੀ ਰਾਜਧਾਨੀ ਵਿਨੀਪੈੱਗ ’ਚ ਕੋਵਿਡ-19 ਪਾਬੰਦੀਆਂ ਅਤੇ ਜ਼ਰੂਰੀ ਟੀਕਾਕਰਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਇਕ ਵਾਹਨ ਚੜ੍ਹ ਜਾਣ ਨਾਲ ਘੱਟੋ-ਘੱਟ 4 ਲੋਕ ਜ਼ਖਮੀ ਹੋ ਗਏ। ਵਿਨੀਪੈੱਗ ਪੁਲਸ ਨੇ ਕਿਹਾ ਕਿ ਇਹ ਹਿੱਟ ਐਂਡ ਰਨ ਦੀ ਘਟਨਾ ਸ਼ੁੱਕਰਵਾਰ ਰਾਤ ਦੀ ਹੈ। ਉਨ੍ਹਾਂ ਦੱਸਿਆ ਕਿ ਇਕ ਸੰਖੇਪ ਜਿਹੇ ਆਪ੍ਰੇਸ਼ਨ ਤੋਂ ਬਾਅਦ ਵਾਹਨ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ 'ਚ ਕੋਵਿਡ ਮਾਮਲਿਆਂ 'ਚ ਕਮੀ, ਕੀਤੀ ਗਈ ਸਕੂਲ ਖੋਲ੍ਹਣ ਦੀ ਮੰਗ
ਜਾਣਕਾਰੀ ਅਨੁਸਾਰ 3 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਮੌਕੇ ’ਤੇ ਹੀ ਇਲਾਜ ਕੀਤਾ ਗਿਆ ਜਦ ਕਿ ਚੌਥੇ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਪੁਲਸ ਦੇ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ 42 ਸਾਲਾ ਸ਼ੱਕੀ ਵਿਅਕਤੀ ’ਤੇ ਕਈ ਦੋਸ਼ ਹਨ। ਉਹ ਮੈਨੀਟੋਬਾ ਵਿਧਾਨ ਭਵਨ ਦੇ ਬਾਹਰ ਆਯੋਜਿਤ ਕੀਤੀ ਗਈ ਇਸ ਰੈਲੀ ’ਚ ਸ਼ਾਮਲ ਨਹੀਂ ਸੀ। ਜ਼ਿਕਰਯੋਗ ਹੈ ਕਿ ਕੈਨੇਡਾ ’ਚ ਕੋਵਿਡ-19 ਉਪਾਵਾਂ ਵਿਰੁੱਧ ਵਿਰੋਧ ਦਾ ਸਿਲਸਿਲਾ ਜਨਵਰੀ ਦੇ ਅਖੀਰ ’ਚ ਸ਼ੁਰੂ ਹੋਇਆ ਸੀ, ਜਦੋਂ ਹਜ਼ਾਰਾਂ ਟਰੱਕ ਅਤੇ ਹੋਰ ਪ੍ਰਦਰਸ਼ਨਕਾਰੀ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਲਈ ਜ਼ਰੂਰੀ ਟੀਕਾਕਰਨ ਦਾ ਸਖ਼ਤ ਵਿਰੋਧ ਕਰਦੇ ਹੋਏ ਓਟਾਵਾ ’ਚ ਇਕੱਠੇ ਹੋਏ ਸਨ।ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦਾ ਪਰਿਵਾਰ ਕਿਸੇ ਸੁਰੱਖਿਅਤ ਜਗ੍ਹਾ 'ਤੇ ਰਹਿ ਰਿਹਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।