ਪੋਪ ਨੇ ਵਾਇਰਸ ਨਾਲ ਜੂਝ ਰਹੇ ਲੋਕਾਂ ਨੂੰ ਦਿਵਾਇਆ ਭਰੋਸਾ
Sunday, Jul 19, 2020 - 06:16 PM (IST)
ਵੈਟੀਕਨ ਸਿਟੀ (ਏਜੰਸੀ): ਪੋਪ ਫ੍ਰਾਂਸਿਸ ਨੇ ਕੋਵਿਡ-19 ਨਾਲ ਅਤੇ ਇਸ ਦੇ ਆਰਥਿਕ ਅਤੇ ਸਮਾਜਿਕ ਨਤੀਜਿਆਂ ਨਾਲ ਜੂਝ ਰਹੇ ਸਾਰੇ ਲੋਕਾਂ ਨੂੰ ਆਪਣੀ ਨੇੜਤਾ ਦਾ ਭਰੋਸਾ ਦਿਵਾਇਆ ਹੈ। ਐਤਵਾਰ ਨੂੰ ਆਪਣੇ ਸਟੂਡੀਓ ਵਿੰਡੋ ਤੋਂ ਸੇਂਟ ਪੀਟਰਜ਼ ਸਕਵਾਇਰ ਤੋਂ ਬੋਲਦੇ ਹੋਏ, ਫ੍ਰਾਂਸਿਸ ਨੇ ਕਿਹਾ ਕਿ "ਮਹਾਮਾਰੀ ਰੁਕਣ ਦਾ ਕੋਈ ਸੰਕੇਤ ਨਹੀਂ ਦਿਖਾ ਰਹੀ।" ਪੋਪ ਨੇ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਬਾਰੇ ਵਿਸ਼ੇਸ਼ ਤੌਰ ‘ਤੇ ਸੋਚ ਰਹੇ ਹਨ ਜਿਨ੍ਹਾਂ ਦੇ ਮਹਾਮਾਰੀ ਵਿਚ ਪੀੜਾ ਅਤੇ ਸੰਘਰਸ਼ਾਂ ਦਾ ਸਾਹਮਣਾ ਕੀਤਾ ਹੈ।
ਸੰਯੁਕਤ ਰਾਸ਼ਟਰ ਸੁੱਰਖਿਆ ਪਰਿਸ਼ਦ ਦੇ ਤਾਜ਼ਾ ਪ੍ਰਸਤਾਵ ਦਾ ਹਵਾਲਾ ਦਿੰਦੇ ਹੋਏ, ਉਹਨਾਂ ਨੇ ਗਲੋਬਲ ਪੱਧਰ 'ਤੇ ਜੰਗਬੰਦੀ ਦੀ ਆਪਣੀ ਅਪੀਲ ਦੁਬਾਰਾ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਲੋੜੀਂਦੀਆਂ ਮਨੁੱਖਤਾਵਾਦੀ ਸਹਾਇਤਾ ਦੀ ਸਪਲਾਈ ਲਈ ਅਮਨ ਅਤੇ ਸੁਰੱਖਿਆ ਲੋੜੀਂਦੀ ਹੈ।