ਸਰੀ ਵਿਚ ਵਾਹਨ ''ਚ ਗੰਦੀਆਂ ਹਰਕਤਾਂ ਕਰਦਾ ਰੰਗੇ-ਹੱਥੀਂ ਫੜਿਆ ਗਿਆ ਜੋੜਾ

01/27/2017 3:32:16 PM

ਸਰੀ— ਜੇਕਰ ਤੁਸੀਂ ਸੋਚਦੇ ਹੋ ਕਿ ਵਾਹਨ ਚਲਾਉਂਦੇ ਸਮੇਂ ਫੋਨ ਕਿਸੇ ਦਾ ਧਿਆਨ ਭਟਕਾਅ ਸਕਦਾ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਡਰਾਈਵਿੰਗ ਸਮੇਂ ਵਿਅਕਤੀ ਦਾ ਧਿਆਨ ਭਟਕਾਅ ਸਕਦੀਆਂ ਹਨ। ਇਨ੍ਹਾਂ ''ਚੋਂ ਹੀ ਇਕ ਹੈ ਹਵਸ ਦੀ ਭੁੱਖ। ਸਰੀ ਪੁਲਸ ਨੇ ਸੜਕ ''ਤੇ ਇਕ ਵੈਨ ਵਿਚ ਡਰਾਈਵਰ ਅਤੇ ਇਕ ਮਹਿਲਾ ਮੁਸਾਫਰ ਨੂੰ ਗੰਦੀਆਂ ਹਰਕਤਾਂ ਕਰਦੇ ਹੋਏ ਰੰਗੇ-ਹੱਥੀਂ ਫੜਿਆ। ਇਹ ਜੋੜਾ ਸੜਕ ''ਤੇ ਵੈਨ ਵਿਚ ਵੀ ਸਰੀਰਕ ਸੰਬੰਧ ਬਣਾ ਰਿਹਾ ਸੀ। ਘਟਨਾ 26 ਜਨਵਰੀ, ਸਵੇਰੇ ਕਰੀਬ 11.15 ਵਜੇ ਦੀ ਹੈ।  ਡਰਾਈਵਰ ਦੇ ਖਿਲਾਫ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ ਲਗਾਏ ਗਏ ਹਨ। ਮਾਮਲੇ ਦੀ ਸੁਣਵਾਈ ਕਰਦੇ ਹੋਏ ਪਿੱਛਲੀਆਂ ਡਰਾਈਵਿੰਗ ਸੰਬੰਧੀ ਅਣਗਹਿਲੀਆਂ ਨੂੰ ਵੀ ਧਿਆਨ ਵਿਚ ਰੱਖਿਆ ਜਾਵੇਗਾ, ਜਿਸ ਮੁਤਾਬਕ ਉਸ ਨੂੰ ਡਰਾਈਵਰ ਐਜੂਕੇਸ਼ਨ ਕੋਰਸ ਕਰਨ ਅਤੇ 100 ਡਾਲਰ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।

Kulvinder Mahi

News Editor

Related News